ਕੌਮਾਂਤਰੀ ਅਤੇ ਕੌਮੀ ਪੱਧਰ ਉਤੇ ਕੇਂਦਰ ਸਰਕਾਰ 'ਤੇ ਬਣਿਆ ਦਬਾਅ : ਪੰਧੇਰ, ਪਨੂੰ
Published : Feb 8, 2021, 12:06 am IST
Updated : Feb 8, 2021, 12:06 am IST
SHARE ARTICLE
image
image

ਕੌਮਾਂਤਰੀ ਅਤੇ ਕੌਮੀ ਪੱਧਰ ਉਤੇ ਕੇਂਦਰ ਸਰਕਾਰ 'ਤੇ ਬਣਿਆ ਦਬਾਅ : ਪੰਧੇਰ, ਪਨੂੰ

ਅੰਮਿ੍ਤਸਰ, 7 ਫ਼ਰਵਰੀ (ਸੁਰਜੀਤ ਸਿੰਘ ਖਾਲਸਾ): ਦਿੱਲੀ ਦਾ ਕਿਸਾਨ ਅੰਦੋਲਨ ਲੋਕਾਂ ਦੀ ਸ਼ਮੂਲੀਅਤ ਪੱਖ ਤੋਂ ਬੁਲੰਦੀਆਂ ਵਲ ਨੂੰ  ਛੂਹ ਰਿਹਾ ਹੈ | ਕੇਂਦਰ ਸਰਕਾਰ ਦਾ ਫੁਟ ਪਾਉਣ ਦਾ ਏਜੰਡਾ ਫ਼ੇਲ੍ਹ ਹੋ ਚੁਕਾ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਨੇ ਇਕ ਸਾਂਝੇ ਬਿਆਨ ਰਾਹੀਂ ਪੱਤਰਕਾਰ ਨੂੰ  ਜਾਣਕਾਰੀ ਦਿੰਦਿਆਂ ਕਿਹਾ ਕਿ 6 ਫ਼ਰਵਰੀ ਨੂੰ  ਕਿਸਾਨ ਅੰਦੋਲਨ ਵਿਚ ਸਾਰੇ ਭਾਰਤ ਦੇ ਕਿਸਾਨਾਂ-ਮਜ਼ਦੂਰਾਂ ਨੇ ਸਮੂਲੀਅਤ ਕਰ ਕੇ ਸੰਘਰਸ਼ ਨੂੰ  ਹੋਰ ਬੁਲੰਦੀਆਂ ਵਲ ਪਹੁੰਚਾ ਦਿਤਾ ਹੈ | 
ਅੰਦੋਲਨ ਨੂੰ  ਕੌਮਾਂਤਰੀ ਤੌਰ ਉਤੇ ਅਦਾਕਾਰਾ ਸੂਜ਼ਨ ਸੈਰੰਡਰ ਔਸਕਰ ਐਵਾਰਡੀ ਨੇ ਵੀ ਕਿਸਨ ਅੰਦੋਲਨ ਦੀ ਹਮਾਇਤ ਕੀਤੀ ਹੈ |  ਕੌਮਾਂਤਰੀ ਅਤੇ ਕੌਮੀ ਪੱਧਰ ਉਤੇ ਕੇਂਦਰ ਸਰਕਾਰ ਤੇ ਦਬਾਅ ਬਣਿਆ ਹੈ | ਲੋਕਤੰਤਰ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ  ਛਿਕੇ ਉਤੇ ਟੰਗ ਕੇ ਮੋਦੀ ਸਰਕਾਰ ਅਪਣੀ ਜ਼ਿੱਦ ਉਤੇ ਅੜ੍ਹੀ ਹੋਈ ਹੈ | ਇਸ ਅੰਦੋਲਨ ਵਿਚ 200 ਤੋਂ ਵਧੇਰੇ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਪਰ ਕੇਂਦਰ ਦੀ ਸਰਕਾਰ ਕਿਸਾਨ ਅੰਦੋਲਨਕਾਰੀਆਂ ਦੇ ਮੋਰਚੇ ਦੇ ਨਜ਼ਦੀਕ ਉੱਚੀ ਅਵਾਜ਼ ਵਿਚ ਡੀ.ਜੇ. ਲਗਾ ਕੇ ਖ਼ੁਸ਼ੀਆਂ ਮਨਾ ਰਹੀ ਹੈ | 
ਕੇਂਦਰ ਸਰਕਾਰ ਦੇ ਨਾਲ ਗੱਲਬਾਤ ਤਾਂ ਹੀ ਹੋਵੇimageimageਗੀ ਪਹਿਲਾਂ ਗਿ੍ਫ਼ਤਾਰ ਕੀਤੇ ਗਏ ਕਿਸਾਨ-ਮਜ਼ਦੂਰ ਰਿਹਾ ਕੀਤੇ ਜਾਣ | ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ 7ਵਾਂ ਜਥਾ 20 ਫ਼ਰਵਰੀ ਨੂੰ  ਦਿੱਲੀ ਵਲ ਨੂੰ  ਕੂਚ ਕਰੇਗਾ | ਇਹ ਕਿਸਾਨ ਅੰਦੋਲਨ ਦਾ ਮੋਰਚਾ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ ਅਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਤਕ ਜਾਰੀ ਰਹੇਗਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement