Hoshiarpur News : ਹੁਸ਼ਿਆਰਪੁਰ 'ਚ ਪੁਲ ਤੋਂ ਡਿੱਗੀ ਕਾਰ, ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ

By : BALJINDERK

Published : Aug 7, 2024, 3:26 pm IST
Updated : Aug 7, 2024, 3:26 pm IST
SHARE ARTICLE
ਪੁਲ ਤੋਂ ਹੇਠਾਂ ਡਿੱਗੀ ਹੋਈ ਕਾਰ
ਪੁਲ ਤੋਂ ਹੇਠਾਂ ਡਿੱਗੀ ਹੋਈ ਕਾਰ

Hoshiarpur News : ਸਾਹਮਣੇ ਤੋਂ ਆ ਰਹੇ ਟਰੱਕ ਦੀ ਲਾਈਟ ਪੈਣ ਕਾਰਨ ਵਾਪਰਿਆ ਹਾਦਸਾ

Hoshiarpur News : ਹੁਸ਼ਿਆਰਪੁਰ 'ਚ ਪੁਲ ਤੋਂ ਹੇਠਾਂ ਕਾਰ ਡਿੱਗਣ ਕਾਰਨ ਹਾਦਸੇ ਵਿਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ ਦੋ ਵਿਅਕਤੀ ਗੰਭੀਰ ਜ਼ਖਮੀ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Trump assassination plot : ਟਰੰਪ ਤੇ ਅਮਰੀਕੀ ਅਧਿਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਬੇਨਕਾਬ, ਪਾਕਿਸਤਾਨੀ 'ਤੇ ਈਰਾਨ ਨਾਲ ਸਬੰਧਾਂ ਦੇ ਦੋਸ਼

ਇਹ ਘਟਨਾ ਟਾਂਡਾ ਰੋਡ 'ਤੇ ਲਾਜਵੰਤੀ ਪੁਲ 'ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਤੋਂ ਆ ਰਹੇ ਟਰੱਕ ਦੀ ਲਾਈਟ ਹੋਣ ਕਾਰਨ ਕਾਰ ਚਾਲਕ ਨੂੰ ਅੱਗੇ ਕੁਝ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਜਾ ਡਿੱਗੀ। ਹਾਦਸੇ ਵਿਚ ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਾਸੀ ਹਰਦੋਖਾਨਪੁਰ ਵਜੋਂ ਹੋਈ ਹੈ।

ਇਹ ਵੀ ਪੜੋ:Monsoon session 13th day : ਵਾਇਨਾਡ 'ਚ ਕੁਦਰਤੀ ਆਫ਼ਤ ਦੇ ਮਸਲੇ 'ਤੇ ਸੰਸਦ 'ਚ ਬੋਲੇ ਰਾਹੁਲ ਗਾਂਧੀ 

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟੈਕਸ ਚਾਲਕ ਟਾਂਡਾ ਰੋਡ ਤੋਂ ਜਲੰਧਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਜਦੋਂ ਲਾਜਵੰਤੀ ਦੇ ਨਜ਼ਦੀਕ ਇੱਕ ਵੱਡੇ ਪੁਲ ਕੋਲ ਪਹੁੰਚੇ ਤਾਂ ਅੱਗੇ ਤੋਂ ਇੱਕ ਟਰੱਕ ਆ ਰਿਹਾ ਸੀ ਜਿਸ ਦੀ ਰੌਸ਼ਨੀ ਕਾਰ ਚਾਲਕ ਦੀ ਅੱਖ ਵਿੱਚ ਪੈ ਗਈ ਤਾਂ ਉਹ ਅੱਗੇ ਕੁਝ ਵੀ ਨਹੀਂ ਦੇਖ ਸਕਿਆ ਅਤੇ ਕਾਰ ਬੇਕਾਬੂ ਹੋ ਗਈ।

(For more news apart from  Car fell from the bridge in Hoshiarpur, one died, two injured News in Punjabi, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement