ਨਕੋਦਰ ਵਿਚ ਨੌਜਵਾਨ ਨੇ ਘਰ ’ਚ ਇਕੱਲੀ ਮਹਿਲਾ ’ਤੇ ਕੀਤਾ ਹਮਲਾ; ਟੁੱਟਿਆ ਦੰਦ ਅਤੇ 10 ਹਜ਼ਾਰ ਰੁਪਏ ਚੋਰੀ
Published : Aug 7, 2023, 2:21 pm IST
Updated : Aug 7, 2023, 2:21 pm IST
SHARE ARTICLE
Attack on woman in nakodar
Attack on woman in nakodar

ਨੌਜਵਾਨ ਦੀ ਪਛਾਣ ਨਵਜੋਤ ਸਿੰਘ ਵਾਸੀ ਪੁਰੇਵਾਲ ਸ਼ੰਕਰ ਵਜੋਂ ਹੋਈ



ਨਕੋਦਰ:  ਜਲੰਧਰ ਦੇ ਨਕੋਦਰ 'ਚ ਇਕ ਨੌਜਵਾਨ ਨੇ ਅਪਣੇ ਹੀ ਪਿੰਡ ਵਿਚ ਘਰ 'ਚ ਇਕੱਲੀ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿਤਾ। ਹਮਲੇ ਵਿਚ ਔਰਤ ਦਾ ਇਕ ਦੰਦ ਟੁੱਟ ਗਿਆ। ਇਸ ਦੇ ਨਾਲ ਹੀ ਉਸ ਦੇ ਹੱਥਾਂ-ਪੈਰਾਂ 'ਤੇ ਚਾਕੂ ਨਾਲ ਹਮਲਾ ਹੋਣ ਕਾਰਨ ਗੰਭੀਰ ਜ਼ਖ਼ਮ ਹੋ ਗਏ। ਨੌਜਵਾਨ ਦੀ ਪਛਾਣ ਨਵਜੋਤ ਸਿੰਘ ਵਾਸੀ ਪੁਰੇਵਾਲ ਸ਼ੰਕਰ ਵਜੋਂ ਹੋਈ ਹੈ। ਇਸ ਦੌਰਾਨ ਉਸ ਨੇ ਔਰਤ ਦੇ ਪਰਸ ਵਿਚੋਂ 10 ਹਜ਼ਾਰ ਰੁਪਏ ਕੱਢ ਲਏ।

ਇਹ ਵੀ ਪੜ੍ਹੋ: 1947 ਦੀ ਵੰਡ ਵੇਲੇ ਵਿਛੜੇ ਭੈਣ-ਭਰਾ ਗੁਰਮੇਲ ਸਿੰਘ ਅਤੇ ਸਕੀਨਾ ਬੀਬੀ ਦਾ ਹੋਇਆ ਮਿਲਾਪ 

ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਔਰਤ ਨਰਿੰਦਰ ਕੌਰ ਨੇ ਦਸਿਆ ਕਿ ਉਹ ਰਾਤ ਨੂੰ ਅਪਣੇ ਘਰ ਸੁੱਤੀ ਹੋਈ ਸੀ। ਰਾਤ 2 ਵਜੇ ਦੇ ਕਰੀਬ ਪਿੰਡ ਦਾ ਨਵਜੋਤ ਉਸ ਦੇ ਘਰ ਅੰਦਰ ਦਾਖਲ ਹੋਇਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ 'ਤੇ ਚਾਕੂ ਨਾਲ ਹਮਲਾ ਕਰ ਦਿਤਾ ਗਿਆ।

ਇਹ ਵੀ ਪੜ੍ਹੋ: 87 ਕਿਸਮ ਦੇ ਦਰਖ਼ਤਾਂ ਨਾਲ ਬਣਿਆ ਪੰਜਾਬ ਦਾ ਪਹਿਲਾ ਜੰਗਲ 

ਨਰਿੰਦਰ ਕੌਰ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਉਸ ਦੇ ਘਰ ਵਿਚ ਦਾਖਲ ਹੋਇਆ ਸੀ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਵਿਚ ਪੰਚਾਇਤ ਵੀ ਹੋਈ, ਜਿਸ ਦੌਰਾਨ ਦੋਹਾਂ ਧਿਰਾਂ ਵਿਚ ਸਮਝੌਤਾ ਹੋ ਗਿਆ। ਪੰਚਾਇਤ ਨੇ ਨਵਜੋਤ ਸਿੰਘ ਨੂੰ ਫਟਕਾਰ ਲਗਾਈ ਸੀ, ਨਵਜੋਤ ਸਿੰਘ ਨੇ ਇਸੇ ਰੰਜਿਸ਼ ਦੇ ਚਲਦਿਆਂ ਇਹ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ: ਦਿੱਲੀ ਸਰਵਿਸ ਬਿੱਲ ਨੂੰ ਲੈ ਕੇ ਭਾਜਪਾ ਆਗੂ ਦਾ ਬਿਆਨ, ਕਿਹਾ- ਸਾਨੂੰ ਬਿੱਲ ਪਾਸ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ

ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਲੁੱਟ ਅਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮੈਡੀਕਲ ਜਾਂਚ ਦੌਰਾਨ ਗੰਭੀਰ ਸੱਟਾਂ ਸਾਹਮਣੇ ਆਈਆਂ ਤਾਂ ਮਾਮਲਾ ਇਰਾਦਾਤਨ ਕਤਲ ਵਿਚ ਬਦਲ ਦਿਤਾ ਜਾਵੇਗਾ। ਫਿਲਹਾਲ ਮੁਲਜ਼ਮ ਨੂੰ ਮੈਜੀਸਟ੍ਰੇਟ ਕੋਲ ਪੇਸ਼ ਕਰ ਕੇ ਜੇਲ ਭੇਜ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement