ਕਿਸਾਨ ਯੂਨੀਅਨ ਨੇ ਜੜਿਆ ਸਕੂਲ ਨੂੰ ਤਾਲਾ
Published : Aug 7, 2018, 11:02 am IST
Updated : Aug 7, 2018, 11:02 am IST
SHARE ARTICLE
Farmers Union Leaders Protest
Farmers Union Leaders Protest

ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਪਿਛਲੇ ਕਈ ਦਿਨ ਤੋ ਚਲ ਰਹੇ ਚਾਰ ਸਾਲ ਬੱਚੇ ਨਾਲ ਕਥਿਤ ਤੋਰ 'ਤੇ ਬਦਫੈਲੀ ਵਾਲੇ ਵਿਵਾਦ..............

ਰਾਮਪੁਰਾ ਫੂਲ : ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਪਿਛਲੇ ਕਈ ਦਿਨ ਤੋ ਚਲ ਰਹੇ ਚਾਰ ਸਾਲ ਬੱਚੇ ਨਾਲ ਕਥਿਤ ਤੋਰ 'ਤੇ ਬਦਫੈਲੀ ਵਾਲੇ ਵਿਵਾਦ ਨੂੰ ਲੈ ਕੇ ਮਾਹੌਲ ਉਸ ਸਮਂੇ ਗਰਮਾ ਗਿਆ ਜਦ ਪਿੰਡ ਫੂਲ ਵਾਸੀਆਂ ਵੱਲੋ ਭਾਕਿਯੂ ਕ੍ਰਾਂਤੀਕਾਰੀ ਅਤੇ ਮਾਲਵਾ ਯੂਥ ਫਾਊਡੇਸ਼ਨ ਦੇ ਆਗੂ ਲੱਖਾ ਸਿਧਾਣਾ ਦੀ ਅਗਵਾਈ ਵਿਚ ਸਕੂਲ ਨੂੰ ਜਿੰਦਰਾ ਜੜ ਦਿੱਤਾ ਗਿਆ। ਸਕੂਲ ਪ੍ਰਬੰਧਕਾਂ ਨੇ ਮਾਹੌਲ ਨੂੰ ਭਾਪਦਿਆਂ ਵਿਦਿਆਰਥੀਆਂ ਨੂੰ ਘੰਟਾ ਭਰ ਪਹਿਲਾਂ ਹੀ ਛੁੱਟੀ ਕਰ ਦਿੱਤੀ। ਭਾਕਿਯੂ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਤੇ ਲੱਖਾ ਸਿਧਾਣਾ ਨੇ ਦੱਸਿਆ ਕਿ ਸਕੂਲ ਵਿਚ ਪੜ ਰਹੇ ਚਾਰ ਸਾਲਾ ਬੱਚੇ ਨਾਲ ਹੋਈ

ਬਦਫੈਲੀ ਨੂੰ ਕਈ ਦਿਨ ਬੀਤ ਜਾਣ ਬਾਅਦ ਵੀ ਸਕੂਲ ਪ੍ਰਬੰਧਕ ਕਮੇਟੀ ਤੇ ਪੁਲਿਸ ਪ੍ਰਸ਼ਾਸਨ ਕਥਿਤ ਦੋਸ਼ੀ ਦੀ ਹਮਾਇਤ ਕਰਨ ਵਿਚ ਲੱਗਾ ਹੋਇਆ ਹੈ, ਜਦਕਿ ਬੱਚਾ ਵਾਰ-ਵਾਰ ਸਕੂਲ ਵਿਚ ਆਪਣੇ ਨਾਲ ਹੋਏ ਹਾਦਸੇ ਸਬੰਧੀ ਸਕੂਲ ਦੇ ਚਪੜਾਸੀ ਦਾ ਨਾਮ ਲੈ ਰਿਹਾ ਹੈ ਤੇ ਆਪਣੇ ਨਾਲ ਹੋਈ ਬਦਫੈਲੀ ਬਾਰੇ ਜਾਣਕਾਰੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਨਾ ਤਾਂ ਸਕੂਲ ਪ੍ਰਬੰਧਕ ਕਮੇਟੀ ਅਤੇ ਨਾ ਹੀ ਪੁਲਿਸ ਵੱਲੋ ਮੌਕੇ ਤੇ ਪਹੁੰਚੇ ਆਗੂਆਂ ਤੇ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਕੀਤੀ। ਜਿਸ ਤੋਂ ਮਜਬੂਰ ਹੋ ਕੇ ਉਨ੍ਹਾਂ ਨੂੰ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।

ਉਨਾਂ ਦੱਸਿਆ ਕਿ ਕਾਰਵਾਈ ਨਾ ਹੋਣ ਤੱਕ ਰੋਜਾਨਾ ਸਕੂਲ ਅੱਗੇ 11 ਵਜੇ ਤੋ 2 ਵਜੇ ਤੱਕ ਸਕੂਲ ਦੇ ਗੇਟ ਅੱਗੇ ਧਰਨਾ ਲਗਾਇਆ ਜਾਵੇਗਾ। ਉਨਾਂ ਸਕੂਲ ਅੰਦਰ ਪੜਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਇਸ ਸੰਘਰਸ਼ ਵਿੱਚ ਸਾਮਲ ਹੋਣ। ਮਾਮਲੇ ਸਬੰਧੀ ਥਾਣਾ ਮੁੱਖੀ ਗੁਰਪ੍ਰੀਤ ਕੋਰ ਮਾਨ ਦਾ ਕਹਿਣਾ ਹੈ ਕਿ ਯੂਨੀਅਨ ਮੈਂਬਰਾ ਦੀ ਅਗਵਾਈ ਵਿੱਚ 4 ਅਗਸਤ ਨੂੰ ਬਠਿੰਡਾ ਸਿਵਲ ਹਸਪਤਾਲ ਵਿਖੇ ਬੱਚੇ ਦਾ ਮੈਡੀਕਲ ਹੋਇਆ ਹੈ ਤੇ ਸੈਂਪਲ ਖਰੜ ਭੇਜੇ ਗਏ ਹਨਉਂ ਜੋ ਵੀ ਰਿਪੋਰਟ ਆਵੇਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement