SGPC ਕਰਮਚਾਰੀ ਦੀ ਸ਼ਮੂਲੀਅਤ ਨੇ ਸਿੱਖ ਸਿਆਸਤ ਗਰਮਾਉਣ ਦੇ ਨਾਲ ਮਹਾਨ ਸੰਸਥਾ ਦੇ ਵਕਾਰ ਨੂੰ ਢਾਹ ਲਾਈ
Published : May 7, 2020, 8:34 am IST
Updated : May 7, 2020, 8:34 am IST
SHARE ARTICLE
File Photo
File Photo

ਅੰਮ੍ਰਿਤਸਰ ਬੇਅਦਬੀ ਕਾਂਡ

ਅੰਮ੍ਰਿਤਸਰ 6 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਅੰਮ੍ਰਿਤਸਰ ਬੇਅਦਬੀ ਕਾਂਡ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਦੀ ਸ਼ਮੂਲੀਅਤ ਨੇ ਸਿੱਖ ਸਿਆਸਤ ਗਰਮਾਉਣ ਦੇ ਨਾਲ-ਨਾਲ ਮਹਾਨ ਸੰਸਥਾ ਦੇ ਵੱਕਾਰ ਨੂੰ ਢਾਹ ਲਾਈ ਹੈ। ਇਸ ਕਾਂਡ 'ਚ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ 4 ਵਿਅਕਤੀ ਕਾਬੂ ਕਰ ਕੇ ਉਨ੍ਹਾਂ ਵਿਰੁਧ ਪਰਚਾ ਦਰਜ ਕੀਤਾ , ਜਿਨ੍ਹਾਂ ਦੀ ਪਛਾਣ ਨਿਸ਼ਾਨਪ੍ਰੀਤ ਸਿੰਘ ਵਾਸੀ ਘਨੂੰਪੁਰ ਛੇਹਰਟਾ, ਮੰਗਲ ਸਿੰਘ, ਤੇਜਿੰਦਰ ਸਿੰਘ ਪਰਮਿੰਦਰ ਸਿੰਘ ਵਾਸੀਆਨ ਕੋਟ ਖ਼ਾਲਸਾ ਵਜਂੋ ਹੋਈ। ਇਹ ਚਾਰੇ ਗੁਨਾਹਗਾਰ ਪੁਲਿਸ ਨੇ ਘਟਨਾ ਵਾਲੇ ਦਿਨ 3 ਮਈ ਨੂੰ ਹੀ ਕਾਬੂ ਕਰ ਕੇ ਦਫਾ 295 ਏ , 34 ਆਈ ਪੀ ਸੀ ਅਧੀਨ ਪਰਚਾ ਦਰਜ ਕਰਨ  ਦੌਰਾਨ, ਪੁੱਛ-ਪੜਤਾਲ ਲਈ ਰਿਮਾਂਡ ਹਾਸਲ ਕੀਤਾ।

ਇਸ ਪੜਤਾਲ 'ਚ ਉਕਤ ਨਿਸ਼ਾਨਪ੍ਰੀਤ ਸਿੰਘ ਦੀ ਸ਼ਮੂਲੀਅਤ ਸਾਹਮਣੇ  ਆਉਣ 'ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪੁਲਿਸ ਕਮਿਸ਼ਨਰ ਨੂੰ ਜ਼ੋਰ ਦਿਤਾ ਕਿ ਉਹ ਬਾਰੀਕੀ ਨਾਲ ਜਾਂਚ ਕਰਵਾਉਣ। ਇਹ ਘਟਨਾ ਵਾਪਰਨ 'ਤੇ ਸਿੱਖ ਲੀਡਰਸ਼ਿਪ ਸੁਖਦੇਵ ਸਿੰਘ Îਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਦੋਵੇਂ ਸਾਬਕਾ ਵਜ਼ੀਰ, ਰਵੀਇੰਦਰ ਸਿੰਘ ਸਾਬਕਾ ਸਪੀਕਰ, ਟਕਸਾਲ ਮੁੱਖੀ ਹਰਨਾਮ ਸਿੰਘ ਖ਼ਾਲਸਾ, ਖਾਲੜਾ ਮਿਸ਼ਨ, ਨਰਾਇਣ ਸਿੰਘ ਚੌੜਾ ਆਦਿ ਨੇ ਵੀ ਉਚ ਪੜਤਾਲ ਦੀ ਮੰਗ ਕੀਤੀ ਤਾਂ ਜੋ ਅਤੀਤ ਨਾਲ ਜੁੜੇ ਬੇਅਦਬੀ ਕਾਂਡ ਵੀ ਬੇਪਰਦ ਹੋ ਸਕਣ।

ਜ਼ਿਕਰਯੋਗ ਹੈ ਕਿ ਬਾਦਲ ਹਕੂਮਤ ਸਮੇਂ ਕਾਫ਼ੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਦੋ ਸਿੱਖ ਨੌਜਵਾਨ ਬਰਗਾੜੀ ਕਾਂਡ 'ਚ ਪੁਲਿਸ ਗੋਲੀ ਨਾਲ ਮਾਰੇ ਗਏ। ਇਸ ਕਾਂਡ ਨਾਲ ਸਬੰਧਤ ਉਚ ਪੁਲਿਸ ਅਧਿਕਾਰੀ ਮੁਅੱਤਲੀ ਦਾ ਸਾਹਮਣਾ ਕਰ ਰਹੇ ਹਨ। ਸਮੇਂ ਦੀਆਂ ਸਰਕਾਰਾਂ ਵੱਖ-ਵੱਖ ਕਮਿਸ਼ਨ ਬੈਠਾਏ ਪਰ ਹੁਕਮਰਾਨਾਂ ਨੇ ਦੋਸ਼ੀ ਬੇਪਰਦ ਕਰਨ ਦੀ ਥਾਂ ਡੰਗ ਟਪਾਊ ਦੀ ਨੀਤੀ ਨੂੰ ਪਹਿਲ ਆਪੋ-ਅਪਣੇ ਸਿਆਸੀ ਮੁਫ਼ਾਦ ਨੂੰ ਮੱਦੇਨਜ਼ਰ ਰਖਦਿਆਂ ਦਿਤੀ। ਸੌਦਾ ਸਾਧ ਦੀ ਸ਼ਮੂਲੀਅਤ ਵੀ ਮੁੱਖ ਤੌਰ 'ਤੇ ਚਰਚਾ ਦਾ ਵਿਸ਼ਾ ਰਹੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਕ ਸਮੱਗਰੀ ਦੀ ਬੇਅਦਬੀ ਸਬੰਧੀ ਜੁੜੇ ਕਾਂਡ ਨਾਲ ਜੁੜੇ ਦੋਸ਼ੀਆਂ ਦੇ ਜਨਤਕ ਨਾ ਹੋਣ ਕਾਰਨ ਸਿੱਖ ਕੌਮ ਵਿਚ ਰੋਹ ਹੈ। ਇਹ ਆਮ ਦੋਸ਼ ਲਗਦੇ ਰਹੇ ਹਨ ਕਿ ਉਚ ਸ਼ਕਤੀਸ਼ਾਲੀ ਲੋਕ ਦੋਸ਼ੀਆਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੇ ਹਨ। ਸੱਜਰੇ ਵਾਪਰੇ ਅੰਮ੍ਰਿਤਸਰ ਬੇਅਦਬੀ ਕਾਂਡ 'ਚ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਸ਼ਮੂਲੀਅਤ ਨੇ ਇਸ ਮੁਕੱਦਸ ਸੰਸਥਾ ਦੇ ਵੱਕਾਰ ਨੂੰ ਢਾਹ ਲਾਈ ਹੈ। ਦੋਸ਼ੀ ਅਜੇ ਪੁਲਿਸ ਰਿਮਾਂਡ 'ਤੇ ਹਨ ਤੇ ਇਨ੍ਹਾਂ ਪਾਸੋਂ ਹੋਰ ਅਹਿਮ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ।
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement