ਮੁੱਖ ਮੰਤਰੀ ਵਲੋਂ ਚਾਰ ਜ਼ਿਲਿ੍ਹਆਂ ਦੇ ਝੁੱਗੀ-ਝੌਂਪੜੀ ਨਿਵਾਸੀਆਂ ਨੂੰ ਮਾਲਕਾਨਾ ਹੱਕ ਦੇਣ ਲਈ ਹਰੀ ਝੰਡ
Published : Jan 7, 2021, 12:41 am IST
Updated : Jan 7, 2021, 12:41 am IST
SHARE ARTICLE
image
image

ਮੁੱਖ ਮੰਤਰੀ ਵਲੋਂ ਚਾਰ ਜ਼ਿਲਿ੍ਹਆਂ ਦੇ ਝੁੱਗੀ-ਝੌਂਪੜੀ ਨਿਵਾਸੀਆਂ ਨੂੰ ਮਾਲਕਾਨਾ ਹੱਕ ਦੇਣ ਲਈ ਹਰੀ ਝੰਡੀ

ਚੰਡੀਗੜ੍ਹ, 6 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਮੁੱਖ ਮੰਤਰੀ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ – ਬਸੇਰਾ ਦੇ ਤਹਿਤ ਪਟਿਆਲਾ, ਬਠਿੰਡਾ ਅਤੇ ਫ਼ਾਜ਼ਿਲਕਾ ਦੇ ਝੁੱਗੀ-ਝੌਂਪੜੀ ਨਿਵਾਸੀਆਂ ਨੂੰ ਮਾਲਕਾਨਾ ਹੱਕ ਦਿਤੇ ਜਾਣਗੇ। ਮੋਗਾ ਵਿਖੇ ਝੁੱਗੀ-ਝੌਂਪੜੀ ਵਿਚ ਰਹਿਣ ਵਾਲਿਆਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਮੋਗਾਜੀਤ ਸਿੰਘ ਵਿਖੇ ਵੱਖਰੇ ਤੌਰ ’ਤੇ ਮਿਊਂਸਿਪਲ ਹੱਦ ਅੰਦਰ ਆਉਂਦੀ ਜ਼ਮੀਨ ਵਿਖੇ ਤਬਦੀਲ ਕਰ ਕੇ ਦਿਤੇ ਜਾਣਗੇ। 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਧਵਾਰ ਨੂੰ ਇਕ ਉੱਚ ਪਧਰੀ ਵਰਚੂਅਲ ਮੀਟਿੰਗ ਦੌਰਾਨ ਇਨ੍ਹਾਂ ਫ਼ੈਸਲਿਆਂ ਨੂੰ ਮਨਜ਼ੂਰੀ ਦਿਤੀ ਜਿਸ ਨਾਲ 10 ਝੁੱਗੀ-ਝੌਂਪੜੀਆਂ- ਐਮ.ਸੀ. ਪਟਿਆਲਾ ਦੇ 364, ਐਮ. ਸੀ. ਬਠਿੰਡਾ ਦੇ 200, ਐਮ.ਸੀ. ਅਬੋਹਰ (ਫ਼ਾਜ਼ਿਲਕਾ) ਦੇ 2000 ਅਤੇ ਐਮ.ਸੀ. ਮੋਗਾ ਦੇ 252 (ਮੋਗਾ ਦੀਆਂ ਤਿੰਨ ਝੁੱਗੀ-ਝੌਂਪੜੀਆਂ ਦੇ ਨਿਵਾਸੀਆਂ ਨੂੰ ਤਬਦੀਲ ਕੀਤਾ ਜਾਵੇਗਾ), ਦੇ 2816 ਵਿਅਕਤੀਆਂ/ਇਕਾਇਆਂ ਨੂੰ ਲਾਭ ਪੁੱਜੇਗਾ। ਇਸ ਨਾਲ ਸੂਬੇ ਦੇ ਸਮੂਹ ਜ਼ਿਲਿ੍ਹਆਂ ਵਿਚ 1 ਲੱਖ ਤੋਂ ਵੱਧ ਝੁੱਗੀ-ਝੌਂਪੜੀ ਵਾਲਿਆਂ ਨੂੰ ਅਜਿਹੇ ਮਾਲਕਾਨਾ ਹੱਕ ਮਿਲਣਗੇ। 
ਬਸੇਰਾ ਸਕੀਮ ਜੋ ਕਿ ਪੰਜਾਬ ਪ੍ਰੋਪਰਾਈਟਰੀ ਰਾਈਟਸ ਟੂ ਸਲੱਮ ਡਵੈਲਰਜ਼ ਐਕਟ, 2020 ਸਮੇਤ ਸਬੰਧਤ ਨਿਯਮਾਂ ਦੇ ਤਹਿਤ ਆਉਂਦੀ ਹੈ, ਸੂਬਾ ਸਰਕਾਰ ਵਲੋਂ ਏਕੀਕ੍ਰਿਤ ਸ਼ਹਿਰੀ ਵਿਕਾਸ ਅਤੇ ਯੋਜਨਾਬੰਦੀ ਦੀ ਦਿਸ਼ਾ ਵਿਚ ਇਕ ਵੱਡੀ ਪੁਲਾਂਘ ਹੈ। ਬਸੇਰਾ, ਜਿਸ ਨੂੰ ਕਿ ਸੂਬੇ ਦੀ ਕੈਬਨਿਟ ਵਲੋਂ ਪਹਿਲਾਂ ਮਨਜ਼ੂਰੀ ਦਿਤੀ ਜਾ ਚੁੱਕੀ ਹੈ, ਸ਼ਹਿਰਾਂ ਦੀਆਂ ਝੁੱਗੀ-ਝੌਂਪੜੀਆਂ ਨੂੰ ਸ਼ਹਿਰ ਦੇ ਬਾਕੀ ਹਿੱਸੇ ਨਾਲ ਮੌਜੂਦਾ ਸਮੁੱਚੀ ਸ਼ਹਿਰੀ ਯੋਜਨਾਬੰਦੀ ਦੀ ਮਦਦ ਨਾਲ ਰਲਾਉਣ ਦੀ ਨੀਂਹ ਰੱਖੇਗੀ ਅਤੇ ਇਹ ਪ੍ਰਕਿਰਿਆ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਨੇਪਰੇ ਚਾੜ੍ਹੀ ਜਾਵੇਗੀ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement