Qadian-Beas ਰੇਲਵੇ ਟਰੈਕ 'ਤੇ ਕੰਮ ਜਲਦੀ ਹੋਵੇਗਾ ਸ਼ੁਰੂ

By : JAGDISH

Published : Dec 6, 2025, 11:36 am IST
Updated : Dec 6, 2025, 11:36 am IST
SHARE ARTICLE
Work on Qadian-Beas railway track to begin soon
Work on Qadian-Beas railway track to begin soon

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਹੁਕਮਾਂ ਤੋਂ ਬਾਅਦ ਸਾਰੀਆਂ ਰੁਕਵਟਾਂ ਹੋਈਆਂ ਦੂਰ

ਗੁਰਦਾਸਪੁਰ : ਰੇਲਵੇ ਨੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਟਰੈਕ 'ਤੇ ਕੰਮ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ । ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਧਿਕਾਰੀਆਂ ਨੂੰ ਰੇਲਵੇ ਲਾਈਨ ਨੂੰ "ਅਨਫ੍ਰੀਜ਼" ਕਰਨ ਦਾ ਹੁਕਮ ਦਿੱਤਾ ਹੈ, ਜਿਸ ਨੂੰ ਪਹਿਲਾਂ ਅਲਾਈਨਮੈਂਟ, ਜ਼ਮੀਨ ਪ੍ਰਾਪਤੀ ਨਾਲ ਸਬੰਧਤ ਤਕਨੀਕੀ ਮੁੱਦਿਆਂ ਤੋਂ ਬਾਅਦ "ਫ੍ਰੀਜ਼" ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।

ਰੇਲਵੇ ਦੀ ਭਾਸ਼ਾ ਵਿੱਚ "ਫ੍ਰੀਜ਼ਿੰਗ" ਦਾ ਮਤਲਬ ਹੈ ਕਿ ਅਧਿਕਾਰੀਆਂ ਵੱਲੋਂ ਵੱਖ-ਵੱਖ ਕਾਰਨਾਂ ਕਰਕੇ ਤਰੱਕੀ ਨਾ ਕਰ ਪਾਉਣ ਤੋਂ ਬਾਅਦ ਕਿਸੇ ਯੋਜਨਾ ਨੂੰ ਫਾਈਲਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਜਦਕਿ ‘ਅਨਫਰੀਜ਼’ ਦਾ ਅਰਥ ਹੈ ਕਿ ਸਾਰੇ ਮੁੱਦਿਆਂ ਨੂੰ ਸੁਲਝਾਉਣ ਤੋਂ ਬਾਅਦ ਕੰਮ ਫਿਰ ਤੋਂ ਸ਼ੁਰੂ ਕਰਨਾ। ਕੇਂਦਰੀ ਮੰਤਰੀ ਰਵਨੀਤ ਸਿੰਘ ਨੇ ਬਿੱਟੂ ਨੇ ਕਿਹਾ ਕਿ ਮੈਨੂੰ ਇਸ ਯੋਜਨਾ ਦੇ ਮਹੱਤਵ ਦਾ ਪਤਾ ਸੀ ਇਸ ਲਈ ਮੈਂ ਸਬੰਧਤ ਅਧਿਕਾਰੀਆਂ ਨੂੰ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਕੰਮ ਫਿਰ ਤੋਂ ਸ਼ੁਰੂ  ਕਰਨ ਦੀ ਅਪੀਲ ਕੀਤੀ। 

ਉਤਰ ਰੇਲਵੇ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੱਤਰ ’ਚ ਕਿਹਾ ਕਿ ਰੇਲਵੇ ਵਿਭਾਗ ਚਾਹੁੰਦਾ ਹੈ ਕਾਦੀਆਂ-ਬਿਆਸ ਲਾਈ ਨੂੰ ਹੁਣ ਅਨਫ਼ਰੀਜ਼ ਕਰ ਦਿੱਤਾ ਜਾਵੇ ਤਾਂ ਜੋ ਰੇਲਵੇ ਟਰੈਕ ’ਤੇ ਕੰਮ ਸ਼ੁਰੂ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਯੋਜਨਾ 1929 ’ਚ ਬ੍ਰਿਟਿਸ ਸਰਕਾਰ ਵੱਲੋਂ ਬਣਾਈ ਗਈ ਸੀ। ਇਸ ਲਾਈਨ ਦਾ ਨਿਰਮਾਣ ਉਤਰ-ਪੱਛਮ ਰੇਲਵੇ ਵੱਲੋੀ ਕੀਤਾ ਜਾਣਾ ਸੀ ਜਦਿਕ 33 ਫ਼ੀ ਸਦੀ ਟਰੈਕ ਦਾ ਕੰਮ ਪੂਰਾ ਹੋਣ ਤੋਂ ਬਾਅਦ 1932 ’ਚ ਇਸ ਯੋਜਨਾ ਨੂੰ ਰੋਕ ਦਿੱਤਾ ਗਿਆ ਸੀ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਆਪਣੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਉਸ ਸਮੇਂ ਦੇ ਰੇਲ ਮੰਤਰੀ ਮਮਤਾ ਬੈਨਰਜੀ ਨੂੰ ਇਸ ਯੋਜਨਾ ਨੂੰ ਪਹਿਲ ਦੇਣ ਲਈ ਰਾਜੀ ਕੀਤਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement