Aman Skoda: 100 ਕਰੋੜ ਦੀ ਠੱਗੀ ਮਾਰਨ ਵਾਲੇ ਅਮਨ ਸਕੋਡਾ ਨੂੰ ਐਲਾਨਿਆ ਗਿਆ ਭਗੌੜਾ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 2 ਲੱਖ ਰੁਪਏ ਦਾ ਇਨਾਮ
Published : Dec 6, 2023, 5:05 pm IST
Updated : Dec 6, 2023, 6:23 pm IST
SHARE ARTICLE
Aman Skoda, who cheated 100 crores, was declared a fugitive
Aman Skoda, who cheated 100 crores, was declared a fugitive

ਪੂਰੇ ਪੰਜਾਬ ਵਿਚ ਅਮਨਦੀਪ ਸਕੋਡਾ ਵਿਰੁਧ 34 ਮਾਮਲੇ ਦਰਜ

Aman Skoda News: 100 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਅਮਨਦੀਪ ਸਕੋਡਾ ਵਿਰੁਧ ਕਾਰਵਾਈ ਕਰਦਿਆਂ ਫਾਜ਼ਿਲਕਾ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਦਿਤਾ ਹੈ। ਪੁਲਿਸ ਨੇ ਉਸ ਦੀ ਸੂਚਨਾ ਦੇਣ ਵਾਲੇ ਲਈ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਅਮਨਦੀਪ ਸਕੋਡਾ ਵਿਰੁਧ ਪੰਜਾਬ ਭਰ ਵਿਚ 34 ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ 19 ਇਕੱਲੇ ਫਿਰੋਜ਼ਪੁਰ ਵਿਚ ਹਨ। 24 ਮਾਮਲਿਆਂ ਵਿਚ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸਕੋਡਾ ਨੂੰ ਗ੍ਰਿਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਨੋਟਿਸ ਵਿਚ ਸਕੋਡਾ ਨੂੰ “ਪੰਜਾਬ ਵਿਚ ਮੋਸਟ ਵਾਂਟੇਡ” ਦਸਿਆ ਹੈ ਅਤੇ ਮੁਖਬਰ ਦੀ ਪਛਾਣ ਗੁਪਤ ਰੱਖਣ ਦਾ ਵਾਅਦਾ ਕੀਤਾ ਹੈ।

ਫਾਜ਼ਿਲਕਾ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਸਕੋਡਾ ਦੀ ਭਾਲ ਵਿਚ ਹੈ। ਢੇਸੀ ਨੇ ਕਿਹਾ, “ਉਸ ਦੀ ਜਾਇਦਾਦ ਕੁਰਕ ਕਰਵਾਉਣ ਅਤੇ ਉਸ ਵਿਰੁਧ ਲੁਕਆਊਟ ਸਰਕੂਲਰ ਜਾਰੀ ਕਰਨ ਦੀ ਕਾਰਵਾਈ ਚੱਲ ਰਹੀ ਹੈ।

(For more news apart from Aman Skoda, who cheated 100 crores, was declared a fugitive, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement