ਮਮਦੋਟ ‘ਦੇ ਜੰਗਲਾਂ ‘ਚ ਅਤਿਵਾਦੀ ਲੁਕੇ ਹੋਣ ਦੀ ਮਿਲੀ ਇਨਪੁੱਟ, ਭਾਲ ਮੁਹਿੰਮ ਜਾਰੀ
Published : Dec 6, 2018, 6:19 pm IST
Updated : Dec 6, 2018, 6:19 pm IST
SHARE ARTICLE
Input of terrorist in forest area
Input of terrorist in forest area

ਜ਼ਿਲ੍ਹੇ ਦੇ ਪਾਕਿਸਤਾਂਨ ਸਰਹੱਦ ਨਾਲ ਲੱਗਦੇ ਮਮਦੋਟ ਇਲਾਕੇ ਵਿਚ ਅਤਿਵਾਦੀਆਂ ਦੇ ਆਬਾਦੀ ਵਾਲੇ ਹਿੱਸੇ ਅਤੇ ਜੰਗਲਾਂ ਵਿਚ ਲੁਕੇ ਹੋਣ ਦੇ...

ਫਿਰੋਜ਼ਪੁਰ (ਸਸਸ) : ਜ਼ਿਲ੍ਹੇ ਦੇ ਪਾਕਿਸ‍ਤਾਨ ਸਰਹੱਦ ਨਾਲ ਲੱਗਦੇ ਮਮਦੋਟ ਇਲਾਕੇ ਵਿਚ ਅਤਿਵਾਦੀਆਂ ਦੇ ਆਬਾਦੀ ਵਾਲੇ ਹਿੱਸੇ ਅਤੇ ਜੰਗਲਾਂ ਵਿਚ ਲੁਕੇ ਹੋਣ ਦੇ ਇਨਪੁਟ ਮਿਲੇ ਹਨ। ਇਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪਿੰਡਾਂ ਦੇ ਨਾਲ-ਨਾਲ ਜੰਗਲੀ ਇਲਾਕੇ ਵਿਚ ਵੀ ਭਾਲ ਮੁਹਿੰਮ ਸ਼ੁਰੂ ਕਰ ਦਿਤੀ ਹੈ। ਸਰਚ ਆਪਰੇਸ਼ਨ ਵਿਚ ਬੰਬ ਨਿਰੋਧਕ ਦਸ‍ਤਾ ਅਤੇ ਡਾੱਗ ਸਕਿਉਡ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿਤੀ ਗਈ ਹੈ।

Search OperationSearch Operationਦੱਸ ਦਈਏ ਕਿ ਮਮਦੋਟ ਖੇਤਰ ਦੇ ਪਿੰਡ ਬਸਤੀ ਗੁਲਾਬ ਸਿੰਘ ਵਾਲੀ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪਿਛਲੇ ਦੋ ਦਿਨ ਤੋਂ ਪਿੰਡ ਵਿਚ ਭਾਲ ਮੁਹਿੰਮ ਚਲਾਈ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਅਤਿਵਾਦੀਆਂ ਦੇ ਜੰਗਲੀ ਖੇਤਰ ਅਤੇ ਉਸ ਦੇ ਆਸਪਾਸ ਦੇ ਕਿਸੇ ਪਿੰਡ ਵਿਚ ਲੁਕੇ ਹੋਣ ਦਾ ਇਨਪੁਟ ਮਿਲਿਆ ਸੀ। ਇਸ ਤੋਂ ਬਾਅਦ ਭਾਲ ਮੁਹਿੰਮ ਸ਼ੁਰੂ ਕੀਤੀ ਗਈ। ਪੁਲਿਸ ਅਤੇ ਅਰਧ ਫ਼ੌਜ ਬਲਾਂ ਦੇ ਜਵਾਨਾਂ ਨੇ ਪੂਰੇ ਮਮਦੋਟ ਖੇਤਰ ਵਿਚ ਸਰਚ ਆਪਰੇਸ਼ਨ ਸ਼ੁਰੂ ਕਰ ਦਿਤਾ ਹੈ।

Search OperationSearch Operationਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਅਤਿਵਾਦੀ ਮਮਦੋਟ ਇਲਾਕੇ ਦੇ ਜੰਗਲਾਂ ਵਿਚ ਲੁਕੇ ਹਨ। ਇਸ ਤੋਂ ਬਾਅਦ ਸਰਹੱਦੀ ਪਿੰਡਾਂ ਅਤੇ ਜੰਗਲਾਂ ਵਿਚ ਭਾਲ ਮੁਹਿੰਮ ਸ਼ੁਰੂ ਕੀਤੀ ਗਈ। ਇਸ ਭਾਲ ਮੁਹਿੰਮ ਦੇ ਬਾਰੇ ਪੁਲਿਸ ਦਾ ਕੋਈ ਵੀ ਅਧਿਕਾਰੀ ਕੁੱਝ ਬੋਲਣ ਨੂੰ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਇਲਾਕੇ ਵਿਚ ਡੇਢ ਦਰਜਨ ਤੋਂ ਵਧੇਰੇ ਪੁਲਿਸ ਨਾਕੇ ਲਗਾਏ ਗਏ ਹਨ। ਨਾਕਿਆਂ ਦੀ ਨਿਗਰਾਨੀ ਖ਼ੁਦ ਐਸਐਸਪੀ ਪ੍ਰੀਤਮ ਸਿੰਘ ਕਰ ਰਹੇ ਹਨ।

ਮਮਦੋਟ ਵੱਲ ਆਉਣ-ਜਾਣ ਵਾਲੇ ਸਾਰੇ ਰਸਤਿਆਂ ਉਤੇ ਪੁਲਿਸ ਨੇ ਨਾਕੇ ਲਗਾਏ ਹੋਏ ਹਨ। ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਅਤੇ ਲੋਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement