ਆਪਣੇ ਪਿਓ ਦਾ ਹੱਕ ਮੰਗ ਰਹੇ ਨੌਜਵਾਨਾਂ ਨੂੰ ਧਰਨਿਆਂ 'ਤੇ ਬੈਠਿਆਂ ਨੂੰ ਹੋਏ 100 ਦਿਨ
Published : Nov 6, 2021, 11:39 am IST
Updated : Nov 6, 2021, 11:39 am IST
SHARE ARTICLE
photo
photo

ਨਹੀਂ ਲੈ ਰਿਹਾ ਕੋਈ ਸਾਰ

 

ਮੁਹਾਲੀ ( ਹਰਦੀਪ ਸਿੰਘ ਭੋਗਲ) ਸਾਡੇ ਸਮਾਜ ਅੰਦਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇਥੇ ਮੰਤਰੀਆਂ ਦੇ ਜਵਾਕਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦੇ ਦਿੱਤੀਆਂ ਜਾਂਦੀਆਂ ਹਨ। ਜੋ ਲੱਖਾਂ ਕਰੋੜਾਂ ਦੇ ਮਾਲਕ ਹੁੰਦੇ ਹਨ ਪਰ ਅਸਲ ਲੋੜਵੰਦਾਂ ਦੀਆਂ ਫਾਈਲਾਂ ਨੂੰ ਸਿੱਧੇ ਤੌਰ ਤੇ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਪਿਛਲੇ ਇਕ ਸਾਲ ਤੋਂ ਬਹੁਤ ਸਾਰੇ ਪਰਿਵਾਰ ਮੰਗ ਕਰ ਰਹੇ ਹਨ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਹੋਮਗਾਰਡ ਤੇ ਡਿਫੈਂਸ ਵਿਚ ਡਿਊਟੀ ਦੌਰਾਨ ਆਪਣੀ ਜਾਨ ਗਵਾ ਬੈਠੇ ਸਨ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ।

 

photophoto

 

ਬਹੁਤ ਸਾਰੀਆਂ ਫਾਈਲਾਂ ਸਰਕਾਰ ਦੇ ਦਫਤਰਾਂ ਵਿਚ ਧੂਲ ਫੱਕ ਰਹੀਆਂ ਹਨ ਪਰ ਉਹਨਾਂ ਦੀ ਆਵਾਜ਼  ਨਹੀਂ ਸੁਣੀ ਜਾ ਰਹੀ।  ਦੀਵਾਲੀ ਦਾ ਤਿਉਹਾਰ ਵੀ ਲੰਘ ਗਿਆ ਹੈ ਪਰ ਬਹੁਤ ਸਾਰੇ ਪਰਿਵਾਰਕ ਮੈਂਬਰ ਹਜੇ ਵੀ ਆਸ ਲਾ ਕੇ ਸੜਕਾਂ 'ਤੇ ਬੈਠੇ ਹਨ। ਇਹ ਨੌਜਵਾਨ ਉਡੀਕ ਕਰ ਰਹੇ ਹਨ ਕਿ ਸਰਕਾਰ ਦਾ ਕੋਈ ਨੁਮਾਇੰਦਗਾ ਇਹਨਾਂ ਵੱਲ ਧਿਆਨ ਦੇਵੇਗਾ।

 

photophoto

 

ਰੋਜ਼ਾਨਾ ਸਪਕੋਸਮੈਨ ਨਾਲ ਗੱਲਬਾਤ ਕਰਦਿਆਂ ਨੌਜਵਾਨ ਹਰਜੀਤ ਨੇ ਦੱਸਿਆ ਕਿ ਉਹਨਾਂ ਨੂੰ ਧਰਨੇ 'ਤੇ ਬੈਠਿਆਂ ਨੂੰ 90 ਦਿਨ ਤੋਂ ਵੱਧ ਦਿਨ ਤੋਂ ਗਏ ਹਨ। ਅਸੀਂ ਸਰਕਾਰ ਨੂੰ ਫਰਿਆਦ ਕਰਦੇ ਹਾਂ ਸਾਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ। ਸਰਕਾਰ ਵੱਡੇ-ਵਡੇ ਵਾਅਦੇ ਕਰਦੀ ਹੈ। ਅਸੀਂ ਸਾਰਿਆਂ ਨੂੰ ਨੌਕਰੀਆਂ ਦੇਵਾਂਗੇ ਪਰ ਸਾਨੂੰ ਹੀ ਤਰਸ ਦੇ ਆਧਾਰ 'ਤੇ ਨੌਕਰੀ ਦੇ ਦੇਵੋ ਸਾਡਾ ਤਾਂ ਹੱਕ ਹੈ।

photophoto

 

ਅਸੀਂ ਪਿਛਲੇ 90 ਦਿਨਾਂ ਤੋਂ ਇਥੇ ਡਟੇ ਹੋਏ ਹਾਂ ਸਾਡਾ ਵੀ ਜੀਅ ਕਰਦਾ ਅਸੀਂ ਘਰ ਜਾਈਏ ਘਰਦਿਆਂ ਨਾਲ ਤਿਉਹਾਰ ਮਨਾਈਏ। ਅਸੀਂ ਦੀਵਾਲੀ ਵਾਲੇ ਦਿਨ ਵੀ ਇਥੇ ਬੈਠੇ ਰਹੇ। ਹਰਜੀਤ ਨੇ ਦੱਸਿਆ ਕਿ ਉਹ ਸੁਖਜਿੰਦਰ ਰੰਧਾਵਾ ਕੋਲ ਵੀ ਗਏ ਸਨ ਉਹਨਾਂ ਨੇ ਕਿਹਾ ਕਿ ਸਾਡੇ ਵਲੋਂ ਕੰਮ ਹੋ ਗਿਆ ਤੇ ਜਦੋਂ ਅਸੀਂ ਵੱਡੇ ਅਧਿਕਾਰੀ ਕੋਲ ਜਾਣੇ ਹਾਂ ਉਹ ਕਹਿੰਦੇ ਹਨ ਹੋਮ ਸੈਕੇਟਰੀ ਕੋਲ ਜਾਓ।

 

photophoto

 

ਸਾਡੇ ਕੋਲ ਤਾਂ ਇੰਨਾ ਕਿਰਾਇਆ ਵੀ ਨਹੀਂ ਹੈ ਜੋ ਅਸੀਂ ਚਲੇ ਜਾਈਏ। ਹਰਜੀਤ ਨੇ ਦੱਸਿਆ ਕਿ ਸਾਰੇ ਆਪਣੇ ਪਿਓ ਦਾ ਹੱਕ ਲੈਣ ਲਈ ਬੈਠੇ ਹਨ।  ਸਾਰਿਆਂ ਦੀਆਂ ਮਾਵਾਂ ਘਰ ਵਿਚ ਕੱਲੀਆਂ ਹਨ। ਕਈ ਵਾਰ ਤਾਂ ਸਾਨੂੰ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਕੇ ਕੋਈ ਹੋਰ ਨੌਕਰੀ ਕਿਉਂ ਨਹੀਂ ਕਰਦੇ। ਇਸ ਨੌਕਰੀ ਵਿਚ ਕੀ ਪਿਆ।  ਨੌਜਵਾਨਾਂ ਨੇ ਕਿਹਾ ਕਿ ਜਿਸ ਸਰਕਾਰ  ਦੇ ਕਾਰਜਕਾਲ ਦੌਰਾਨ ਮ੍ਰਿਤਕ ਦੇ ਪਰਿਵਾਰਾਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ ਹੈ ਉਸ ਤੋਂ ਕੋਈ ਉਮੀਦ ਨਾ ਲਾਈ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement