ਖਾਲੜਾ ਮਿਸ਼ਨ ਨੇ ਪੰਜਾਬ ਵਿਧਾਨ ਸਭਾ ਮੈਂਬਰਾਂ ਨੂੰ ਲਿਖੀ ਖੁਲ੍ਹੀ ਚਿੱਠੀ
Published : Nov 6, 2021, 8:26 am IST
Updated : Nov 6, 2021, 8:26 am IST
SHARE ARTICLE
Khalra Mission
Khalra Mission

ਸਾਰੀਆਂ ਪਾਰਟੀਆਂ ਚੋਣਾਂ ਨੇੜੇ ‘ਪੰਜਾਬ ਪਿਆਰਾ’ ਚੀਕਦੀਆਂ ਨੇ ਪਰ ਅਪਣਾ ਪਿਛਲਾ ਇਤਿਹਾਸ ਨਹੀਂ ਵੇਖਦੀਆਂ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਂਝੇ ਤੋਰ ’ਤੇ ਪੰਜਾਬ ਦੇ ਵਿਧਾਨ ਸਭਾ ਮੈਂਬਰਾਂ ਨੂੰ ਖੁਲ੍ਹੀ ਚਿੱਠੀ ਲਿੱਖ ਕੇ ਪੁਛਿਆ ਕਿ ਪੰਜਾਬ ਦੇ ਵਾਸੀ ਜਾਣਦੇ ਹਨ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਾਰਨ ਹਰ ਪਾਰਟੀ ਨੂੰ ਪੰਜਾਬ ਪਿਆਰਾ ਲਗਦਾ ਹੈ, ਪਰ ਪੰਜਾਬ ਨਾਲ ਪਿਆਰ ਦਾ ਇਮਤਿਹਾਨ 8 ਨਵੰਬਰ ਨੂੰ ਹੋਣਾ ਹੈ। ਪੰਜਾਬ ਪਿਆਰਾ ਉਨ੍ਹਾਂ ਨੂੰ ਵੀ ਲਗਦਾ ਹੈ ਜਿਨ੍ਹਾਂ ਸ਼੍ਰੀ ਦਰਬਾਰ ਸਾਹਿਬ ਤੇ ਫ਼ੌਜਾਂ ਚੜਾਈਆਂ, ਝੂਠੇ ਮੁਕਾਬਲੇ ਬਣਾਏ, ਨਵੰਬਰ 84 ਕਤਲੇਆਮ ਕੀਤਾ।

ਪੰਜਾਬ ਦਾ ਸੌਦਾ ਕਰ ਕੇ ਮੰਨੂਵਾਦੀਆਂ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਬਣਾ ਛਡਿਆ। ਜਿਨ੍ਹਾਂ ਨਸ਼ਿਆਂ ਰਾਹੀਂ ਕਈ ਪੀੜੀਆਂ ਬਰਬਾਦ ਕੀਤੀਆਂ ਅਤੇ ਜਿਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾ ਕੇ ਦੋਸ਼ੀਆਂ ਨੂੰ ਬਚਾਇਆਂ, ਫ਼ੌਜੀ ਚੜ੍ਹਾਈ ਤੋਂ ਪਹਿਲਾਂ ਮੰਨੂਵਾਦੀ ਧਿਰਾਂ (ਕਾਂਗਰਸ, ਭਾਜਪਾ, ਆਰ.ਐਸ.ਐਸ) ਨਾਲ ਗੁਪਤ ਮੀਟਿੰਗਾਂ ਕਰਦੇ ਰਹੇ। ਪੰਜਾਬ ਪਿਆਰਾ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਗਦਾ ਜੋ ਭਾਈਚਾਰਕ ਸਾਂਝ ਪਾਕੇ ਕੇ.ਪੀ.ਐਸ ਗਿੱਲ ਨਾਲ ਰਾਤ ਦੇ ਹਨੇਰਿਆਂ ਵਿਚ ਗੁਪਤ ਮੀਟਿੰਗਾਂ ਕਰ ਕੇ ਪੰਜਾਬ ਦੇ ਜਾਇਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਉਂਦਾ ਰਿਹਾ। ਪੰਜਾਬ ਪਿਆਰਾ ਉਪਰੋਕਤ ਧਿਰਾਂ ਨੂੰ ਲੱਗਦਾ ਹੈ ਕਿਉਂਕਿ ਖੇਤੀ ਸਬੰਧੀ ਕਾਲੇ ਕਾਨੂੰਨ ਬਣਾਉਣ ਸਮੇਂ ਸੱਭ ਰਲੇ ਸਨ।

ਕੇਜਰੀਵਾਲਕਿਆਂ ਨੂੰ ਵੀ ਪੰਜਾਬ ਪਿਆਰਾ ਲਗਦਾ ਹੈ ਕਿਉਂਕਿ ਪੰਜਾਬ ਦਾ ਪਾਣੀ,ਬਿਜਲੀ ਦੂਜੇ ਸੂਬਿਆਂ ਨੂੰ ਮਿਲਣਾ ਚਾਹੀਦਾ ਹੈ। ਹੱਦ ਉਦੋਂ ਹੋ ਗਈ ਜਦੋਂ 84 ਵਾਲਿਆਂ, ਮੰਨੂਵਾਦੀਆਂ, ਕੇਜਰੀਵਾਲਕਿਆਂ, ਬਾਦਲਕਿਆਂ ਨੇ ਰਲ ਕੇ ਕਸ਼ਮੀਰ ਵਿਚ ਧਾਰਾ 370 ਰੱਦ ਕਰਾਉਣ ਲਈ ਵੋਟਾਂ ਪਾਈਆਂ ਪੰਜਾਬ ਨੂੰ ਵੱਧ ਅਧਿਕਾਰਾਂ ਦਾ ਰੌਲਾਂ ਪਾਉਣ ਵਾਲਿਆਂ ਨੇ ਯੂ.ਏ.ਪੀ.ਏ ਦੇ ਹੱਕ ਵਿਚ ਵੋਟਾਂ ਪਾਕੇ ਵੱਧ ਅਧਿਕਾਰ ਐਨ.ਆਈ.ਏ ਤੇ ਬੀ.ਐਸ.ਐਫ਼ ਨੂੰ ਦਵਾਕੇ ਪੰਜਾਬ ਲੈ ਆਂਦਾ ਪੰਜਾਬ ਦੇ ਮੌਜੂਦਾ ਮੱਖ ਮੰਤਰੀ ਚਰਨਜੀਤ ਸਿੰਘ ਨੇ ਕਿਸਾਨਾਂ ਨੂੰ ਆਖਿਆ ਹੈ ਕਿ ਉਹ ਜੋ ਲਿਖ ਕੇ ਦੇਣਗੇ 8 ਤਾਰੀਖ ਨੂੰ ਪਾਸ ਕਰ ਦੇਣਗੇ।

ਥੋੜੇ ਬਹੁਤੇ ਫਰਕ ਨਾਲ ਪੰਜਾਬ ਦਾ ਸਾਬਕਾ ਸੀ.ਐਮ ਕੈਪਟਨ ਅਮਰਿੰਦਰ ਸਿੰਘ ਇਹ ਕੰਮ ਪਹਿਲਾਂ ਹੀ ਕਰ ਚੁੱਕਾ ਹੈ। ਪੰਜਾਬ ਦੇ ਨਾਗਪੁਰੀ ਮੋਹਰੇ ਨੇ ਭੇਦ ਖੋਲ੍ਹਿਆਂ ਹੈ ਕਿ ਮੇਰੇ ਮੰਤਰੀ ਤੇ ਵਿਧਾਇਕ ਲੁਟ ਮਾਰ ਕਰਦੇ ਰਹੇ ਪਰ ਮੈ ਕੋਈ ਕਾਰਵਾਈ ਨਹੀਂ ਕਰ ਸਕਿਆ ਦੁਖ ਹੈ। ਪਹਿਲਾ ਵੀ ਉਸ ਨੇ ਕਿਹਾ ਸੀ ਕਿ ਮੈ 21 ਨੌਜਵਾਨ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾ ਕੇ ਮਰਵਾਏ ਹਨ ਮੈਨੂ ਦੁਖ ਹੈ। ਪਰ ਅੱਜ ਤਕ ਉਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement