ਉਤਰੀ ਇਰਾਕ ’ਚ ਸ਼ੱਕੀ ਆਈ.ਐਸ. ਦੇ ਹਮਲੇ ’ਚ 13 ਪੁਲਿਸ ਮੁਲਾਜ਼ਮ ਮਾਰੇ ਗਏ
Published : Sep 6, 2021, 12:22 am IST
Updated : Sep 6, 2021, 12:22 am IST
SHARE ARTICLE
image
image

ਉਤਰੀ ਇਰਾਕ ’ਚ ਸ਼ੱਕੀ ਆਈ.ਐਸ. ਦੇ ਹਮਲੇ ’ਚ 13 ਪੁਲਿਸ ਮੁਲਾਜ਼ਮ ਮਾਰੇ ਗਏ

ਬਗ਼ਦਾਦ, 5 ਸਤੰਬਰ : ਉਤਰੀ ਇਲਾਕ ਦੇ ਪੇਂਡੂ ਇਲਾਕੇ ’ਚ ਬੰਦੂਕਧਾਰੀਆਂ ਨੇ ਇਕ ਸੰਘੀ ਪੁਲਿਸ ਚੌਕੀ ’ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਹੋਈ ਝੜਪ ’ਚ 13 ਪੁਲਿਸ ਮੁਲਾਜਮ ਮਾਰੇ ਗਏ। ਇਕ ਸੁਰੱਖਿਆ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਹਮਲੇ ਦਾ ਦੋਸ਼ ਇਸਲਾਮਿਕ ਸਟੇਟ ਦੇ ਅਤਿਵਾਦੀਆਂ ’ਤੇ ਲਾਇਆ। ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਹਮਲਾ ਸਨਿਚਰਵਾਰ ਰਾਤ ਕਿਰਕੁਕ ਸੂਬੇ ਦੇ ਸਤੀਹਾ ਪਿੰਡ ’ਚ ਇਕ ਪੁਲਸ ਚੌਕੀ ’ਤੇ ਕੀਤਾ ਗਿਆ, ਜਿਸ ’ਚ ਪੰਜ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਅਤਿਵਾਦੀਆਂ ਨਾਲ ਮੁਠਭੇੜ ਕਰੀਬ ਇਕ ਘੰਟੇ ਤਕ ਚੱਲੀ। ਅਧਿਕਾਰੀ ਨੇ ਇਹ ਜਾਣਕਾਰੀ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਿਤੀ ਕਿਉਂਕਿ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਸੀ। ਅਤਿਵਾਦੀ ਸਮੂਹ ਨੇ ਹਮਲੇ ਦੀ ਅਜੇ ਤੁਰਤ ਜ਼ਿੰਮੇਵਾਰੀ ਨਹੀਂ ਲਈ ਹੈ, ਪਰ 2017 ’ਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੀ ਸਹਾਇਤਾ ਨਾਲ ਇਰਾਕੀ ਸੁਰੱਖਿਆ ਬਲਾਂ ਤੋਂ ਮਿਲੀ ਖੇਤਰੀ ਹਾਰ ਤੋਂ ਬਾਅਦ ਨਾਲ ਉੱਤਰੀ ਇਰਾਕ ਆਈ.ਐਸ. ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਇਰਾਕੀ ਫ਼ੌਜ ਪਹਾੜ੍ਹੀ ਉੱਤਰੀ ਖੇਤਰ ਅਤੇ ਪਛਮੀ ਇਰਾਕ ਦੇ ਰੇਗੀਸਤਾਨ ’ਚ ਨਿਯਮਿਤ ਤੌਰ ’ਤੇ ਆਈ.ਐਸ. ਵਿਰੋਧੀ ਮੁਹਿੰਮ ਚੱਲਾਉਂਦੀ ਹੈ, ਜਿਥੇ ਉਹ ਲੁੱਕਦੇ ਹਨ।     (ਏਜੰਸੀ)    
    

    

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement