ਮਹਾਪੰਚਾਇਤ ਦੀ ਸਟੇਜ ਤੋਂ ਸੋਨੀਆ ਮਾਨ ਅਤੇ ਬਲਦੇਵ ਸਿਰਸਾ ਨੇ ਸਰਕਾਰ ਨੂੰ ਪਾਈਆਂ ਲਾਹਨਤਾਂ
Published : Sep 6, 2021, 12:19 am IST
Updated : Sep 6, 2021, 12:19 am IST
SHARE ARTICLE
image
image

ਮਹਾਪੰਚਾਇਤ ਦੀ ਸਟੇਜ ਤੋਂ ਸੋਨੀਆ ਮਾਨ ਅਤੇ ਬਲਦੇਵ ਸਿਰਸਾ ਨੇ ਸਰਕਾਰ ਨੂੰ ਪਾਈਆਂ ਲਾਹਨਤਾਂ

ਮੁਜ਼ੱਫ਼ਰਨਗਰ, 5 ਸਤੰਬਰ (ਸੈਸ਼ਵ ਨਾਗਰਾ): ਅੱਜ ਯੂਪੀ ਦੇ ਮੁਜ਼ੱਫ਼ਰਨਗਰ ਵਿਚ ਕਿਸਾਨਾਂ ਦੀ ਮਹਾਪੰਚਾਇਤ ਹੋਈ। ਇਸ ਮੌਕੇ ਪੂਰੀ ਦੁਨੀਆਂ ਤੋਂ ਕਿਸਾਨ ਸਮਰਥਕਾਂ ਨੇ ਇਸ ਮਹਾਪੰਚਾਇਤ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਮਹਾਪੰਚਾਇਤ ਦੀ ਸਟੇਜ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਗਰਜਦਿਆਂ ਹੋਇਆਂ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ। 
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੰਜਾਬ ਤੋਂ ਚੱਲੇ ਸੀ ਤਾਂ ਸਰਕਾਰ ਨੇ ਉਨ੍ਹਾਂ ਨੂੰ ਖ਼ਾਲਿਸਤਾਨੀ, ਅਤਿਵਾਦੀ ਨਾਮ ਨਾਲ ਪੁਕਾਰਿਆ ਤੇ ਮੈਂ ਮੋਦੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੋ ਕਿਸਾਨ ਅੱਜ ਇਸ ਮਹਾਪੰਚਾਇਤ ਵਿਚ ਆਏ ਹਨ ਉਹ ਇਨ੍ਹਾਂ ਨੂੰ ਕੀ ਕਹੇਗਾ। ਮੋਦੀ ਅੱਜ ਇਹ ਕਿਸਾਨਾਂ ਦੇ ਇਕੱਠ ਨੂੰ ਦੇਖ ਲਵੇ ਕਿਸਾਨ ਤਾਂ ਕਿਸਾਨ ਹੀ ਹੈ। ਇਸ ਨਾਲ ਹੀ ਸੋਨੀਆ ਮਾਨ ਨੇ ਮੋਦੀ ਸਰਕਾਰ ਨੂੰ ਸਟੇਜ ਤੋਂ ਲਾਹਨਤਾਂ ਪਾਈਆਂ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਕਿਸਾਨ ਸੜਕਾਂ ’ਤੇ ਬੈਠੇ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕਾਰ ਰਹੀਆਂ ਸਾਡੀਆਂ ਮਾਤਾਵਾਂ ਬਜ਼ੁਰਗਾਂ ਨੇ ਪੂਰ ਗਰਮੀ ਤੇ ਠੰਢ ਬਾਰਡਰਾਂ ’ਤੇ ਕੱਢ ਦਿਤੀ ਪਰ ਇਹ ਸਰਕਾਰ ਗੱਲ ਸੁਣਨ ਦਾ ਨਾਮ ਹੀ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਮੋਦੀ ਸਰਕਾਰ, ਅਡਾਨੀ-ਅੰਬਾਨੀ ਤੇ ਆਰਐੱਸਐੱਸ ਦਾ ਬਾਈਕਾਟ ਕਰਦੇ ਹਾਂ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement