Nabha News: ਘਰੇਲੂ ਕਲੇਸ਼ ਦੇ ਚਲਦਿਆਂ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ
Published : Jul 6, 2025, 6:33 am IST
Updated : Jul 6, 2025, 8:01 am IST
SHARE ARTICLE
Husband and wife commit suicide Srinagar (Puniwal)  Nabha News
Husband and wife commit suicide Srinagar (Puniwal) Nabha News

Nabha News: ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ

Husband and wife commit suicide Nabha News: ਨਾਭਾ ਹਲਕੇ ਦੇ ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਸ਼੍ਰੀਨਗਰ (ਪੂਣੀਵਾਲ) ਵਿਚ ਰਹਿੰਦੇ ਪਤੀ-ਪਤਨੀ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਪੁੱਤਰ ਹਰਭਜਨ ਸਿੰਘ ਉਮਰ ਕਰੀਬ 40-42 ਸਾਲ ਵਾਸੀ ਸ਼੍ਰੀਨਗਰ ਪੂਣੀਵਾਲ ਨੇ ਬੀਤੀ 3 ਜੁਲਾਈ ਨੂੰ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਦਕਿ ਉਸ ਦੀ ਪਤਨੀ ਨੇ ਵੀ ਨਹਿਰ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰ ਲਈ।

ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਨੇ ਖ਼ੁਦਕਸ਼ੀ ਤੋਂ ਪਹਿਲਾਂ ਵੀਡਿੳ ਬਣਾ ਕੇ ਭੇਜੀ ਅਤੇ ਉਸ ਤੋਂ ਬਾਅਦ  ਖ਼ੁਦਕਸ਼ੀ ਕਰ ਲਈ। ਥਾਣਾ ਭਾਦਸੋਂ ਵਿਚ ਗੁਰਮੀਤ ਸਿੰਘ ਭਰਾ ਯਾਦਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਭਰਾ ਗੁਰਮੀਤ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਪਿੰਡ ਬੁੱਗਾ ਖੁਰਦ ਵਿਖੇ 2004 ਵਿਚ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ।

ਮ੍ਰਿਤਕ ਗੁਰਮੀਤ ਸਿੰਘ ਨੇ ਮੋਬਾਈਲ ’ਤੇ ਵੀਡਿੳ ਬਣਾ ਕੇ ਅਪਣੀ ਮੌਤ ਦਾ ਜ਼ਿੰਮੇਵਾਰ ਪਤਨੀ ਮਨਪ੍ਰੀਤ ਕੌਰ, ਸਾਂਢੂ ਹਨੀ, ਸੱਸ ਜਸਬੀਰ ਕੌਰ, ਭਰਾ ਦੀ ਘਰਵਾਲੀ ਰਾਣੀ ਨੂੰ ਦਸਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਧਰ ਮ੍ਰਿਤਕਾਂ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਹੈ। 

ਨਾਭਾ ਤੋਂ ਬਲਵੰਤ ਹਿਆਣਾ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement