Punjab News : ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਨੇ ਲਾਈਵ ਹੋ ਕੇ ਸਿੱਖਾਂ ਤੋਂ ਮੰਗੀ ਮਦਦ 

By : BALJINDERK

Published : Jul 6, 2024, 6:46 pm IST
Updated : Jul 6, 2024, 6:47 pm IST
SHARE ARTICLE
ਸ਼ੇਰ ਸਿੰਘ
ਸ਼ੇਰ ਸਿੰਘ

Punjab News : ਕਿਹਾ, ਮਾਇਆ ਮੋਰਚਿਆਂ ’ਚ ਪਹੁੰਚਾਈ ਜਾਵੇ, ਕਿਸੇ ਬੈਂਕ ਖਾਤੇ ’ਚ ਨਾ ਪਾਈ ਜਾਵੇ

Punjab News : ਸੰਸਦ ਮੈਂਬਰ ਕੰਗਨਾ ਰਨੌਤ ਦੇ ਥੱਪੜ ਮਾਰਨ ਵਾਲੀ CISF ਜਵਾਨ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਲਾਈਵ ਹੋ ਕੇ ਸਿੱਖਾਂ ਤੋਂ ਮਦਦ ਮੰਗੀ ਹੈ। ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ, ‘‘ਦਾਲ ਫੁਲਕੇ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਅਸੀਂ ਹਰਿਆਣੇ ਦੇ ਬਾਰਡਰਾਂ ’ਤੇ ਲੜ ਰਹੇ ਹਾਂ। ਇਹ ਸਾਰਾ ਕੁਝ ਕਿਸਾਨੀ ਦੀ ਦੇਣ ਹੈ ਇਸ ਲਈ ਕੁਲਵਿੰਦਰ ਦੇ ਨਾਂ ’ਤੇ ਜੋ ਵੀ ਤਿਲ ਫੁਲ ਦੇਣਾ ਹੈ ਉਹ ਮਾਇਆ ਮੋਰਚਿਆਂ ’ਚ ਪੁਚਾਈ ਜਾਵੇ। ਬਹੁਤ ਸਾਰੇ ਫੋਨ ਆਉਂਦੇ ਹਨ ਉਨ੍ਹਾਂ ਸਮਝਾਉਣਾ ਬਹੁਤ ਔਖਾ ਹੈ ਕਿ ਅਸੀਂ ਕਿਸੇ ਨੂੰ ਕੋਈ ਖਾਤਾ ਨੰਬਰ ਨਹੀਂ ਦੇਵਾਂਗੇ। ਜਿਸ ਕਿਸੇ ਵੀ ਮੇਰੇ ਭਰਾ ਜਾਂ ਵੀਰ ਅਤੇ ਸੰਸਥਾਂਵਾਂ ਨੇ ਮਾਇਆ ਇੱਕਠੀ ਕੀਤੀ ਹੈ।

ਇਹ ਵੀ ਪੜੋ:Amritsar News : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦਰਬਾਰ ਸਾਹਿਬ ’ਚ ਹੋਏ ਨਤਮਸਤਕ 

ਉਨ੍ਹਾਂ ਨੂੰ ਬੇਨਤੀ ਹੈ ਕਿ ਇਸ ਟਾਈਮ ਚਾਰ ਮੋਰਚੇ ਚੱਲ ਰਹੇ ਹਨ। ਤੁਸੀਂ ਮਾਇਆ ਇਨ੍ਹਾਂ ਮੋਰਚਿਆਂ ’ਤੇ ਪਹੁੰਚਾ ਦੇਵੋ ਕਿਉਂਕਿ ਉਥੇ ਸਖਤ ਜ਼ਰੂਰਤ ਹੈ। ਉਥੇ ਪਾਣੀ ਤੋਂ ਲੈ ਕੇ ਕਈ ਤਰ੍ਹਾਂ ਪ੍ਰਬੰਧ ਕਰਨੇ ਹਨ ਉਹ ਪੈਸੇ ਨਾਲ ਹੀ ਹੋਣੇ ਹਨ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਇਆ ਕਿਸੇ ਦੇ ਖਾਤੇ ’ਚ ਨਾ ਪਾਈ ਜਾਵੇ, ਅਤੇ ਮੋਰਚੇ ’ਤੇ ਦਿਤੇ ਕਿਸੇ ਵੀ ਪੈਸੇ ਦੀ ਬਕਾਇਦਾ ਰਸੀਦ ਕਟਵਾ ਕੇ ਦਿਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਸਮੇਂ ਸ਼ੰਭੂ, ਖਨੌਰੀ, ਰਤਨਪੁਰਾ ਰਾਜਸਥਾਨ ਡੱਬਵਾਲੀ ਮੋਰਚਿਆਂ ’ਤੇ ਕਿਸਾਨੀ ਮੋਰਚੇ ਚਲ ਰਹੇ ਹਨ।

(For more news apart from  Kulwinder Kaur brother went live and asked for help from the Sikhs News in Punjabi, stay tuned to Rozana Spokesman)

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement