ਸ੍ਰੀਲੰਕਾ ਦੇ ਉੱਘੇ ਕ੍ਰਿਕਟਰ ਜੈਸੂਰੀਆ ਨੇ ਦੁਨੀਆਂ ਨੂੰ ਕੀਤੀ ਸ੍ਰੀਲੰਕਾ ਦੀ ਮਦਦ ਕਰਨ ਦੀ ਅਪੀਲ
Published : May 6, 2022, 10:06 pm IST
Updated : May 6, 2022, 10:06 pm IST
SHARE ARTICLE
IMAGE
IMAGE

ਸ੍ਰੀਲੰਕਾ ਦੇ ਉੱਘੇ ਕ੍ਰਿਕਟਰ ਜੈਸੂਰੀਆ ਨੇ ਦੁਨੀਆਂ ਨੂੰ ਕੀਤੀ ਸ੍ਰੀਲੰਕਾ ਦੀ ਮਦਦ ਕਰਨ ਦੀ ਅਪੀਲ

ਕੋਲੰਬੋ, 6 ਮਈ : ਸ੍ਰੀਲੰਕਾ ਦੇ ਉੱਘੇ ਕ੍ਰਿਕਟਰ ਸਨਤ ਜੈਸੂਰੀਆ ਨੇ ਸ਼ੁੱਕਰਵਾਰ ਨੂੰ ਸਰਕਾਰ ਅਤੇ ਸਿਆਸਤਦਾਨਾਂ ਨੂੰ ਦੇਸ਼ ਦੇ ਗੰਭੀਰ ਆਰਥਿਕ ਸੰਕਟ ਨੂੰ ਦੂਰ ਕਰਨ ਦੀ ਅਪੀਲ ਕੀਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਜੈਸੂਰੀਆ ਨੇ ਟਵੀਟ ਕੀਤਾ, ‘ਅੱਜ ਪੂਰਾ ਦੇਸ਼ ਰੁਕ-ਜਿਹਾ ਗਿਆ ਹੈ। ਸਥਿਤੀ ਇਹ ਹੈ ਕਿ ਰੈਗੂਲਰ ਪ੍ਰਾਈਵੇਟ ਮੈਡੀਕਲ ਸੇਵਾਵਾਂ ਵੀ ਉਪਲਬਧ ਨਹੀਂ ਹਨ।’
ਉਨ੍ਹਾਂ ਕਿਹਾ, ‘ਇਹ ਸ਼ਾਇਦ ਸਰਕਾਰ ਅਤੇ ਸਿਆਸਤਦਾਨਾਂ ਕੋਲ ਲੋਕਾਂ ਲਈ ਢੁਕਵਾਂ ਹੱਲ ਲੱਭਣ ਦਾ ਆਖ਼ਰੀ ਮੌਕਾ ਹੈ। ਮੈਂ ਤੁਹਾਨੂੰ ਅਜਿਹਾ ਕਰਨ ਲਈ ਬੇਨਤੀ ਕਰਦਾ ਹਾਂ। ਜੇਕਰ ਜਨਤਾ ਦਾ ਸੰਸਦੀ ਪ੍ਰਣਾਲੀ ਤੋਂ ਵਿਸ਼ਵਾਸ ਉਠ ਗਿਆ ਤਾਂ ਅਰਾਜਕਤਾ ਫੈਲ ਜਾਵੇਗੀ।’ ਉਨ੍ਹਾਂ ਅੱਗੇ ਲਿਖਿਆ, ‘ਵਿਜ ਖ਼ਲੀਫ਼ਾ ਦੇ ਸ਼ਬਦਾਂ ਵਿਚ ਕਹਾਂ ਤਾਂ ਅਸੀਂ ਪਹਿਲੀ, ਦੂਜੀ ਜਾਂ ਤੀਸਰੀ ਗ਼ਲਤੀ ਤੋਂ ਨਹੀਂ ਸਿੱਖਦੇ। ਅਸੀਂ ਉਦੋਂ ਹੀ ਸਿਖਦੇ ਹਾਂ ਜਦੋਂ ਸਾਨੂੰ ਆਖ਼ਰੀ ਮੌਕਾ ਦਿਤਾ ਜਾਂਦਾ ਹੈ।’
ਜੈਸੂਰੀਆ ਨੇ ਲਿਖਿਆ, ‘ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਾਂ ਦੀ ਲੋਕਤੰਤਰੀ ਅਭਿਲਾਸ਼ਾਵਾਂ ਨੂੰ ਪ੍ਰਾਪਤ ਕਰਨ ਵਿਚ ਮਦਦ ਕਰਨ।’ ਜ਼ਿਕਰਯੋਗ ਹੈ ਕਿ ਸ੍ਰੀਲੰਕਾ ’ਚ ਆਰਥਿਕ ਸੰਕਟ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ’ਚ ਵਿਘਨ ਪੈ ਰਿਹਾ ਹੈ ਅਤੇ ਦੇਸ਼ ਭਰ ’ਚ ਲੋਕ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।                 (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement