ਪਟਿਆਲਾ ਦੇ ਨਾਭਾ ਰੋਡ 'ਤੇ ਨਹਿਰ ਵਿਚ ਡਿੱਗੀ ਕਾਰ, ਪੂਰੇ ਪਰਵਾਰ ਦੀ ਮੌਤ
Published : Apr 6, 2019, 3:43 pm IST
Updated : Apr 6, 2019, 4:09 pm IST
SHARE ARTICLE
Bhakhda Canal
Bhakhda Canal

ਪਟਿਆਲਾ ਦੇ ਨਾਭਾ ਰੋਡ ਤੋਂ ਲੰਘਦੀ ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਪੂਰੇ ਪਰਿਵਾਰ ਦੀ ਮੌਤ ਹੋ ਗਈ...

ਪਟਿਆਲਾ : ਪਟਿਆਲਾ ਦੇ ਨਾਭਾ ਰੋਡ ਤੋਂ ਲੰਘਦੀ ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਪੂਰੇ ਪਰਿਵਾਰ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਕਾਰ ਸਵਾਰ ਨੇ ਪਰਵਾਰ ਸਮੇਤ ਖੁਦਕੁਸ਼ੀ ਕੀਤੀ ਹੈ। ਸਾਰੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ।  ਜਿਸ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਗੋਤਾ ਖੋਰਾਂ ਨੇ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਹੈ। 

Bhakhda Canal Bhakhda Canal

ਭਾਖੜਾ ਨਹਿਰ ਕੰਡੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਲਾਲ ਰੰਗ ਦੀ ਇੰਡੈਵਰ ਕਾਰ ਸੀ ਜਿਸ ਚ ਇੱਕ ਮਹਿਲਾ, ਪੁਰਸ਼ ਅਤੇ ਦੋ ਬੱਚੇ ਸਵਾਰ ਸਨ। ਪਰਮਵੀਰ ਸਿੰਘ ਨੇ ਪੂਰੇ ਪਰਿਵਾਰ ਸਮੇਤ ਕਾਰ ਨਹਿਰ ਵਿਚ ਸੁੱਟ ਦਿੱਤੀ। ਕਾਰ ਵਿਚ ਉਸ ਦੀ ਪਤਨੀ ਤੇ ਦੋ ਬੱਚੇ ਸਨ। ਸਾਰਿਆਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਪਰਮਵੀਰ ਆਈਲੈਟਸ ਸੈਂਟਰ ਚਲਾਉਂਦਾ ਸੀ।

Bhakhda Canal Bhakhda Canal

ਮੌਕੇ ਉਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਕ ਕਾਰ ਅਚਾਨਕ ਨਹਿਰ ਵਿਚ ਡਿੱਗ ਗਈ। ਉਨ੍ਹਾਂ ਨੇ ਕਾਫੀ ਰੌਲਾ ਪਾਇਆ ਤੇ ਮੌਕੇ ਉਤੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਪਰਮਵੀਰ ਨੇ ਖੁਦਕੁਸ਼ੀ ਦੇ ਇਰਾਦੇ ਨਾਲ ਕਾਰ ਨਹਿਰ ਵਿਚ ਸੁੱਟੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement