ਚੋਣਾਂ ਨਜ਼ਦੀਕ : ਹਰਸਿਮਰਤ ਬਾਦਲ ਨੇ ਖੋਲ੍ਹਿਆ ਖ਼ਜ਼ਾਨੇ ਦਾ ਮੂੰਹ !
Published : Feb 6, 2019, 12:08 pm IST
Updated : Feb 6, 2019, 12:08 pm IST
SHARE ARTICLE
Harsimrat Kaur Badal
Harsimrat Kaur Badal

ਸੂਬੇ ਦੇ ਪ੍ਰਭਾਵਸ਼ਾਲੀ ਸਿਆਸੀ ਪ੍ਰਵਾਰ ਦੀ ਨੂੰਹ ਨੇ ਬਠਿੰਡਾ ਦੇ ਵੋਟਰਾਂ ਲਈ ਸਰਕਾਰੀ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿਤੇ ਹਨ.....

ਬਠਿੰਡਾ­ : ਸੂਬੇ ਦੇ ਪ੍ਰਭਾਵਸ਼ਾਲੀ ਸਿਆਸੀ ਪ੍ਰਵਾਰ ਦੀ ਨੂੰਹ ਨੇ ਬਠਿੰਡਾ ਦੇ ਵੋਟਰਾਂ ਲਈ ਸਰਕਾਰੀ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿਤੇ ਹਨ। ਕਰੀਬ ਦੋ ਸਾਲਾਂ ਦੀ ਲੰਮੀ ਚੁੱਪ ਤੋਂ ਬਾਅਦ ਦੋ ਵਾਰ ਬਠਿੰਡਾ ਤਂੋ ਲੋਕ ਸਭਾ ਮੈਂਬਰ ਰਹੀ ਹਰਸਿਮਰਤ ਕੌਰ ਬਾਦਲ ਨੇ ਚੋਣਾਂ ਨਜ਼ਦੀਕ ਆਉਂਦੇ ਹੀ ਕਰੀਬ ਸਵਾ ਮਹੀਨੇ 'ਚ ਪੌਣੇ ਸੱਤ ਕਰੋੜ ਦੀਆਂ ਗ੍ਰਾਂਟਾਂ ਵੰਡ ਦਿਤੀਆਂ ਹਨ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਸਰਕਾਰੀ ਖ਼ਜ਼ਾਨੇ ਦਾ ਮੂੰਹ ਅਕਾਲੀ ਸਮਰਥਕ ਪੰਚਾਇਤਾਂ ਵਲ ਜ਼ਿਆਦਾ ਖੁਲ੍ਹਿਆ ਹੈ। 
ਇਸਤੋਂ ਇਲਾਵਾ ਬੀਬਾ ਬਾਦਲ ਨੇ ਵੰਡੇ ਪੌਣੈ ਸੱਤ ਕਰੋੜ ਵਿਚੋਂ 2 ਕਰੋੜ 40 ਲੱਖ ਇਕੱਲੇ ਲੰਬੀ ਹਲਕੇ 'ਚ ਦਿਤੇ ਹਨ।

ਇਸ ਹਲਕੇ ਤੋਂ ਅਕਾਲੀ ਦਲ ਦੀ ਨੁਮਾਇੰਦਗੀ ਬੀਬਾ ਬਾਦਲ ਦੇ ਸਹੁਰਾ ਸਾਬ੍ਹ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੀ ਜਾ ਰਹੀ ਹੈ। ਜਦੋਂ ਕਿ ਬਠਿੰਡਾ ਸ਼ਹਿਰੀ ਹਲਕੇ ਵੱਲ ਹਾਲੇ ਹੱਥ ਘੁੱਟ ਕੇ ਹੀ ਰਖਿਆ ਹੋਇਆ ਹੈ। ਦੱਸਣਾ ਬਣਦਾ ਹੈ ਕਿ ਬਠਿੰਡਾ ਲੋਕ ਸਭਾ ਹਲਕੇ 'ਚ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਲੰਬੀ ਹਲਕਾ ਵੀ ਇਕ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਇਸ ਹਲਕੇ ਤੋਂ ਮੁੜ ਸੰਭਾਵਿਤ ਉਮੀਦਵਾਰ ਸ਼੍ਰੀਮਤੀ ਬਾਦਲ ਦੇ ਕੋਟੇ 'ਚ ਹਾਲੇ ਵੀ ਸਾਢੇ ਸੱਤ ਕਰੋੜ ਰੁਪਏ ਬਕਾਏ ਪਏ ਹਨ। ਸੂਤਰਾਂ ਅਨੁਸਾਰ ਉਕਤ ਗ੍ਰਾਂਟਾਂ ਲੈਣ ਲਈ ਵੀ ਭੱਜ ਨੱਠ ਕੀਤੀ ਜਾ ਰਹੀ ਹੈ।

ਆਗਾਮੀ ਲੋਕ ਸਭਾ ਚੋਣਾਂ ਲਈ ਮਾਰਚ ਦੇ ਪਹਿਲੇ ਹਫ਼ਤੇ ਚੋਣ ਜਾਬਤਾ ਲੱਗਣ ਦੀਆਂ ਸੂਚਨਾਵਾਂ ਹਨ ਜਿਸ ਦੇ ਚਲਦੇ ਕਂੇਦਰੀ ਫ਼ੂਡ ਪ੍ਰੋਸੋਸੈਸਿੰਗ ਮੰਤਰੀ ਦਾ ਇਹ ਗ੍ਰਾਂਟ ਵੰਡ ਸਮਾਗਮ ਹਾਲੇ ਆਉਣ ਵਾਲੇ ਕਈ ਦਿਨਾਂ ਤਕ ਨਿਰੰਤਰ ਜਾਰੀ ਰਹਿ ਸਕਦਾ ਹੈ। ਇਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਆਖ਼ਰੀ ਵਾਰ ਬੀਬਾ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2016 ਤਕ ਖੁਲ੍ਹੇ ਹੱਥ ਨਾਲ ਗ੍ਰਾਂਟਾਂ ਵੰਡੀਆਂ ਸਨ। ਪ੍ਰੰਤੂ 4 ਮਾਰਚ 2017 ਨੂੰ ਆਏ ਚੋਣ ਨਤੀਜਿਆਂ 'ਚ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਐਮ.ਪੀ ਕੋਟੇ ਨੂੰ ਜਿੰਦਰਾ ਮਾਰ ਦਿਤਾ ਸੀ।

ਉਂਝ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਉਨ੍ਹਾਂ ਵਲੋਂ ਐਮ.ਪੀ ਕੋਟੇ ਦੇ ਨਾਲ-ਨਾਲ ਮੁੱਖ ਮੰਤਰੀ, ਉਪ ਮੁੱਖ ਮੰਤਰੀ ਦੇ ਕੋਟੇ ਤੋਂ ਇਲਾਵਾ ਪੇਂਡੂ ਵਿਕਾਸ ਫ਼ੰਡ ਆਦਿ ਵਿਚੋਂ ਵੀ ਦਿਲ ਖੋਲ੍ਹ ਕੇ ਬਠਿੰਡਾ ਵਾਸੀਆਂ ਨੂੰ ਗ੍ਰਾਂਟਾਂ ਦਿਤੀਆਂ ਜਾਂਦੀਆਂ ਰਹੀਆਂ ਹਨ। ਸੂਤਰਾਂ ਅਨੁਸਾਰ ਜਨਵਰੀ ਮਹੀਨੇ 'ਚ ਗ੍ਰਾਂਟਾਂ ਵੰਡਣ ਦੇ ਸ਼ੁਰੂ ਕੀਤੇ ਕੰਮ ਦੌਰਾਨ ਸ਼੍ਰੀਮਤੀ ਬਾਦਲ ਦੁਆਰਾ ਲੰਬੀ ਹਲਕੇ ਨੂੰ 2.40 ਕਰੋੜ, ਬੁਢਲਾਡਾ ਹਲਕੇ ਨੂੰ 1.70 ਕਰੋੜ, ਮਾਨਸਾ ਨੂੰ 1.19 ਕਰੋੜ, ਭੁੱਚੋ ਤੇ ਮੋੜ ਹਲਕੇ ਨੂੰ 60-60 ਲੱਖ ਅਤੇ ਬਠਿੰਡਾ ਸ਼ਹਿਰੀ 'ਚ ਸਿਰਫ਼ 20 ਲੱਖ ਦੀ ਗ੍ਰਾਂਟ ਦਿਤੀ ਹੈ। ਗੌਰਤਲਬ ਹੈ ਕਿ ਹੁਣ ਤਕ ਦੋਹਾਂ ਲੋਕ ਸਭਾ ਚੋਣਾਂ 'ਚ ਬੀਬੀ ਹਰਸਿਮਰਤ

 ਕੌਰ ਬਾਦਲ ਦੀਆਂ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਵੋਟਾਂ ਘਟਦੀਆਂ ਰਹੀਆਂ ਹਨ। ਹੁਣ ਇਸ ਹਲਕੇ ਦੀ ਨੁਮਾਇੰਦਗੀ ਉਨ੍ਹਾਂ ਦਾ ਦਿਊਰ ਅਤੇ ਪੰਜਾਬ ਦੇ ਖ਼ਜ਼ਾਨੇ ਦਾ ਵਜ਼ੀਰ ਮਨਪ੍ਰੀਤ ਸਿੰਘ ਬਾਦਲ ਕਰ ਰਿਹਾ ਹੈ। ਸੂਤਰਾਂ ਮੁਤਾਬਕ ਸਾਲ 2017-18 ਦੀ ਇਕ ਕਿਸ਼ਤ ਅਤੇ ਸਾਲ 2018-19 ਦੀ ਹਾਲੇ ਦੋ ਕਿਸ਼ਤਾਂ ਕੇਂਦਰ ਵਲ ਬਕਾਇਆ ਪਈਆਂ ਹਨ। ਜ਼ਿਕਰਯੋਗ ਹੈ ਕਿ ਇਕ ਐਮ.ਪੀ ਨੂੰ ਕੇਂਦਰ ਵਲੋਂ ਬੱਝਵਾਂ 5 ਕਰੋੜ ਸਾਲਾਨਾ ਹਲਕਾ ਵਿਕਾਸ ਰਾਸ਼ੀ ਮੁਹਈਆ ਕਰਵਾਈ ਜਾਂਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement