Zirakpur News: ਦੇਖਦੇ ਹੀ ਦੇਖਦੇ ਢਹਿ-ਢੇਰੀ ਹੋਇਆ ਮਕਾਨ
Published : Oct 5, 2024, 8:21 am IST
Updated : Oct 5, 2024, 8:21 am IST
SHARE ARTICLE
As soon as you see the collapsed house
As soon as you see the collapsed house

Zirakpur News: ਗਨੀਮਤ ਇਹ ਰਹੀ ਕਿ ਜਿਸ ਸਮੇਂ ਮਕਾਨ ਡਿੱਗਿਆ ਉਸ ਸਮੇਂ ਘਰ ਵਿੱਚ ਕੋਈ ਵੀ ਹਾਜ਼ਰ ਨਹੀਂ ਸੀ।

 

Zirakpur News:  ਜ਼ੀਰਕਪੁਰ ਦੇ ਅਧੀਨ ਪੈਂਦੇ ਢਕੋਲੀ ਦੇ ਵਿੱਚ ਅੱਖਾਂ ਦੇ ਸਾਹਮਣੇ ਦੇਖਦੇ-ਦੇਖਦੇ ਮਕਾਨ ਢਹਿ-ਢੇਰੀ ਹੋ ਗਿਆ। ਇਹ ਘਟਨਾ ਢਕੋਲੀ ਦੇ ਵਾਰਡ ਨੰਬਰ 14 ਕ੍ਰਿਸ਼ਨਾ ਇਨਕਲੇਵ ਕਲੋਨੀ ਦੀ ਦੱਸੀ ਜਾ ਰਹੀ ਹੈ। ਮਕਾਨ ਨਾਲੇ ਦੇ ਕਿਨਾਰੇ ਉੱਤੇ ਬਣਿਆ ਹੋਇਆ ਸੀ। ਜਿਸ ’ਤੇ ਕੁਝ ਦਿਨ ਪਹਿਲਾਂ ਦਰਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ।

 ਘਰ ਦੀ ਮਾਲਕਨ ਦੀਪਾ ਨੇ ਜਦੋਂ ਆਪਣਾ ਮਕਾਨ ਡਿੱਗਿਆ ਦੇਖਿਆ ਤਾਂ ਉਸ ਦੇ  ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਦੀਪਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਇੱਥੇ ਰਹਿ ਰਹੀ ਹੈ। ਪਤੀ ਪੂਨੇ ਦੇ ਵਿੱਚ ਨੌਕਰੀ ਕਰਦਾ ਹੈ। ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਗੁਆਂਢੀਆਂ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਮਕਾਨ ਦੇ ਵਿੱਚ ਤਰੇੜਾਂ ਪੈਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਕਿਉਂਕਿ ਉਹ ਬੇਟੇ ਨਾਲ ਕਿਤੇ ਕੰਮ ਗਈ ਹੋਈ ਸੀ। ਉਸ ਨੇ ਦੱਸਿਆ ਕਿ ਇਹ ਅੱਠ ਸਾਲ ਪਹਿਲਾਂ ਹੀ ਬੈਂਕ ਨੂੰ ਨੀਲਾਮੀ ਦੀ ਰਕਮ ਦੇ ਕੇ ਖਰੀਦਿਆ ਸੀ। ਗਨੀਮਤ ਇਹ ਰਹੀ ਕਿ ਜਿਸ ਸਮੇਂ ਮਕਾਨ ਡਿੱਗਿਆ ਉਸ ਸਮੇਂ ਘਰ ਵਿੱਚ ਕੋਈ ਵੀ ਹਾਜ਼ਰ ਨਹੀਂ ਸੀ।

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement