ਕੈਪਟਨ ਨੇ ‘ਡੌਨ’ ਨਾਲ ਬਚਪਨ ਦੀ ਤਸਵੀਰ ਕੀਤੀ ਸ਼ੇਅਰ
Published : Oct 5, 2019, 12:49 pm IST
Updated : Oct 5, 2019, 12:54 pm IST
SHARE ARTICLE
Captain Amarinder Singh and sukhbir singh badal share post on World Animal Day
Captain Amarinder Singh and sukhbir singh badal share post on World Animal Day

ਵਿਸ਼ਵ ਪਸ਼ੂ ਦਿਵਸ ਮੌਕੇ ਜਾਨਵਰਾਂ ਨੂੰ ਪਿਆਰ ਕਰਨ ਦਾ ਦਿੱਤਾ ਸੰਦੇਸ਼

ਚੰਡੀਗੜ੍ਹ: ਅਜੋਕੇ ਹਾਈਟੈਕ ਦੌਰ ਵਿਚ ਹਰ ਕੋਈ ਸੋਸ਼ਲ ਮੀਡੀਆ ’ਤੇ ਸਰਗਰਮ ਹੈ। ਇਕ ਵੱਡਾ ਜਨਤਕ ਪਲੇਟਫਾਰਮ ਹੋਣ ਕਾਰਨ ਨੇਤਾ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਮੌਜੂਦਾ ਸਮੇਂ ਪੰਜਾਬ ਦੇ ਮੁੱਖ ਮੰਤਰੀ ਅਤੇ ਪਟਿਆਲਾ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਨ੍ਹੀਂ ਦਿਨੀਂ ਅਪਣੇ ਪਾਲਤੂ ਜਾਨਵਰਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫ਼ੀ ਛਾਏ ਹੋਏ ਹਨ। ਦਰਅਸਲ ਇਨ੍ਹਾਂ ਦੋਵੇਂ ਨੇਤਾਵਾਂ ਨੇ ਇਹ ਤਸਵੀਰਾਂ ਸ਼ੁਕਰਵਾਰ ਪਸ਼ੂ ਦਿਵਸ ਮੌਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਪਸ਼ੂਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਿਆਰ ਕਰਨ ਦਾ ਸੰਦੇਸ਼ ਦਿੱਤਾ।

v

ਜਿੱਥੇ ਸਵੇਰੇ ਸੁਖਬੀਰ ਬਾਦਲ ਨੇ ਅਪਣੇ ਫੇਸਬੁੱਕ ਪੇਜ਼ ਤੋਂ ਅਪਣੇ ਸਭ ਤੋਂ ਮਹਿੰਗੇ ਅਤੇ ਪਾਲਤੂ ਘੋੜੇ ਦੀ ਤਸਵੀਰ ਸ਼ੇਅਰ ਕੀਤੀ। ਉਥੇ ਹੀ ਕੁੱਝ ਪਲਾਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪਣੇ ਬਚਪਨ ਦੀ ਤਸਵੀਰ ਦੇ ਨਾਲ ਅਪਣੇ ਪਾਲਤੂ ਕੁੱਤੇ ‘ਡੌਨ’ ਦੀ ਤਸਵੀਰ ਸ਼ੇਅਰ ਕੀਤੀ। ਕੈਪਟਨ ਅਮਰਿੰਦਰ ਸਿੰਘ ਅਪਣੇ ਪਾਲਤੂ ਕੁੱਤੇ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ‘‘ਇਹ ਤਸਵੀਰ ਮੇਰੀ ਉਸ ਸਮੇਂ ਦੀ ਹੈ, ਜਦੋਂ ਮੈਂ 10 ਸਾਲ ਦਾ ਸੀ। ਤਸਵੀਰ ਵਿਚ ਮੇਰੇ ਨਾਲ ਮੇਰਾ ਪਾਲਤੂ ਕੁੱਤਾ ਡੌਨ ਹੈ ਜੋ ਮੈਨੂੰ ਹਮੇਸ਼ਾ ਪਿਆਰਾ ਰਿਹਾ ਹੈ। ਉਸ ਦਾ ਮੇਰੇ ਲਈ ਮੋਹ ਅਤੇ ਪਿਆਰ ਅੱਜ ਵੀ ਮੈਨੂੰ ਯਾਦ ਆਉਂਦਾ ਹੈ। ਉਸ ਦਾ ਦੌੜ ਕੇ ਮੇਰੇ ਕੋਲ ਆਉਣਾ ਮੇਰੇ ਚਿਹਰੇ ’ਤੇ ਖ਼ੁਸ਼ੀ ਲੈ ਆਉਂਦਾ ਸੀ। ਕੁੱਤਿਆਂ ਤੋਂ ਵਫ਼ਾਦਾਰ ਇਸ ਦੁਨੀਆ ਵਿਚ ਕੋਈ ਨਹੀਂ। ਵਿਸ਼ਵ ਪਸ਼ੂ ਦਿਵਸ ਮੌਕੇ ’ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਅਪਣੇ ਜਾਨਵਰਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਪਿਆਰ ਨਾਲ ਰੱਖੋ।’’

ਇਸ ਤੋਂ ਇਲਾਵਾ ਅਪਣੇ ਹੋਰ ਕੁੱਤਿਆਂ ਅਤੇ ਘੋੜਿਆਂ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਦੇਖੀਆਂ ਜਾ ਸਕਦੀਆਂ ਹਨ। ਸ਼ਾਹੀ ਸ਼ੌਕ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਪੋਲੋ ਖੇਡਣ ਦਾ ਕਾਫ਼ੀ ਸ਼ੌਕੀਨ ਹਨ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਪੋਲੋ ਖੇਡਦਿਆਂ ਦੀਆਂ ਕਈ ਪੁਰਾਣੀਆਂ ਤਸਵੀਰਾਂ ਮੌਜੂਦ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਪਣੇ ਫੇਸਬੁੱਕ ਵਾਲ ’ਤੇ ਅਪਣੇ ਪਾਲਤੂ ਘੋੜੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘‘ਹਰ ਸੱਚੇ ਪੰਜਾਬੀ ਨੂੰ ਪਸ਼ੂਆਂ ਦੇ ਨਾਲ ਕੁਦਰਤੀ ਪਿਆਰ ਹੁੰਦਾ ਹੈ। ਅਸੀਂ ਪਸ਼ੂਆਂ ਨੂੰ ਵੀ ਪਰਿਵਾਰ ਦਾ ਹਿੱਸਾ ਮੰਨਦੇ ਹਾਂ। ਅਸੀਂ ਉਨ੍ਹਾਂ ਨੂੰ ਪਿਆਰ ਨਾਲ ਪਾਲਦੇ ਹਾਂ ਅਤੇ ਸਨਮਾਨ ਦਿੰਦੇ ਹਾਂ ਅਤੇ ਉਨ੍ਹਾਂ ਦੇ ਨਾਲ ਅਪਣੇ ਦਿਲ ਦੀਆਂ ਗੱਲਾਂ, ਅਪਣੇ ਦੁੱਖ-ਸੁੱਖ ਸਾਂਝੇ ਕਰਦੇ ਹਾਂ। ਵਿਸ਼ਵ ਪਸ਼ੂ ਦਿਵਸ ਦੇ ਮੌਕੇ ’ਤੇ ਆਓ ਪ੍ਰਮਾਤਮਾ ਦੇ ਸਾਜੇ ਸਾਰੇ ਜੀਵਾਂ ਦੇ ਨਾਲ ਸਾਂਝ ਅਤੇ ਸੰਤੁਲਨ ਬਣਾ ਕੇ ਜਿਉਣ ਦਾ ਹੁਨਰ ਸਾਰੀ ਦੁਨੀਆ ਨੂੰ ਸਿਖਾਈਏ।’’

nCapt Amarinder Singh and sukhbir badal share post on World Animal Day 

ਜੇਕਰ ਸੁਖਬੀਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਮਹਿੰਗੇ ਘੋੜਿਆਂ ਦਾ ਕਾਫ਼ੀ ਸ਼ੌਕ ਰੱਖਦੇ ਹਨ। ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰ੍ਹਾਂ ਦੇ ਮਹਿੰਗੇ ਘੋੜਿਆਂ ਨਾਲ ਉਨ੍ਹਾਂ ਦੀਆਂ ਕਈ ਤਸਵੀਰਾਂ ਮੌਜੂਦ ਹਨ। ਪਰ ਕੁੱਤਿਆਂ ਨਾਲ ਉਨ੍ਹਾਂ ਦੀ ਕੋਈ ਤਸਵੀਰ ਸੋਸ਼ਲ ਮੀਡੀਆ ’ਤੇ ਨਜ਼ਰ ਨਹੀਂ ਆਉਂਦੀ, ਜਿਸ ਤੋਂ ਇੰਝ ਜਾਪਦਾ ਹੈ ਕਿ ਉਨ੍ਹਾਂ ਨੂੰ ਕੁੱਤਿਆਂ ਨਾਲ ਇੰਨਾ ਜ਼ਿਆਦਾ ਲਗਾਅ ਨਹੀਂ। ਖ਼ਾਸ ਗੱਲ ਇਹ ਹੈ ਕਿ ਵਿਸ਼ਵ ਪਸ਼ੂ ਦਿਵਸ ਮੌਕੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸੋਸ਼ਲ ਮੀਡੀਆ ’ਤੇ ਕੋਈ ਸੰਦੇਸ਼ ਨਹੀਂ ਦਿੱਤਾ ਗਿਆ  ਪਰ ਪੰਜਾਬ ਦੇ ਇਨ੍ਹਾਂ ਦੋਵੇਂ ਦਿੱਗਜ਼ ਨੇਤਾਵਾਂ ਨੇ ਜਿੱਥੇ ਪਸ਼ੂ ਦਿਵਸ ਮੌਕੇ ਸੋਸ਼ਲ ਮੀਡੀਆ ’ਤੇ ਆਪੋ ਆਪਣੇ ਸੰਦੇਸ਼ ਦਿੱਤੇ, ਉਥੇ ਹੀ ਅਪਣੇ ਮਹਿੰਗੇ ਸ਼ੌਕਾਂ ਦਾ ਮੁਜ਼ਾਹਰਾ ਵੀ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement