75 ਵਰ੍ਹਿਆਂ ਦੀ ਬੇਬੇ ਇਕੱਲੀ 25-30 ਕਿੱਲਿਆਂ ਦੀ ਖੇਤੀ ਕਰ ਕੇ ਖੱਟ ਰਹੀ ਹੈ ਵਾਹ-ਵਾਹ
Published : Jul 5, 2023, 11:36 am IST
Updated : Jul 5, 2023, 11:36 am IST
SHARE ARTICLE
photo
photo

ਪਿੰਡ ਦੀ ਸਰਪੰਚ ਵੀ ਹੈ ਐਮ.ਏ., ਬੀ.ਐਡ. ਪਾਸ ਬੇਬੇ ਨਵਰੂਪ ਕੌਰ

 

ਜਲੰਧਰ (ਰਮਨਦੀਪ ਕੌਰ ਸੈਣੀ/ਸੈਸ਼ਵ ਨਾਗਰਾ): ਜੇਕਰ ਜ਼ਿੰਦਗੀ ਵਿਚ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਉਮਰ ਵੀ ਰੁਕਾਵਟ ਨਹੀਂ ਬਣਦੀ। ਜਲੰਧਰ ਦੀ 75 ਵਰ੍ਹਿਆਂ ਦੀ ਪ੍ਰਿੰ. ਨਵਰੂਪ ਕੌਰ ਨੇ ਇਸ ਗੱਲ ਨੂੰ ਸਾਬਤ ਕਰ ਕੇ ਦਿਖਾ ਦਿਤੀ ਹੈ। ਉਹ ਟਰੈਕਟਰ ਚਲਾ ਕੇ ਖ਼ੁਦ ਖੇਤੀ ਕਰਦੀ ਹੈ। ਖੇਤਾਂ ਵਿਚੋਂ ਜੋ ਵੀ ਫ਼ਸਲ ਨਿਕਲਦੀ ਹੈ, ਉਸ ਨੂੰ ਮੰਡੀ ਵਿਚ ਵੇਚਣ ਸਮੇਤ ਸਾਰਾ ਹਿਸਾਬ ਕਿਤਾਬ ਵੀ ਆਪ ਹੀ ਕਰਦੀ ਹੈ। ਇੰਨਾ ਹੀ ਨਹੀਂ ਉਹ ਫ਼ਿਲੌਰ ’ਚ ਸਥਿਤ ਨਵਾਂ ਪਿੰਡ ਦੀ ਸਰਪੰਚ ਵੀ ਹਨ ਅਤੇ ਪੂਰੇ ਪਿੰਡ ਦਾ ਪ੍ਰਬੰਧ ਵੀ ਦੇਖਦੇ ਹਨ।

ਅਕਸਰ ਲੋਕ ਉਨ੍ਹਾਂ ਨੂੰ ਪੁਛਦੇ ਹਨ ਕਿ ਤੁਸੀਂ 75 ਸਾਲ ਦੀ ਉਮਰ ਵਿਚ ਟਰੈਕਟਰ ਕਿਵੇਂ ਚਲਾਉਂਦੇ ਹੋ, ਤਾਂ ਉਹ ਕਹਿੰਦੇ ਹਨ, ‘‘ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਕੰਮ ਮੇਰੇ ਸਰੀਰ ਨੂੰ ਹਿਲਾਉਂਦਾ ਹੈ ਅਤੇ ਜੇਕਰ ਮੈਂ ਕੰਮ ਨਹੀਂ ਕਰਦੀ, ਤਾਂ ਮੈਂ ਬੀਮਾਰ ਮਹਿਸੂਸ ਕਰਨ ਲੱਗ ਪੈਂਦੀ ਹਾਂ।’’ ਏਨੀ ਉਮਰ ’ਚ ਅਪਣੀ ਚੰਗੀ ਸਿਹਤ ਦਾ ਰਾਜ਼ ਦਸਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਕਿਸਮ ਦੀ ਦਵਾਈ ਨਹੀਂ ਲੈਂਦੇ ਅਤੇ ਸਿਰਫ਼ ਦੇਸੀ ਖ਼ੁਰਾਕ ਖਾਂਦੇ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪ੍ਰਿੰ. ਨਵਰੂਪ ਕੌਰ ਨੇ ਦਸਿਆ ਕਿ ਸਿਖਿਆ ਤੋਂ ਵੱਡਾ ਕੋਈ ਹਥਿਆਰ ਨਹੀਂ। ਇਸ ਲਈ ਉਨ੍ਹਾਂ ਨੇ ਬੱਚਿਆਂ ਨੂੰ ਸਿਖਿਅਤ ਕਰਨ ਲਈ ਅਪਣੀ ਜਵਾਨੀ ਦੌਰਾਨ ਅਪਣੇ ਹੀ ਪਿੰਡ ਵਿਚ ਇਕ ਸਕੂਲ ਖੋਲ੍ਹਿਆ ਜਿਸ ਦੀ ਪ੍ਰਿੰਸੀਪਲ ਉਹ ਖ਼ੁਦ ਸਨ। ਉਹ ਖ਼ੁਦ ਬੱਸ ਚਲਾਉਂਦੇ ਸਨ ਅਤੇ ਬੱਚਿਆਂ ਅਤੇ ਅਧਿਆਪਕਾਂ ਨੂੰ ਘਰੋਂ ਲਿਆਉਂਦੇ ਸਨ। ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸ ਵੀ ਛੱਡ ਕੇ ਵੀ ਆਉਂਦੇ ਸਨ।

ਸ਼ਾਇਦ ਤੁਸੀਂ ਸਾਰਿਆਂ ਨੇ ਅਜਿਹਾ ਕਿੱਸਾ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਇਕ ਪ੍ਰਿੰਸੀਪਲ ਖ਼ੁਦ ਬੱਚਿਆਂ ਨੂੰ ਚੁੱਕਣ ਅਤੇ ਛੱਡਣ ਲਈ ਡਰਾਈਵਰ ਵਜੋਂ ਕੰਮ ਕਰਦੀ ਸੀ।

ਨਵਰੂਪ ਕੌਰ ਨੇ ਦਸਿਆ ਕਿ ਉਹ ਸਵੈ-ਨਿਰਭਰ ਹੋ ਕੇ ਲੋਕਾਂ ਦੀ ਸੇਵਾ ਕਰਨ ਵਿਚ ਇੰਨੀ ਰੁਝ ਗਈ ਕਿ ਉਸ ਨੇ ਅਪਣੇ ਵਿਆਹ ਬਾਰੇ ਕਦੇ ਸੋਚਿਆ ਹੀ ਨਹੀਂ। ਉਸ ਨੇ ਦਸਿਆ ਕਿ ਉਸ ਦੇ ਮਾਤਾ-ਪਿਤਾ ਪੜ੍ਹੇ-ਲਿਖੇ ਸਨ, ਇਸ ਲਈ ਉਨ੍ਹਾਂ ਨੇ ਉਸ ਦੀ ਪੜ੍ਹਾਈ ਵਲ ਵੀ ਵਿਸ਼ੇਸ਼ ਧਿਆਨ ਦਿਤਾ। ਭਰਾ ਫ਼ੌਜ ਵਿਚ ਚਲਾ ਗਿਆ। ਉਸ ਨੇ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਿੰਡ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਖੋਲ੍ਹਿਆ। ਨਵਰੂਪ ਕੌਰ ਨੇ ਕਿਹਾ, ‘‘ਮੇਰੇ ਦਿਲ ਵਿਚ ਸੀ ਕਿ ਮੈਂ ਅਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾ ਸਕਾਂ, ਤਾਂ ਜੋ ਉਹ ਵੀ ਚੰਗਾ ਮੁਕਾਮ ਹਾਸਲ ਕਰ ਸਕਣ।’’ ਅੱਜ ਉਹ ਇਸ ਗੱਲੋਂ ਵੀ ਖ਼ੁਸ਼ ਹੈ ਕਿ ਜਿਸ ਮਕਸਦ ਲਈ ਉਸ ਨੇ ਸਕੂਲ ਖੋਲ੍ਹਿਆ ਸੀ, ਉਸ ਵਿਚ ਉਹ ਸਫ਼ਲ ਰਹੀ ਹੈ। ਜਿਥੇ ਉਸ ਦੇ ਪੜ੍ਹੇ-ਲਿਖੇ ਬੱਚੇ ਅੱਜ ਅਫ਼ਸਰ ਹਨ, ਉਥੇ ਕਈ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋ ਗਏ। ਉਸ ਨੂੰ ਕੀਤੀ ਮਿਹਨਤ ਦਾ ਫਲ ਮਿਲਿਆ ਹੈ। ਨਵਰੂਪ ਕੌਰ ਨੇ ਦਸਿਆ ਕਿ ਸਕੂਲ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕਰ ਦਿਤੀ ਅਤੇ ਇਸ ਕੰਮ ਨਾਲ ਮੈਨੂੰ ਉਨ੍ਹਾਂ ਨੂੰ ਬਹੁਤ ਤਸੱਲੀ ਮਿਲਦੀ ਹੈ। ਨਵਰੂਪ ਕੌਰ ਇਸ ਵੇਲੇ 25 ਤੋਂ 30 ਕਿੱਲਿਆਂ ਦੀ ਖੇਤੀ ਕਰਦੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement