ਸੰਗਰੂਰ ’ਚ ਵਾਪਰੀ ਦਰਦਨਾਕ ਘਟਨਾ, ਪਿਓ-ਪੁੱਤ ਦੀ ਕਰੰਟ ਲੱਗਣ ਨਾਲ ਗਈ ਜਾਨ
Published : Jul 5, 2022, 3:11 pm IST
Updated : Jul 5, 2022, 3:23 pm IST
SHARE ARTICLE
photo
photo

ਮਿੰਟਾਂ 'ਚ ਹੱਸਦਾ ਵੱਸਦਾ ਪਰਿਵਾਰ ਹੋਇਆ ਤਬਾਹ

 

ਸੰਗਰੂਰ: ਸੰਗਰੂਰ ਦੀ ਸ਼ਿਵਮ ਕਲੋਨੀ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰ ਵਿੱਚ ਪਿਓ ਤੇ ਪੁੱਤ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹੇਮਰਾਜ ਸਿੰਘ ਵਾਸੀ ਸ਼ਿਵਮ ਕਾਲੋਨੀ ਨੇ ਘਰ 'ਚ ਵੱਛਾ ਰੱਖਿਆ ਹੋਈਆ ਹੈ। ਨਹਾਉਣ ਲੱਗੇ  ਮੋਟਰ 'ਚ ਕਰੰਟ ਹੋਣ ਕਾਰਨ ਵੱਛਾ ਉਸ ਦੀ ਲਪੇਟ ਵਿਚ ਆ ਗਿਆ।

 

PHOTOPHOTO

 

ਵੱਛੇ ਨੂੰ ਕਰੰਟ ਲੱਗਣ ਤੋਂ ਬਚਾਉਣ ਲਈ ਹੇਮਰਾਜ ਸਿੰਘ ਦਾ ਮੁੰਡਾ ਉਸ ਕੋਲ ਗਿਆ ਪਰ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਿਆ। ਇਸੇ ਦੌਰਾਨ ਦੇਖਦਿਆਂ ਸਾਰ ਹੀ ਜਦੋਂ ਹੇਮਰਾਜ ਸਿੰਘ ਆਪਣੇ ਮੁੰਡੇ ਨੂੰ ਬਚਾਉਣ ਗਿਆ ਤਾਂ ਉਹ ਖ਼ੁਦ ਨੂੰ ਕਰੰਟ ਲੱਗਣ ਤੋਂ ਨਹੀਂ ਬਚਾ ਸਕਿਆ। ਇਸ ਦੇ ਨਾਲ ਹੀ ਦੋਵੇਂ ਪਿਓ-ਪੁੱਤ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਹੇਮਰਾਜ ਪੰਜਾਬ ਪੁਲਿਸ ਵਿੱਚ ਮੌਜੂਦਾ ਐਸਐਚਓ ਸੀ। ਹੈਰਾਨ ਕਰਨ ਵਾਲੀ ਘਟਨਾ ਨਾਲ ਕੁਝ ਹੀ ਮਿੰਟਾਂ 'ਚ ਹੱਸਦਾ ਖੇਡਦਾ ਪਰਿਵਾਰ ਉੱਜੜ ਗਿਆ।

 

Death Death

ਹੇਮਰਾਜ ਦੇ ਗੁਆਂਢੀ ਜਸਵਿੰਦਰ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਨੇ ਆਪਣੇ ਲੜਕੇ ਅਤੇ ਪਤੀ ਨੂੰ ਕਰੰਟ ਦੀ ਲਪੇਟ 'ਚ ਦੇਖਿਆ ਤਾਂ ਉਸ ਨੇ ਆਸਪਾਸ ਦੇ ਲੋਕਾਂ ਨੂੰ ਬੁਲਾਇਆ ਪਰ ਜਦੋਂ ਤੱਕ ਅਸੀਂ ਉੱਥੇ ਪਹੁੰਚੇ ਤਾਂ ਕਾਫੀ ਸਮਾਂ ਹੋ ਚੁੱਕਾ ਸੀ, ਅਸੀਂ ਤਾਰਾਂ ਕੱਟ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਉੱਥੇ ਜਾ ਕੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਸਮਾਂ ਪਹਿਲਾਂ ਇੱਕ ਧੀ ਨੂੰ ਕੈਨੇਡਾ ਭੇਜਿਆ ਗਿਆ ਸੀ ਅਤੇ ਧੀ ਦਾ ਵਿਆਹ ਹੋ ਗਿਆ ਸੀ, ਹੁਣ ਉਹ ਘਰ ਵਿੱਚ ਆਪਣੀ ਪਤਨੀ ਤੇ ਬੇਟੇ ਨਾਲ ਰਹਿ ਰਿਹਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement