ਦੁਬਈ 'ਚ ਫਸੇ ਨੌਜਵਾਨਾਂ ਨੇ ਲਗਾਈ ਮਦਦ ਦੀ ਗੁਹਾਰ
Published : Jun 5, 2018, 12:30 am IST
Updated : Jun 5, 2018, 12:30 am IST
SHARE ARTICLE
Youth Trapped in Dubai
Youth Trapped in Dubai

ਬਿਆਸ ਦੀ ਰਹਿਣ ਵਾਲੀ ਇਕ ਟਰੈਵਲ ਏਜੰਟ 'ਤੇ ਨੌਜਵਾਨਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੀ ਮੁੜ ਸਾਰ ਨਾ ਲੈਣ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ.....

ਗੁਰਦਾਸਪੁਰ, 4 ਜੂਨ (ਹੇਮੰਤ ਨੰਦਾ) : ਬਿਆਸ ਦੀ ਰਹਿਣ ਵਾਲੀ ਇਕ ਟਰੈਵਲ ਏਜੰਟ 'ਤੇ ਨੌਜਵਾਨਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੀ ਮੁੜ ਸਾਰ ਨਾ ਲੈਣ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨਾਂ ਤੋਂ ਲੱਖ-ਲੱਖ ਰੁਪਏ ਲੈ ਕੇ ਇਨ੍ਹਾਂ ਨੂੰ ਸਬਜ਼ਬਾਗ਼ ਦਿਖਾ ਕੇ ਵਿਜ਼ਟਰ ਵੀਜ਼ਾ 'ਤੇ ਦੁਬਈ ਭੇਜਿਆ ਅਤੇ ਹੁਣ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਹੀ। 15 ਦਿਨਾਂ ਤੋਂ ਇਹ ਨੌਜਵਾਨ ਪਾਰਕਾਂ ਵਿਚ ਰਹਿ ਕੇ ਭੁੱਖਣ-ਭਾਣੇ ਦਿਨ ਕੱਟ ਰਹੇ ਸਨ। ਉਕਤ ਨੌਜਵਾਨਾਂ ਨੇ ਦੁਬਈ ਤੋਂ ਵੀਡੀਉ ਭੇਜ ਕੇ ਮਦਦ ਦੀ ਗੁਹਾਰ ਲਗਾਈ ਹੈ। 

ਪਾਰਕਾਂ 'ਚ ਧੱਕੇ ਖਾ ਰਹੇ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੇ ਪੰਜਾਬੀਆਂ ਨੇ ਸਹਾਰਾ ਦਿਤਾ ਅਤੇ ਭਰੋਸਾ ਦਿਤਾ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਵਾਪਸੀ ਦਾ ਇੰਤਜ਼ਾਮ ਕਰਨਗੇ ਪਰ ਨਾਲ ਹੀ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਬਾਹਰ ਆਉਣਾ ਹੈ ਤਾਂ ਸਹੀ ਟਰੈਵਲ ਏਜੰਟਾਂ ਰਾਹੀਂ ਆਇਆ ਜਾਵੇ। ਦੁਬਈ ਵਿਚ ਫਸੇ ਇਨ੍ਹਾਂ ਨੌਜਵਾਨਾਂ ਵਿਚੋਂ ਛੇ ਨੌਜਵਾਨ ਗੁਰਦਾਸਪੁਰ ਦੇ ਬਟਾਲਾ ਤਹਿਸੀਲ ਅਧੀਨ ਪੈਂਦੇ ਪਿੰਡ ਰੰਗੜ ਨੰਗਲ ਦੇ ਹਨ। ਇਨ੍ਹਾਂ ਨੌਜਵਾਨਾਂ ਦੇ ਪਰਵਾਰ ਵਾਲਿਆਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਂਦਾ ਜਾਵੇ ਤੇ ਟਰੈਵਲ ਏਜੰਟ ਵਿਰੁਧ ਕਾਰਵਾਈ ਕੀਤੀ ਜਾਵੇ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement