ਦੁਬਈ ਤੋਂ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
Published : May 2, 2018, 1:09 am IST
Updated : May 2, 2018, 1:09 am IST
SHARE ARTICLE
Kulwant Singh's dead body
Kulwant Singh's dead body

ਹਵਾਈ  ਅੱਡੇ 'ਤੇ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਲੈਣ ਮੌਕੇ ਸੁਖਜਿੰਦਰ ਸਿੰਘ ਹੇਰ ਤੇ ਮ੍ਰਿਤਕ ਦੇ ਪਰਵਾਰਕ ਮੈਂਬਰ।

ਅੰਮਿਤਸਰ , 1 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਦੁਬਈ 'ਚ ਦਿਲ ਦਾ ਦੌਰਾ ਪੈ ਜਾਣ ਕਾਰਨ ਦਮ ਤੋੜਨ ਵਾਲੇ ਦੋਰਾਹਾ ਨੇੜਲੇ ਪਿੰਡ ਬੇਗੋਵਾਲ ਨਾਲ ਸਬੰਧਤ 42 ਸਾਲਾ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਪਹੁੰਚ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ. ਸਿੰਘ ਉਬਰਾਏ ਦੇ ਯਤਨਾਂ ਸਦਕਾ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਕੁਲਵੰਤ ਸਿੰਘ ਕੁੱਝ ਵਰ੍ਹੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਦੁਬਈ ਗਿਆ ਸੀ। 14 ਅਪੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

Kulwant Singh's dead bodyKulwant Singh's dead body

ਪਰਵਾਰ ਨੇ ਸ. ਉਬਰਾਏ ਨਾਲ ਸੰਪਰਕ ਕਰ ਕੇ ਕੁਲਵੰਤ ਸਿੰਘ ਦੀ ਤਸਵੀਰ ਭੇਜ ਕੇ ਉਸ ਦੀ ਭਾਲ ਕਰਨ ਦੀ ਬੇਨਤੀ ਕੀਤੀ। ਉਬਰਾਏ ਦੀ ਟੀਮ ਨੇ ਇਕ ਹਫ਼ਤਾ ਲਗਾਤਾਰ ਕੁਲਵੰਤ ਦੀ ਭਾਲ ਕੀਤੀ। ਫਿਰ ਪਰਵਾਰ ਨੂੰ ਸੂਚਿਤ ਕੀਤਾ ਗਿਆ ਕਿ ਕੁਲਵੰਤ ਸਿੰਘ ਦੀ ਮੌਤ ਹੋ ਚੁਕੀ ਹੈ। ਡਾ. ਉਬਰਾਏ ਨੇ ਸਾਰੀ ਜ਼ਰੂਰੀ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਵਾਈ ਤੇ ਖ਼ਰਚਾ ਵੀ ਅਪਣੇ ਕੋਲੋਂ ਕੀਤਾ। ਕੁਲਵੰਤ ਸਿੰਘ ਦੇ ਪਿੰਡ ਦੇ ਹੀ ਜਸਵੰਤ ਸਿੰਘ ਨੂੰ ਸ. ਉਬਰਾਏ ਨੇ ਦੁਬਈ 'ਚੋਂ ਫਾਂਸੀ ਦੀ ਸਜ਼ਾ ਤੋਂ ਨਿਜਾਤ ਦਿਵਾ ਕੇ ਵਾਪਸ ਪਰਵਾਰ ਵਿੱਚ ਭੇਜਿਆ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement