8 ਸਾਲਾ ਬੱਚੇ ਨੇ ਇਕ ਮਿੰਟ 'ਚ ਗੁਣਾ ਦੇ 50 ਸਵਾਲ ਹੱਲ ਕਰ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ
Published : Feb 5, 2026, 6:31 am IST
Updated : Feb 5, 2026, 6:31 am IST
SHARE ARTICLE
Aren Singh Grover Rampura Phul News
Aren Singh Grover Rampura Phul News

ਤੀਜੀ ਕਲਾਸ ਵਿਚ ਪੜ੍ਹ ਰਿਹੈ ਆਰੇਨ ਸਿੰਘ ਗਰੋਵਰ

ਰਾਮਪੁਰਾ ਫੂਲ (ਹਰਿੰਦਰ ਬੱਲੀ): ਰਾਮਪੁਰਾ ਫੂਲ ਦੇ 8 ਸਾਲਾ  ਵਿਦਿਆਰਥੀ ਆਰੇਨ ਸਿੰਘ ਗਰੋਵਰ (Aren Singh Grover Rampura Phul News) ਵਲੋਂ 1 ਮਿੰਟ ਵਿਚ ਗੁਣਾ ਦੇ 50 ਸਵਾਲ ਹੱਲ ਕਰ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ ਹੈ। ਐਸਐਸਪੀ ਡਾ: ਜੋਤੀ ਯਾਦਵ ਬੈਂਸ ਅਤੇ ਐਸਪੀ ਹੈਡਕੁਆਟਰ ਜਗਦੀਸ਼ ਬਿਸ਼ਨੋਈ ਵਲੋਂ ਬੱਚੇ ਨੂੰ ਸਨਮਾਨਤ ਕੀਤਾ ਗਿਆ ਹੈ।

ਆਰੇਨ ਦੀ ਇਸ ਪ੍ਰਾਪਤੀ ਤੇ ਸ਼ਹਿਰ ਅੰਦਰ ਖ਼ੁਸ਼ੀ ਦਾ ਮਾਹੌਲ ਹੈ। ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦਸਿਆ ਕਿ ਸਥਾਨਕ ਮਾਊਟ ਲਿਟਰਾ ਜੀ ਸਕੂਲ ਵਿਚ ਤੀਜੀ ਕਲਾਸ ਵਿਚ ਪੜ੍ਹਨ ਵਾਲੇ ਆਰੇਨ ਸਿੰਘ ਗਰੋਵਰ ਸਪੁੱਤਰ ਡਾ: ਨਰਿੰਦਰ ਸਿੰਘ ਗਰੋਵਰ ਵਲੋਂ ਅਬੈਕਸ ਵਿਧੀ  ਨਾਲ ਇਸ ਰਿਕਾਰਡ ਦੀ ਤਿਆਰੀ ਕੀਤੀ ਗਈ ਹੈ।

ਉਸ ਨੇ ਲਿਖਤੀ ਰੂਪ ਵਿਚ 2 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨ ਦੇ 50 ਸਵਾਲ ਸਿਰਫ਼ 1 ਮਿੰਟ ਵਿਚ ਹੱਲ ਕਰ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਘੋਸ਼ਿਤ ਕਰਦਿਆਂ ਆਰੇਨ ਨੂੰ ਸਰਟੀਫ਼ੀਕੇਟ ਤੇ ਮੈਡਲ ਦਿਤਾ ਹੈ। ਇਸ ਮੌਕੇ ਆਰੇਨ ਸਿੰਘ ਗਰੋਵਰ ਨੇ ਜ਼ਿਲ੍ਹਾ ਪੁਲਿਸ ਮੁਖੀ ਅੱਗੇ ਵੱਡੇ-ਵੱਡੇ ਸਵਾਲ ਵੀ ਹੱਲ ਕਰ ਕੇ ਦਿਖਾਏ।

ਡਾ. ਜੋਤੀ ਯਾਦਵ ਤੇ ਜਗਦੀਸ਼ ਬਿਸ਼ਨੋਈ ਨੇ ਆਰੇਨ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਸ਼ਾਰਪ ਬ੍ਰੇਨਜ਼ ਸੰਸਥਾ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਸ਼ਹਿਰ ਦੀਆਂ ਅਨੇਕਾਂ  ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੇ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕੀਤਾ  ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement