Bathinda News : ਬਠਿੰਡਾ ’ਚ ਦਰਦਨਾਕ ਹਾਦਸਾ, ਚਲਦੀ ਸਕੂਲ ਵੈਨ ’ਚੋਂ ਡਿੱਗੀ ਮਹਿਲਾ ਕੰਡਕਟਰ ਦੀ ਮੌਤ 
Published : Feb 5, 2025, 1:22 pm IST
Updated : Feb 5, 2025, 1:22 pm IST
SHARE ARTICLE
Female conductor dies after falling from school van in Bathinda Latest news in Punjabi
Female conductor dies after falling from school van in Bathinda Latest news in Punjabi

Bathinda News : ਬੱਚੇ ਚੜ੍ਹਾ ਕੇ ਖਿੜਕੀ ’ਚ ਖੜ੍ਹੀ ਸੀ, ਡਿਗਦਿਆਂ ਹੀ ਪਿਛਲੇ ਟਾਇਰ ਹੇਠਾਂ ਆਈ ਮਹਿਲਾ

Female conductor dies after falling from school van in Bathinda Latest news in Punjabi : ਬੀਤੇ ਦਿਨ ਬਠਿੰਡਾ ਦੇ ਕੋਟਸ਼ਮੀਰ-ਰਾਮਾ ਰੋਡ 'ਤੇ ਇਕ ਦਰਦਨਾਕ ਹਾਦਸੇ ਵਿਚ ਸਕੂਲ ਵੈਨ ਦੀ ਇਕ ਮਹਿਲਾ ਕੰਡਕਟਰ ਦੀ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰ ਨੇ ਦਸਿਆ ਕਿ ਇਹ ਮਹਿਲਾ ਸਕੂਲ ਵੈਨ ਦੇ ਵਿਚ ਬੱਚਿਆਂ ਨੂੰ ਚੜਾ ਕੇ ਬਾਰੀ ਦੇ ਵਿਚ ਖੜੀ ਸੀ ਅਚਾਨਕ ਜਦੋਂ ਡਰਾਈਵਰ ਨੇ ਵੈਨ ਅੱਗੇ ਤੋਰੀ ਤਾਂ ਖਿੜਕੀ ਖੁੱਲ੍ਹੀ ਹੋਣ ਕਾਰਨ ਉਹ ਅਪਣਾ ਸੰਤੁਲਨ ਗੁਆ ਬੈਠੀ ਤੇ ਵੈਨ ਵਿਚੋ ਹੇਠਾਂ ਡਿੱਗ ਗਈ। ਬਦਕਿਸਮਤੀ ਨਾਲ, ਉਹ ਵੈਨ ਦੇ ਪਿਛਲੇ ਟਾਇਰ ਹੇਠਾਂ ਆ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਮਹਿਲਾ ਸੜਕ ਕਿਨਾਰੇ ਮ੍ਰਿਤਕ ਪਈ ਮਿਲੀ। ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ (45-50) ਪਤਨੀ ਪਾਲ ਸਿੰਘ ਵਜੋਂ ਹੋਈ ਹੈ। ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ।

ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਡਾ. ਹਰਸ਼ਿਤ ਗੋਇਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਔਰਤ ਫਿਸਲ ਕੇ ਵੈਨ ਦੇ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਮ੍ਰਿਤਕ ਦੀ ਦੇਹ ਨੂੰ ਬਠਿੰਡਾ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

(For more Punjabi news apart from Female conductor dies after falling from school van in Bathinda Latest news in Punjabi stay tuned to Rozana Spokesman)

Tags: bathinda

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement