ਪੀ.ਐਸ.ਯੂ ਨੇ ਸਰਕਾਰ ਦੀ ਅਰਥੀ ਫੂਕ ਕੇ
Published : Jan 5, 2022, 12:43 am IST
Updated : Jan 5, 2022, 12:43 am IST
SHARE ARTICLE
image
image

ਪੀ.ਐਸ.ਯੂ ਨੇ ਸਰਕਾਰ ਦੀ ਅਰਥੀ ਫੂਕ ਕੇ

ਪਟਿਆਲਾ, 4 ਜਨਵਰੀ (ਦਲਜਿੰਦਰ ਸਿੰਘ) : ਪੰਜਾਬ ਸਰਕਾਰ ਵਲੋਂ ਪਬਲਿਕ ਕਾਲਜ ਸਮਾਣਾ ਨੂੰ 1 ਜਨਵਰੀ ਦੀ ਕੈਬਨਿਟ ਮੀਟਿੰਗ ਵਿਚ ਸਰਕਾਰੀ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਸਮਾਣਾ ਸ਼ਹਿਰ ਅੰਦਰ ਮਾਰਚ ਕਰ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਪੀ.ਐੱਸ.ਯੂ ਦੇ ਜਲ੍ਹਿਾ ਸਕੱਤਰ ਖੁਸਵਿੰਦਰ ਰਵੀ, ਜਿਲ੍ਹਾ ਖਜਾਨਚੀ ਰਾਜਵੀਰ ਦੋਦਾ, ਕਾਲਜ ਇਕਾਈ ਪ੍ਰਧਾਨ ਸੈਂਟੀ ਟੋਡਰਪੁਰ ਨੇ ਕਿਹਾ ਕਿ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਤਕਰੀਬਨ ਸਾਲ ਤੋਂ ਸੰਘਰਸ ਕਰਦੇ ਆ ਰਹੇ ਹਨ, ਜਿਸ ਤਹਿਤ ਵਿਦਿਆਰਥੀਆਂ ਵਲੋਂ ਜਿਥੇ ਬੀਤੇ ਵਰ੍ਹੇ ਵੱਖ-ਵੱਖ ਢੰਗਾਂ ਨਾਲ ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸਾਸਨਿਕ ਨੁਮਾਇੰਦਿਆਂ ਰਾਹੀਂ ਵਾਰ ਵਾਰ ਆਪਣੀ ਮੰਗ ਨੂੰ ਸਰਕਾਰ ਤੱਕ ਪਹੁੰਚਾਇਆ ਜਾ ਚੁੱਕਾ ਸੀ ਤਾਂ ਉਸ ਲੜੀ ਤਹਿਤ ਬੀਤੀ 6 ਦਸੰਬਰ 2021 ਤੋਂ ਪੀ. ਐਸ. ਯੂ. ਦੀ ਅਗਵਾਈ ਹੇਠ ਵਿੱਦਿਆਰਥੀਆਂ ਵਲੋਂ ਪੱਕਾ ਮੋਰਚਾ ਲਗਾਇਆ ਗਿਆ ਸੀ।
ਸਥਾਨਕ ਪ੍ਰਸਾਸਨ ਅਤੇ ਸਰਕਾਰ ਵਲੋਂ ਜਦੋਂ ਸੰਘਰਸ਼ ਅਤੇ ਮੰਗ ਨੂੰ ਅਣਗੌਲਿਆਂ ਕੀਤਾ ਗਿਆ ਤਾਂ 23 ਦਸੰਬਰ ਨੂੰ ਵਿਦਿਆਰਥੀਆਂ ਵਲੋਂ ਸਮਾਣਾ ਵਿੱਚ ਵੀ ਚੱਕਾ ਜਾਮ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਸਥਾਨਿਕ ਪ੍ਰਸਾਸਨ ਪ੍ਰਸਾਸਨ ਵੱਲੋਂ ਸਿੱਖਿਆ ਮੰਤਰੀ ਨਾਲ ਲਿਖਤੀ ਰੂਪ ਵਿੱਚ 5 ਦਿਨ ਦੇ ਅੰਦਰ-ਅੰਦਰ ਮੀਟਿੰਗ ਕਰਵਾਉਣ ਦਾ ਵਿਸਵਾਸ ਦਿਵਾਇਆ ਗਿਆ ਸੀ ਪਰ ਇਸ ਦੌਰਾਨ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵਲੋਂ ਹਲਕਾ ਵਿਧਾਇਕ ਰਾਜਿੰਦਰ ਸਿੰਘ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਦੌਰਾਨ ਪੀ. ਐਸ. ਯੂ. ਦੇ ਆਗੂਆ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਰੈਲੀ ਦੌਰਾਨ ਕੀਤੇ ਭਾਸਣ ਵਿੱਚ 1 ਜਨਵਰੀ ਨੂੰ ਪਬਲਿਕ ਕਾਲਜ ਸਮਾਣਾ ਸਰਕਾਰੀਕਰਨ ਦਾ ਐਲਾਨ ਕੀਤਾ ਸੀ ਪਰ 1 ਜਨਵਰੀ ਵਾਲੀ ਕੈਬਨਿਟ ਵਿੱਚ ਕਾਲਜ ਨੂੰ ਸਰਕਾਰੀ ਨਹੀਂ ਕੀਤਾ ਗਿਆ। ਇਸ ਮੌਕੇ ਪੀ. ਐੱਸ. ਯੂ. ਦੇ ਜਿਲ੍ਹਾ ਕਮੇਟੀ ਮੈੰਬਰ ਅਕਸੇ ਘੱਗਾ, ਕਾਲਜ ਇਕਾਈ ਦੇ ਮੀਤ ਪ੍ਰਧਾਨ ਅਮਨ ਦਫਤਰੀਵਾਲਾ, ਸੰਦੀਪ ਦਫਤਰੀਵਾਲਾ, ਮਨਪ੍ਰੀਤ ਪੈਂਦ, ਸੁੱਖਵਿੰਦਰ ਬਿਸਨਪੁਰਾ, ਟਵਿੰਕਲ ਦੇਧਨਾ, ਮਨੀ ਰੇਤਗੜ੍ਹ, ਰਾਜਵੀਰ ਕਕਰਾਲਾ, ਮਨਦੀਪ ਕਾਹਨਗੜ੍ਹ, ਰਜਿੰਦਰ ਕਾਹਨਗੜ੍ਹ ਤੇ ਹੋਰ ਵਿਦਿਆਰਥੀ ਮੌਜੂਦ ਰਹੇ।
ਫੋਟੋ ਨੰ 4ਪੀਏਟੀ. 10
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement