ਮੀਟਿੰਗ ਵਿਚ ਸਰਕਾਰ ਨੈਤਿਕ ਤÏਰ 'ਤੇ ਹਾਰੀ ਪਰ ਕਾਰਪੋਰੇਟਾਂ ਦੇ ਹਿਤਾਂ ਲਈ ਅੜੀ : ਉਗਰਾਹਾਂ
Published : Jan 5, 2021, 2:19 am IST
Updated : Jan 5, 2021, 2:19 am IST
SHARE ARTICLE
image
image

ਮੀਟਿੰਗ ਵਿਚ ਸਰਕਾਰ ਨੈਤਿਕ ਤÏਰ 'ਤੇ ਹਾਰੀ ਪਰ ਕਾਰਪੋਰੇਟਾਂ ਦੇ ਹਿਤਾਂ ਲਈ ਅੜੀ : ਉਗਰਾਹਾਂ

ਕੇਂਦਰ ਸਰਕਾਰ ਨਾਲ ਹੋਈ ਅੱਜ ਦੀ ਮੀਟਿੰਗ ਉਤੇ ਟਿੱਪਣੀ ਕਰਦਿਆਂ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਰਕਾਰ ਅਜੇ ਵੀ ਕਾਨੂੰਨ ਰੱਦ ਨਾ ਕਰਨ ਉਤੇ ਅੜੀ ਹੋਈ ਹੈ¢ ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ ਦਸਦੀ ਹੈ ਕਿ ਸਰਕਾਰ ਨੈਤਿਕ ਤÏਰ ਉਤੇ ਹਾਰ ਚੁੱਕੀ ਹੈ ਪਰ ਇਹ ਕਾਰਪੋਰੇਟ ਜਗਤ ਨਾਲ ਉਸ ਦੀ ਵਫ਼ਾਦਾਰੀ ਹੈ ਜਿਹੜੀ ਉਸ ਦੀ ਅੜੀ ਦੀ ਵਜ੍ਹਾ ਹੈ¢ ਉਨ੍ਹਾਂ ਕਿਹਾ ਕਿ ਗੱਲਬਾਤ ਦÏਰਾਨ ਦੋਵੇਂ ਧਿਰਾਂ ਵਲੋਂ ਆਪੋ ਅਪਣੇ ਸਟੈਂਡ ਉਤੇ ਕਾਇਮ ਰਹਿਣ ਮਗਰੋਂ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਤਾਂ ਕਿਸਾਨ ਜਥੇਬੰਦੀਆਂ ਨੇ ਦੇ ਦਿਤਾ¢ ਸਰਕਾਰ ਗੱਲਬਾਤ ਲਮਕਾ ਕੇ ਹੰਭਾਉਣ-ਥਕਾਉਣ ਦੀ ਨੀਤੀ ਉਤੇ ਚੱਲ ਰਹੀ ਹੈ, ਇਸ ਅਰਸੇ ਨੂੰ ਲੋਕਾਂ ਵਿਚ ਨਿਰਾਸ਼ਾ 
ਫੈਲਾਉਣ, ਭੰਬਲਭੂਸੇ 
ਪੈਦਾ ਕਰਨ ਤੇ ਜਥੇਬੰਦੀਆਂ ਵਿਚ ਪਾਟਕ ਪਾਉਣ ਦੇ ਲਈ ਵਰਤਣਾ ਚਾਹੁੰਦੀ ਹੈ ਪਰ ਕਿਸਾਨਾਂ ਦੇ ਜੁਝਾਰ ਇਰਾਦੇ ਇਸ ਨੀਤੀ ਨੂੰ ਕਾਮਯਾਬ ਨਹੀਂ ਹੋਣ ਦੇਣਗੇ¢ ਸੱਭ ਜਥੇਬੰਦੀਆਂ ਕਾਨੂੰਨਾਂ ਦੀ ਮੁਕੰਮਲ ਵਾਪਸੀ ਲਈ ਇਕਜੁੱਟ ਹਨ ਅਤੇ ਸਾਂਝੀ ਸੁਣਵਾਈ ਕਰ ਕੇ ਆਈਆਂ ਹਨ¢ 
ਅਸੀ ਵਾਰ ਵਾਰ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਕਾਨੂੰਨ ਵਾਪਸੀ ਅਤੇ ਐਮ.ਐਸ.ਪੀ. ਉਤੇ ਸਰਕਾਰੀ ਖ਼ਰੀਦ ਦੇ ਕਾਨੂੰਨੀ ਹੱਕ ਦੀ ਜ਼ਾਮਨੀ ਤੋਂ ਬਿਨਾਂ ਰੁਕਣ ਲਈ ਤਿਆਰ ਨਹੀਂ ਹਾਂ¢ ਉਨ੍ਹਾਂ ਕਿਹਾ ਕਿ ਗੱਲਬਾਤ ਦੇ ਨਾਲ ਨਾਲ ਸੰਘਰਸ਼ ਵੀ ਜਾਰੀ ਰਹੇਗਾ ਤੇ ਹੋਰ ਸਿਖਰ ਵਲ ਜਾਵੇਗਾ¢ ਉਨ੍ਹਾਂ ਹਰਿਆਣਾ ਹਕੂਮਤ ਵਲੋਂ ਰੇਵਾੜੀ ਨੇੜੇ ਕਿਸਾਨਾਂ ਉਤੇ ਢਾਹੇ ਜਾ ਰਹੇ ਜਬਰ ਦੀ ਜ਼ੋਰਦਾਰ ਨਿੰਦਾ ਕੀਤੀ¢ ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਇਕ ਪਾਸੇ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ਹਕੂਮਤ ਕਿਸਾਨਾਂ ਉਤੇ ਅੱਥਰੂ ਗੈਸ ਦੇ ਗੋਲੇ ਵਰਾ ਰਹੀ ਹੈ, ਪਾਣੀ ਦੀਆਂ ਬੁਛਾੜਾਂ ਸਿੱਟ ਰਹੀ ਹੈ¢ ਇਹ ਫÏਰੀ ਬੰਦ ਹੋਣਾ ਚਾਹੀਦਾ ਹੈ¢  

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement