ਮਾਸਕੋ ਤੋਂ ਤਾਬੂਤ 'ਚ ਆਏ ਭਰਾ ਨੂੰ ਭੈਣ ਨੇ ਬੰਨ੍ਹੀ ਰੱਖੜੀ ਅਤੇ ਸਜਾਇਆ ਸਿਹਰਾ
Published : Aug 4, 2025, 5:24 pm IST
Updated : Aug 4, 2025, 5:24 pm IST
SHARE ARTICLE
Sister ties Rakhi and decorates brother who arrived from Moscow in coffin
Sister ties Rakhi and decorates brother who arrived from Moscow in coffin

ਖੰਨਾ ਦੇ ਧਰੁਵ ਦੀ ਝੀਲ 'ਚ ਡੁੱਬਣ ਕਾਰਨ ਹੋ ਗਈ ਸੀ ਮੌਤ

Sister ties Rakhi and decorates brother who arrived from Moscow in coffin  : ਖੰਨਾ ਦੇ ਸਨਸਿਟੀ ਵਿਖੇ ਅੱਜ ਸੋਮਵਾਰ ਨੂੰ ਇੱਕ ਅਜਿਹਾ ਮੰਜ਼ਰ ਦੇਖਣ ਨੂੰ ਮਿਲਿਆ, ਜਿੱਥੇ ਰੋਣ ਵਾਲੀਆਂ ਅੱਖਾਂ ਹੀ ਨਹੀਂ ਸਗੋਂ  ਪੱਥਰ ਹੋਈਆਂ ਰੂਹਾਂ ਵੀ ਕੰਬ ਗਈਆਂ। 20 ਸਾਲਾ ਧਰੁਵ ਕਪੂਰ ਜੋ ਰੂਸ ਦੇ ਮਾਸਕੋ ’ਚ ਪੜ੍ਹਾਈ ਕਰਨ ਲਈ ਗਿਆ ਸੀ, ਉਥੇ ਉਸਦੀ 28 ਜੁਲਾਈ ਇੱਕ ਝੀਲ ਵਿੱਚ ਡੁੱਬ ਕਾਰਨ ਮੌਤ ਹੋ ਗਈ ਸੀ। ਅੱਜ ਉਸਦੀ ਮ੍ਰਿਤਕ ਦੇਹ ਖੰਨਾ ਵਿਖੇ ਪਹੁੰਚੀ ਜਿੱਥੇ ਧਰੁਵ ਦਾ ਖੰਨਾ ਦੇ ਸ਼ਮਸ਼ਾਨਘਾਟ ’ਚ ਦਾ ਅੰਤਿਮ ਸਸਕਾਰ ਕੀਤਾ ਗਿਆ।

ਪਰ ਇਸ ਤੋਂ ਪਹਿਲਾਂ ਮ੍ਰਿਤਕ ਦੇਹ ਘਰ ਪਹੁੰਚਣ ’ਤੇ ਮਾਹੌਲ ਗਮਗੀਨ ਹੋ ਗਿਆ। ਭੈਣ ਆਪਣੇ ਭਰਾ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਆਖ ਰਹੀ ਮੈਂ ਹੁਣ ਰੱਖੜੀ ਕਿਸ ਦੇ ਬੰਨ੍ਹਾਂਗੀ। ਇਸ ਤੋਂ ਬਾਅਦ ਭੈਣ ਨੇ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹੀ ਅਤੇ ਸਿਹਰਾ ਸਜਾਇਆ।

ਜਦਕਿ ਮਾਂ ਰੋ-ਰੋ ਕੇ ਆਖ ਰਹੀ ਸੀ ਇਕ ਵਾਰ ਆਵਾਜ਼ ਮਾਰ ਦੇ ਮੇਰੇ ਪੁੱਤ। ਮਾਸਕੋ ਤੋਂ ਧਰੁਵ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਹਿਯੋਗ ਦਿੱਤਾ ਗਿਆ, ਜਿਸ ਦਾ ਧਰੁਵ ਦੇ ਪਿਤਾ ਵੱਲੋਂ ਧੰਨਵਾਦ ਕੀਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement