Bathinda News : ਬਠਿੰਡਾ ਦੇ ਲਾਪਤਾ ਬੱਚੇ ਦੇ ਮਾਮਲੇ 'ਚ ਨਵਾਂ ਮੋੜ, ਰੇਲਵੇ ਸਟੇਸ਼ਨ 'ਤੇ ਖੜ੍ਹੀ ਰੇਲਗੱਡੀ 'ਚ ਚੜ੍ਹਿਆ ਵੰਸ਼ 

By : BALJINDERK

Published : Jul 4, 2025, 5:13 pm IST
Updated : Jul 4, 2025, 5:13 pm IST
SHARE ARTICLE
ਬਠਿੰਡਾ ਦੇ ਲਾਪਤਾ ਬੱਚੇ ਦੇ ਮਾਮਲੇ 'ਚ ਨਵਾਂ ਮੋੜ, ਰੇਲਵੇ ਸਟੇਸ਼ਨ 'ਤੇ ਖੜ੍ਹੀ ਰੇਲਗੱਡੀ 'ਚ ਚੜ੍ਹਿਆ ਵੰਸ਼ 
ਬਠਿੰਡਾ ਦੇ ਲਾਪਤਾ ਬੱਚੇ ਦੇ ਮਾਮਲੇ 'ਚ ਨਵਾਂ ਮੋੜ, ਰੇਲਵੇ ਸਟੇਸ਼ਨ 'ਤੇ ਖੜ੍ਹੀ ਰੇਲਗੱਡੀ 'ਚ ਚੜ੍ਹਿਆ ਵੰਸ਼ 

Bathinda News : ਸਟੇਸ਼ਨ ਦੇ ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ, ਅਧਿਆਪਕਾਂ ਮੁਤਾਬਕ ਵੰਸ਼ ਸਕੂਲ ਨਹੀਂ ਆਇਆ  

Bathinda News in Punjabi : ਬਠਿੰਡਾ ਦੇ ਲਾਪਤਾ ਬੱਚੇ ਦੇ ਮਾਮਲੇ ’ਚ ਨਵਾਂ ਮੋੜ ਸਾਹਮਣੇ ਆਇਆ ਹੈ। ਬੱਚੇ ਰੇਲਵੇ ਸਟੇਸ਼ਨ ’ਤੇ ਖੜ੍ਹੀ ਰੇਲਗੱਡੀ ’ਚ ਚੜ੍ਹਦਾ ਦੇਖਿਆ ਗਿਆ ਹੈ। ਸਟੇਸ਼ਨ ਦੇ ਸੀਸੀਟੀਵੀ ’ਚ ਤਸਵੀਰਾਂ ਕੈਦ ਹੋ ਗਈਆਂ ਹਨ। 

ਦੱਸ ਦੇਈਏ ਕਿ 12 ਸਾਲਾਂ ਵੰਸ਼ ਜੋ ਕਿ ਛੇਵੀਂ ਜਮਾਤ ਚ ਪੜਦਾ ਹੈ ਘਰ ਤੋਂ ਬੀਤੇ ਕੱਲ ਤੋਂ ਲਾਪਤਾ ਹੈ।  ਉਸਦਾ ਪਿਤਾ ਪੰਜਾਬ ਪੁਲਿਸ ’ਚ ਹੋਮ ਗਾਰਡ ਦੇ ਡਿਊਟੀ ਉੱਪਰ ਤੈਨਾਤ ਹਨ। ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੇਰਾ ਬੱਚਾ ਆਟੋ ’ਤੇ ਗਿਆ ਸੀ ਅਤੇ ਸ਼ਾਮ ਨੂੰ ਘਰ ਨਹੀਂ ਪਰਤਿਆ। ਜਿਸ ਦੇ ਚਲਦੇ ਆਟੋ ਚਾਲਕ ਜਦ ਸਾਡੇ ਘਰ ਆਇਆ ਤਾਂ ਉਸਨੇ ਪੁੱਛਿਆ ਕਿ ਤੁਹਾਡਾ ਬੱਚਾ ਘਰ ਆਇਆ ਹੈ ਤਾਂ ਸਾਡੇ ਵੱਲੋਂ ਉਸ ਨੂੰ ਮਨਾ ਕੀਤਾ ਗਿਆ। ਪਿਤਾ ਨੇ ਦੱਸਿਆ ਕਿ ਵੰਸ਼ ਬਾਰੇ ਆਦਰਸ਼ ਸਕੂਲ ਦੇ ਅਧਿਆਪਕਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਕਿ ਤੁਹਾਡਾ ਲੜਕਾ ਅੱਜ ਸਕੂਲ ਨਹੀਂ ਆਇਆ, ਜਿਸ ਦੇ ਚਲਦੇ ਸਾਡੇ ਵੱਲੋਂ ਅੱਜ ਸਵੇਰੇ ਪੁਲਿਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ।  

ਡੀਐਸਪੀ ਸਿਟੀ ਵਨ ਸੰਦੀਪ ਸਿੰਘ ਨੇ ਕਿਹਾ ਹੈ ਕਿ ਸਾਨੂੰ ਅੱਜ ਹੀ ਫ਼ੋਨ ਦੇ ਜਰੀਏ ਪਤਾ ਲੱਗਿਆ ਹੈ ਕਿ ਛੇਵੀਂ ਜਮਾਤ ਤੇ ਪੜ੍ਹਦਾ ਹੋਇਆ ਬੱਚਾ ਜਿਸ ਦੀ ਉਮਰ 12 ਸਾਲ ਹੈ ਅਤੇ ਨਾਮ ਉਸਦਾ ਵੰਸ਼ ਹੈ ਜੋ ਕਿ ਸਕੂਲ ਗਿਆ ਸੀ ਅਤੇ ਸ਼ਾਮ ਦੇ ਸਮੇਂ ਉਹ ਘਰ ਨਹੀਂ ਪਰਤਿਆ। ਸਾਡੀਆਂ ਵੱਖ- ਵੱਖ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਬੀਤੇ ਸ਼ਾਮ ਪਤਾ ਲੱਗ ਗਿਆ ਸੀ ਰੇਲਵੇ ਸਟੇਸ਼ਨ ਤੇ ਕਿਸੇ ਨੇ ਦੇਖਿਆ ਹੈ ਉਸਦੇ ਚਲਦੇ ਵੀ ਸਾਡੇ ਵੱਲੋਂ ਜੀਆਰਪੀ ਦੀ ਮਦਦ ਲਈ ਜਾ ਰਹੀ ਹੈ। 

(For more news apart from New twist in case Bathinda missing child, descendant boards train parked railway station News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement