Faridkot News : ਫ਼ਰੀਦਕੋਟ ’ਚ ਤਸਕਰੀ ਕਰ ਲਿਜਾਇਆ ਜਾ ਰਿਹਾ ਗਊਆਂ ਦਾ ਭਰਿਆ ਟਰੱਕ ਕਾਬੂ

By : BALJINDERK

Published : Apr 4, 2025, 12:53 pm IST
Updated : Apr 4, 2025, 12:53 pm IST
SHARE ARTICLE
ਫ਼ਰੀਦਕੋਟ ’ਚ ਤਸਕਰੀ ਕਰ ਲਿਜਾਇਆ ਜਾ ਰਿਹਾ ਗਊਆਂ ਦਾ ਭਰਿਆ ਟਰੱਕ ਕਾਬੂ
ਫ਼ਰੀਦਕੋਟ ’ਚ ਤਸਕਰੀ ਕਰ ਲਿਜਾਇਆ ਜਾ ਰਿਹਾ ਗਊਆਂ ਦਾ ਭਰਿਆ ਟਰੱਕ ਕਾਬੂ

Faridkot News : ਪੁਲਿਸ ਨੇ ਟਰੱਕ ਚਾਲਕ ਤੇ ਉਸ ਦੇ ਹੈਲਪਰ ਨੂੰ ਕੀਤਾ ਗ੍ਰਿਫ਼ਤਾਰ

Faridkot News in Punjabi :  ਫਰੀਦਕੋਟ ਦੇ ਆਸਪਾਸ ਤੋਂ ਆਵਾਰਾ ਗਊਆਂ ਨੂੰ ਤਸਕਰੀ ਕਰ ਦੂਜੇ ਰਾਜਾਂ ’ਚ ਭੇਜੇ ਜਾਣ ਦੀ ਸ਼ਿਕਾਇਤ ਦੇ ਚੱਲਦੇ ਗਊ ਸੇਵਾ ਦਲ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ। ਜਿਸ ਦੇ ਚਲੱਦੇ ਅੱਜ ਤੜਕਸਾਰ ਗਊ ਰੱਖਿਆ ਦਲ ਦੇ ਮੈਂਬਰਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਚ ਕੁਜ ਗਊ ਵੰਸ਼ ਨੂੰ ਭਰ ਕੇ ਲਿਜਾਇਆ ਜਾ ਰਿਹਾ ਹੈ। ਜਿਸ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਦੇ ਚਲਦੇ ਪੁਲਿਸ ਵੱਲੋਂ ਨਾਕੇਬੰਦੀ ਕਰ ਉਕਤ ਟਰੱਕ ਨੂੰ ਰੋਕਿਆ ਗਿਆ ਤਾਂ ਇਸ ਅੰਦਰ ਕਰੀਬ 18 ਗਊ ਵੰਸ਼ ਭਰ ਕੇ ਲਿਜਾਏ ਜਾ ਰਹੇ ਸਨ ਜਿਸ ਤੋਂ ਬਾਅਦ ਤੁਰੰਤ ਟਰੱਕ ਚਾਲਕ ਅਤੇ ਉਸਦੇ ਹੈਲਪਰ ਨੂੰ ਕਾਬੂ ਕਰ ਲਿਆ ਗਿਆ ਅਤੇ ਗਊਆਂ ਨੂੰ ਨਜ਼ਦੀਕੀ ਗਊਸ਼ਾਲਾ ’ਚ ਭੇਜਿਆ ਗਿਆ।

ਇਸ ਸਬੰਧੀ ਗਊ ਰੱਖਿਆ ਦਲ ਦੇ ਪੰਜਾਬ ਦੇ ਜਰਨਲ ਸੈਕਟਰੀ ਬਾਬਾ ਗਰੀਬ ਦਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸਨ ਕਿ ਪਿੰਡ ਢੇਪਾਈ ਦਾ ਗੁਰਮੇਲ ਸਿੰਘ ਉਰਫ਼ ਬੱਬੂ ਜਿਸ ਖਿਲਾਫ਼ ਪਹਿਲਾ ਵੀ ਪਸ਼ੂ ਤਸਕਰੀ ਦੇ 20 ਦੇ ਕਰੀਬ ਮਾਮਲੇ ਦਰਜ਼ ਹਨ, ਉਹ ਇਸ ਧੰਦੇ ਦਾ ਆਦੀ ਹੈ। ਜਿਸ ਵੱਲੋਂ ਅੱਜ ਵੀ ਇੱਕ ਟਰੱਕ ਭਰ ਕੇ ਗਊਆਂ ਨੂੰ ਲਿਜਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਮੁਢਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਲਿਜਾਈਆਂ ਜਾਣਾ ਸੀ, ਜੋ ਅੱਗੇ ਜੰਮੂ ਕਸ਼ਮੀਰ ਭੇਜਿਆ ਜਾਣਾ ਸੀ, ਜਿਥੇ ਇਨ੍ਹਾਂ ਦੀ ਕਟ ਵੱਡ ਕਰ ਕੇ ਮਾਸ ਵੇਚਿਆ ਜਾਣਾ ਸੀ।

1

ਫ਼ਿਲਹਾਲ ਬਾਬਾ ਗਰੀਬ ਦਾਸ ਜਰਨਲ ਸੈਕਟਰੀ ਪੰਜਾਬ ਰਾਜ ਗਊ ਰਖਿਆ ਦਲ ਦੀ ਸ਼ਿਕਾਇਤ ’ਤੇ ਚਾਰ ਲੋਕਾਂ ਖਿਲਾਫ਼ ਗਊ ਰਖਿਆ ਦਲ ਨੇ ਮੰਗ ਕੀਤੀ ਕਿ ਅਜਿਹੇ ਤਸਕਰਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ ਅਤੇ ਇੱਕ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਜੋ ਅਜਿਹੀ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ।

ਉਧਰ ਜਾਂਚ ਅਧਿਕਾਰੀ ASI ਹਰਦੇਵ ਸਿੰਘ ਨੇ ਦੱਸਿਆ 4 ਲੋਕ ਬਾਇਨੇਮ ਹਨ  ਅਤੇ 3 ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ’ਚ ਟਰੱਕ ਚਾਲਕ ਅਤੇ ਉਸਦੇ ਹੈਲਪਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

(For more news apart from Truck full of cows being smuggled seized in Faridkot News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement