ਫ਼ਰਜ਼ੀ ਵੀਜ਼ੇ ਲਗਾ ਕੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼
Published : Feb 4, 2026, 6:41 am IST
Updated : Feb 4, 2026, 6:46 am IST
SHARE ARTICLE
Gang of fraudsters using fake visas busted
Gang of fraudsters using fake visas busted

ਮੈਕਸਿਕੋ ਤੋਂ ਕੱਢੇ ਮੁਲਜ਼ਮ ਨੇ ਪਾਕਿਸਤਾਨ ਤੇ ਦੁਬਈ 'ਚ ਬਣਾਇਆ ਸੀ ਗਿਰੋਹ

  •     ਫ਼ਿਰੋਜ਼ਪੁਰ ਤੋਂ ਚਾਰ ਵਿਅਕਤੀਆਂ ਨੂੰ ਸਾਈਬਰ ਸੈੱਲ ਦੀ ਟੀਮ ਨੇ ਕੀਤਾ ਗ੍ਰਿਫ਼ਤਾਰ 

ਬਰਨਾਲਾ (ਰਾਮ ਸਿੰਘ,ਅਰਿਹੰਤ ਗਰਗ) : ਜ਼ਿਲ੍ਹਾ ਬਰਨਾਲਾ ਦੇ ਥਾਣਾ ਸਾਈਬਰ ਸੈੱਲ ਦੀ ਟੀਮ ਨੇ ਪਾਕਿਸਤਾਨ ਅਤੇ ਦੁਬਈ ਵਿਚ ਬੈਠੇ ਵਿਅਕਤੀਆਂ ਨਾਲ ਮਿਲ ਕੇ ਬਾਹਰਲੇ ਰਿਸ਼ਤੇਦਾਰ ਬਣਾ ਕੇ ਅਤੇ ਜਾਲੀ ਵੀਜ਼ੇ ਲਗਾਉਣ ਦੇ ਨਾਮ ’ਤੇ ਫੇਕ ਵਸ ਨੰਬਰਾਂ ਦੀ ਅਤੇ ਬੈਂਕ ਅਕਾਊਂਟਸ ਦੀ ਵਰਤੋਂ ਕਰ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ।

ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦਸਿਆ ਕਿ ਆਤਮਾ ਸਿੰਘ ਪੁੱਤਰ ਨਾਹਰ ਸਿੰਘ ਨਿਵਾਸੀ ਲੋਹਗੜ ਵਲੋਂ ਦਰਜ ਕਰਵਾਈ ਗਈ ਐਫ਼ਆਰਆਈ ’ਤੇ ਕਾਰਵਾਈ ਕਰਦਿਆਂ ਸਾਈਬਰ ਸੈਲ ਦੀ ਟੀਮ ਨੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਚਾਰ ਵਿਅਕਤੀ ਲਵਦੀਪ ਸਿੰਘ ਉਰਫ਼ ਲਵਲੀ, ਮਲਕੀਤ ਸਿੰਘ ਉਰਫ਼ ਕੀਤੂ, ਲਖਵਿੰਦਰ ਸਿੰਘ, ਸੁਖਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਇਹ ਗੈਂਗ ਭੋਲੇ ਭਾਲੇ ਲੋਕਾਂ ਨੂੰ ਥੋੜਾ ਲਾਲਚ ਦੇ ਕੇ ਮੂਲੀ ਬੈਂਕ ਅਕਾਊਂਟ ਖੁਲ੍ਹਵਾਉਂਦੇ ਸਨ ਫਿਰ ਇਹ ਗੈਂਗ ਫੇਕ ਵਿਦੇਸ਼ੀ ਵਸ ਨੰਬਰ +1(506) 406 8565 ਅਤੇ +60 16-403 2354 ਦੀ ਵਰਤੋਂ ਕਰ ਕੇ ਉਨ੍ਹਾਂ ਦੇ ਬਾਹਰਲੇ ਦੇਸ਼ ਦੇ ਰਿਸ਼ਤੇਦਾਰ ਬਣਾ ਕੇ ਅਤੇ ਬਾਹਰਲੇ ਦੇਸ਼ ਵੀਜ਼ਾ ਏਜੰਟ ਬਣ ਕੇ ਕਾਲ ਕਰਦੇ ਸਨ। ਫਿਰ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦੇ ਅਕਾਊਂਟ ਵਿਚ ਪੈਸੇ ਪਵਾ ਲੈਂਦੇ ਸਨ।

ਪੰਜਾਬ ਤੋਂ ਇਲਾਵਾ ਬਾਹਰਲੇ ਹੋਰ ਰਾਜਾਂ ਵਿਚ ਵੀ ਠੱਗੀਆਂ ਮਾਰਦੇ ਸਨ। ਮਾਮਲੇ ਦੀ ਤਕਨੀਕੀ ਤਰੀਕੇ ਨਾਲ ਜਾਂਚ ਕੀਤੀ ਗਈ ਅਤੇ ਮੁਲਜਮਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਹੁਣ ਤਕ ਪੁਛ ਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਲਕੀਤ ਸਿੰਘ ਉਰਫ਼ ਕੀਤੂ ਮੈਕਸੀਕੋ ਤੋਂ ਡਿਪੋਰਟ ਹੋ ਕੇ ਆਇਆ ਹੈ। ਉੱਥੇ ਇਸ ਦੇ ਲਿੰਕ ਪਾਕਿਸਤਾਨ ਅਤੇ ਦੁਬਈ ਵਿਚ ਬੈਠੇ ਵਿਅਕਤੀਆਂ ਨਾਲ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣਾ ਇਕ ਗਿਰੋਹ ਬਣਾ ਕੇ ਇੱਥੇ ਕੰਮ ਸ਼ੁਰੂ ਕਰ ਦਿਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement