ਖੰਨਾ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

By : GAGANDEEP

Published : Feb 4, 2023, 9:23 am IST
Updated : Feb 4, 2023, 11:37 am IST
SHARE ARTICLE
 photo
photo

ਮੁਲਜ਼ਮ ਕੋਲੋਂ 32 ਬੋਰ ਦਾ ਨਜਾਇਜ਼ ਪਿਸਤੌਲ, 12 ਬੋਰ ਦੀ ਪੰਪ ਐਕਸ਼ਨ ਰਾਇਫਲ ਤੇ 14 ਰੌਂਦ ਹੋਏ ਬਰਾਮਦ

 

ਲੁਧਿਆਣਾ: ਲੁਧਿਆਣਾ 'ਚ ਨਜਾਇਜ਼ ਹਥਿਆਰਾਂ ਸਮੇਤ ਫੜੇ ਗਏ ਆਮ ਆਦਮੀ ਪਾਰਟੀ ਦੇ ਨੇਤਾ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। 'ਆਪ' ਨੇਤਾ ਦੀਪਕ ਗੋਇਲ ਨੇ ਪਾਣੀਪਤ ਦੇ ਇਕ ਪਿੰਡ ਦੇ ਮੰਨੂ ਨਾਂ ਦੇ ਵਿਅਕਤੀ ਤੋਂ ਹਥਿਆਰ ਮੰਗਵਾਏ ਸਨ। ਇਸ ਦੇ ਨਾਲ ਹੀ ਉਸ ਦੇ ਨਾਲ ਫੜੇ ਗਏ ਹੋਰ ਦੋ ਮੁਲਜ਼ਮਾਂ ਅਕਾਸ਼ਦੀਪ ਅਤੇ ਪਿੰਦਰੀ ਸਰਪੰਚ ਦਾ ਬੰਬੀਹਾ ਗੈਂਗ ਨਾਲ ਸਬੰਧ ਸਾਹਮਣੇ ਆਇਆ ਹੈ। ਪਿੰਦਰੀ 'ਤੇ ਕਰੀਬ 5 ਕੇਸ ਦਰਜ ਹਨ।

 

 ਇਹ ਵੀ ਪੜ੍ਹੋ: ਕਬਜ਼ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੈ ਬੇਰ 

ਇਸ ਮਾਮਲੇ ਵਿੱਚ ਖੰਨਾ ਪੁਲਿਸ ਨੇ ਪਿੰਡ ਘੁਡਾਣੀ ਖੁਰਦ ਦੇ ਯਾਦਵਿੰਦਰ ਸਿੰਘ ਯਾਦੂ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਦਰੀ ਨੇ ਯਾਦਵਿੰਦਰ ਦਾ ਨਾਮ ਉਗਲਿਆ ਹੈ। ਪੁਲਿਸ ਨੇ ਯਾਦਵਿੰਦਰ ਕੋਲੋਂ ਇੱਕ ਪੰਪ ਗੰਨ ਅਤੇ ਇੱਕ ਹੋਰ ਪਿਸਤੌਲ ਬਰਾਮਦ ਕੀਤਾ ਹੈ।

 ਇਹ ਵੀ ਪੜ੍ਹੋ: ਸਿਹਤ ਲਈ ਲਾਭਕਾਰੀ ਹੈ ਕਸ਼ਮੀਰੀ ਗੁਲਾਬੀ ਚਾਹ 

ਦੱਸਿਆ ਜਾ ਰਿਹਾ ਹੈ ਕਿ ਯਾਦਵਿੰਦਰ ਵੱਲੋਂ ਹਾਸਲ ਕੀਤਾ ਅਸਲਾ ਲਾਇਸੈਂਸ ਵੀ ਫਰਜ਼ੀ ਹੈ। ਜਦੋਂਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ। ਸੂਤਰਾਂ ਅਨੁਸਾਰ ਹਲਕਾ ਪਾਇਲ ਵਿੱਚ ਕਈ ਗ੍ਰਿਫ਼ਤਾਰੀਆਂ ਹੋਣੀਆਂ ਬਾਕੀ ਹਨ।

ਪੁਲਿਸ ਨੇ ਉਥੇ ਫੜੇ ਗਏ ਯਾਦਵਿੰਦਰ ਦੀ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਯਾਦਵਿੰਦ ਦੀ ਪਿੰਦਰੀ, ਆਕਾਸ਼ ਅਤੇ ਦੀਪਕ ਨਾਲ ਕਿੰਨੀ ਦੇਰ ਬਾਅਦ ਗੱਲਬਾਤ ਹੋਈ। ਯਾਦਵਿੰਦਰ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਫਿਲਹਾਲ ਖੰਨਾ ਪੁਲਿਸ ਦੇ ਅਧਿਕਾਰੀ ਇਸ ਮਾਮਲੇ 'ਚ ਚੁੱਪ ਧਾਰੀ ਬੈਠੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement