ਰਾਹੁਲ ਗਾਂਧੀ 6 ਫ਼ਰਵਰੀ ਨੂੰ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ
Published : Feb 4, 2022, 7:36 am IST
Updated : Feb 4, 2022, 7:36 am IST
SHARE ARTICLE
image
image

ਰਾਹੁਲ ਗਾਂਧੀ 6 ਫ਼ਰਵਰੀ ਨੂੰ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ


ਚਿਹਰੇ ਨਾਲ ਫ਼ਰਕ ਨਹੀਂ ਪੈਣਾ, ਸਿੱਧੂੂ ਹੀ ਹੀਰੋ ਰਹੇਗਾ: ਨਵਜੋਤ ਕੌਰ ਸਿੱਧੂ

 

ਚੰਡੀਗੜ੍ਹ, 3 ਫ਼ਰਵਰੀ (ਭੁੱਲਰ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਪਾਰਟੀ ਮੁਹਿੰਮ ਦੇ ਸਬੰਧ ਵਿਚ ਮੁੜ 6 ਫ਼ਰਵਰੀ ਨੂੰ  ਪੰਜਾਬ ਆ ਰਹੇ ਹਨ | ਮਿਲੀ ਜਾਣਕਾਰੀ ਮੁਤਾਬਕ ਇਸ ਦਿਨ ਉਹ ਲੁਧਿਆਣਾ ਵਿਖੇ ਵਰਚੂਅਲ ਚੋਣ ਰੈਲੀ ਨੂੰ  ਸੰਬੋਧਨ ਕਰਨਗੇ | ਇਸ ਤੋਂ ਪਹਿਲਾ ਪਿਛਲੇ ਦਿਨੀਂ ਜਲੰਧਰ ਵਰਚੂਅਲ ਰੈਲੀ ਨੂੰ  ਸੰਬੋਧਨ ਕਰਨ ਆਏ ਸਨ |
ਇਸ ਮੌਕੇ ਉਨ੍ਹਾਂ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀ ਮੰਗ ਉਪਰ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਛੇਤੀ ਐਲਾਨੇ ਜਾਣ ਦਾ ਐਲਾਨ ਕੀਤਾ ਸੀ | ਇਸ ਨੂੰ  ਲੈ ਕੇ ਕਾਂਗਰਸ ਵਲੋਂ ਟੈਲੀਫ਼ੋਨ ਰਾਹੀਂ ਸਿੱਧੂ ਤੇ ਚੰਨੀ ਵਿਚੋਂ ਇਕ ਦੀ ਚੋਣ ਲਈ ਸਰਵੇ ਵੀ ਕਰਵਾਇਆ ਜਾ ਰਿਹਾ ਹੈ | ਲੁਧਿਆਣਾ ਦੌਰੇ ਦੀ ਤਰੀਕ ਤੈਅ ਹੋ ਜਾਣ ਬਾਅਦ ਹੁਣ ਇਹ ਚਰਚਾ ਹੈ ਕਿ ਉਹ ਇਸ ਦਿਨ ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੇ ਹਨ | ਮੁੱਖ ਮੰਤਰੀ ਚੰਨੀ ਵੀ ਇਸ ਬਾਰੇ ਬੀਤੇ ਦਿਨੀਂ ਐਲਾਨ ਹੋਣ ਸਬੰਧੀ ਇਕ ਚੋਣ ਰੈਲੀ ਵਿਚ ਬੋਲਦਿਆਂ ਸੰਕੇਤ ਦੇ ਚੁੱਕੇ ਹਨ | ਇਸ ਤਰ੍ਹਾਂ ਲੁਧਿਆਣਾ ਰੈਲੀ ਕਾਫ਼ੀ ਅਹਿਮ ਰਹਿਣ ਵਾਲੀ ਹੈ |

 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement