ਲੁਧਿਆਣਾ 'ਚ ਸੈਰ ਕਰਕੇ ਵਾਪਸ ਆ ਰਹੀ ਬੇਬੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਲੁੱਟੀਆਂ ਸੋਨੇ ਦੀਆਂ ਵਾਲੀਆਂ

By : GAGANDEEP

Published : Dec 3, 2022, 12:00 pm IST
Updated : Dec 3, 2022, 3:28 pm IST
SHARE ARTICLE
photo
photo

ਲੁਧਿਆਣਾ ਵਿਚ ਹਰ ਰੋਜ਼ ਅਪਰਾਧ ਦਾ ਗ੍ਰਾਫ ਦਿਨੋ ਦਿਨ ਰਿਹਾ ਵਧ

 

ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਬਜ਼ੁਰਗ ਔਰਤਾਂ ਆਪਣੇ ਘਰਾਂ ਅਤੇ ਮੁਹੱਲਿਆਂ ਵਿੱਚ ਸੁਰੱਖਿਅਤ ਨਹੀਂ ਹਨ। ਸ਼ਹਿਰ ਵਿੱਚ ਅਪਰਾਧ ਦਾ ਗ੍ਰਾਫ ਦਿਨੋ ਦਿਨ ਵੱਧ ਰਿਹਾ ਹੈ। ਨਿਊ ਹਰਗੋਬਿੰਦ ਨਗਰ 'ਚ ਸੈਰ ਕਰਕੇ ਵਾਪਸ ਘਰ ਜਾ ਰਹੀ ਬਜ਼ੁਰਗ ਔਰਤ ਤੋਂ ਬਾਈਕ ਸਵਾਰ ਬਦਮਾਸ਼ਾਂ ਨੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ।

ਔਰਤ ਗੁਜਰ ਕੌਰ ਨੇ ਦੱਸਿਆ ਕਿ  ਉਹ ਆਪਣੀ ਭੈਣ ਮਨਜੀਤ ਕੌਰ ਨਾਲ ਸੈਰ ਕਰਕੇ ਵਾਪਸ ਘਰ ਜਾ ਰਹੀ ਸੀ। ਦੋਵੇਂ ਭੈਣਾਂ ਆਪਣੀਆਂ ਗੱਲਾਂ 'ਚ ਰੁੱਝੀਆਂ ਹੋਈਆਂ ਸਨ ਕਿ ਪਿੱਛੇ ਤੋਂ ਇਕ ਨੌਜਵਾਨ ਆਇਆ, ਜਿਸ ਨੇ ਉਨ੍ਹਾਂ ਦੀ ਭੈਣ ਦਾ ਕੰਨ ਫੜ ਲਿਆ। ਜਦੋਂ ਤੱਕ ਉਹ ਆਪਣੇ ਆਪ ਨੂੰ ਸੰਭਾਲ ਸਕੀ, ਲੁਟੇਰਾ ਕੰਨਾਂ ਦੀਆਂ ਵਾਲੀਆਂ ਲੈ ਕੇ ਭੱਜ ਗਿਆ।

ਅੱਗੇ ਉਸ ਦੇ ਦੂਜੇ ਸਾਥੀ ਨੇ ਮੋਟਰਸਾਈਕਲ ਸਟਾਰਟ ਕੀਤਾ। ਦੋਸ਼ੀ ਉਸ 'ਤੇ ਬੈਠ ਕੇ ਫਰਾਰ ਹੋ ਗਿਆ। ਗੁੱਜਰ ਕੌਰ ਨੇ ਦੱਸਿਆ ਕਿ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਕੋਲ ਪਿਸਤੌਲ ਸੀ। ਬਾਈਕ 'ਤੇ ਬੈਠੇ ਵਿਅਕਤੀ ਨੇ ਪਿਸਤੌਲ ਤਾਣ ਲਈ ਸੀ। ਉਨ੍ਹਾਂ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਰੌਲਾ ਵੀ ਪਾਇਆ ਪਰ ਬਦਮਾਸ਼ ਫੜੇ ਨਹੀਂ ਜਾ ਸਕੇ। ਇਲਾਕੇ ਦੇ ਲੋਕਾਂ ਨੇ ਵੀ ਮੁਲਜ਼ਮਾਂ ਦਾ ਪਿੱਛਾ ਨਹੀਂ ਕੀਤਾ ਕਿਉਂਕਿ ਬਦਮਾਸ਼ਾਂ ਕੋਲ ਪਿਸਤੌਲ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement