ਲੋਕ ਮੁੱਦਿਆਂ ਤੋਂ ਦੂਰ ਕਾਂਗਰਸ 'ਚ ਚਲੀ ਤਿੰਨ ਕਪਤਾਨਾਂ ਦੀ ਅੰਦਰੂਨੀ ਲੜਾਈ - ਭਗਵੰਤ ਮਾਨ
Published : Dec 3, 2018, 6:33 pm IST
Updated : Dec 3, 2018, 6:33 pm IST
SHARE ARTICLE
ਭਗਵੰਤ ਮਾਨ
ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਲੋਕਾਂ ਦੇ ...

ਚੰਡੀਗੜ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਲੋਕਾਂ ਦੇ ਭਖਦੇ ਮੁੱਦਿਆਂ ਅਤੇ ਹੱਕੀ ਮੰਗਾਂ ਤੋਂ ਮੂੰਹ ਮੋੜ ਕੇ ਗੈਰ ਜ਼ਰੂਰੀ ਗੱਲਾਂ ਨੂੰ ਜਾਣਬੁੱਝ ਕੇ ਹਵਾ ਦੇ ਰਹੀ ਹੈ ਤਾਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਮੁੱਦੇ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਇਹ ਕਾਂਗਰਸ ਦੇ ਤਿੰਨ ਕਪਤਾਨਾਂ ਦੇ ਵੱਕਾਰ ਦੀ ਅੰਦਰੂਨੀ ਲੜਾਈ ਹੈ।

 ਇਨਾਂ 'ਚੋਂ ਇੱਕ ਕਿਟ ਦਾ ਕਪਤਾਨ ਹੈ, ਇੱਕ ਫ਼ੌਜ ਦਾ ਕਪਤਾਨ ਹੈ ਅਤੇ ਇੱਕ ਪਾਰਟੀ ਦਾ ਕਪਤਾਨ ਹੈ। ਕੌਣ ਕਿਸ ਨੂੰ ਵੱਡਾ ਕਪਤਾਨ ਮੰਨਦਾ ਹੈ ਪੰਜਾਬ ਦੀ ਜਨਤਾ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ, ਪੰਜਾਬ ਦੇ ਲੋਕ ਤਾਂ ਉਸ 'ਕਪਤਾਨ' ਨੂੰ ਲੱਭ ਰਹੇ ਹਨ, ਜਿਸ ਨੂੰ ਪ੍ਰਸ਼ਾਂਤ ਕਿਸ਼ੋਰ ਨੇ 'ਮਸੀਹਾ' ਬਣਾ ਕੇ ਪੇਸ਼ ਕੀਤਾ ਸੀ, ਪਰੰਤੂ ਇਹ 'ਕਪਤਾਨ' ਪੌਣੇ ਦੋ ਸਾਲਾਂ 'ਚ ਪੂਰੀ ਤਰਾਂ ਫ਼ੇਲ ਅਤੇ ਫਲਾਪ ਹੋ ਚੁੱਕਿਆ ਹੈ। ਲੋਕ ਇਸ ਕਪਤਾਨ (ਕੈਪਟਨ ਅਮਰਿੰਦਰ ਸਿੰਘ) ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਬਿਹਤਰ ਹੁੰਦਾ ਜੇਕਰ ਕਾਂਗਰਸੀ ਮੰਤਰੀ ਰਿਪੋਰਟ ਕਾਰਡ ਦੇ ਆਧਾਰ 'ਤੇ ਇੱਕ ਦੂਜੇ ਦਾ ਅਸਤੀਫ਼ਾ ਮੰਗਦੇ। ਬਾਦਲਾਂ 'ਤੇ ਹਮਲਾ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਆਪਣੀ ਖੋਈ ਹੋਈ ਸਿਆਸੀ ਜ਼ਮੀਨ ਪੱਥਰਾਂ 'ਤੇ ਨਾਮ ਲਿਖ-ਲਿਖ ਕੇ ਤਲਾਸ਼ਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਅਕਾਲੀਆਂ ਦੀ ਤੱਕੜੀ ਖਿੱਲਰ ਚੁੱਕੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਿਹਤਰ ਹੁੰਦਾ ਕਰਤਾਰਪੁਰ ਲਾਂਘੇ ਵਾਲੇ ਨੀਂਹ ਪੱਥਰ 'ਤੇ ਸਿਆਸੀ ਆਗੂ ਆਪਣੇ ਨਾਂ ਲਿਖਾਉਣ ਦੀ ਥਾਂ 'ਗੁਰੂ ਨਾਨਕ ਅੰਤਰਰਾਸ਼ਟਰੀ ਸ਼ਾਂਤੀ ਲਾਂਘਾ' ਲਿਖ ਕੇ ਵਡੱਪਣ ਦਿਖਾਉਂਦੇ।

ਮਾਨ ਨੇ ਕਿਹਾ ਕਿ ਉਹ ਅਤੇ ਉਨਾਂ ਦੀ ਪਾਰਟੀ ਕਰਤਾਰਪੁਰ ਲਾਂਘੇ ਲਈ ਨਵਜੋਤ ਸਿੰਘ ਸਿੱਧੂ, ਜਥੇਦਾਰ ਕੁਲਦੀਪ ਸਿੰਘ ਵਡਾਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਮੇਤ ਸਭ ਤੋਂ ਵੱਧ ਸਮੁੱਚੀ ਨਾਨਕ ਨਾਮ-ਲੇਵਾ ਸੰਗਤ ਸਿਰ ਸਿਹਰਾ ਬੰਨਦੇ ਹਨ, ਪਰੰਤੂ ਪੂਰੀ ਮਨੁੱਖਤਾ ਦੇ ਸਰਬੱਤ ਦੇ ਭਲੇ ਦੇ ਮੁੱਦਈ ਸ੍ਰੀ ਗੁਰੂ ਨਾਨਕ ਦੇਵ ਨਾਲ ਸੰਬੰਧਿਤ ਇਸ ਪਵਿੱਤਰ ਕਾਜ 'ਤੇ ਸਿਆਸਤ ਨਹੀਂ ਸੀ ਹੋਣੀ ਚਾਹੀਦੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement