ਸਮੂਹਿਕ ਬਲਾਤਕਾਰ ਦਾ ਮਾਮਲਾ: ਤਿੰਨ ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਤੇ 51-51 ਹਜ਼ਾਰ ਜੁਰਮਾਨਾ
Published : Sep 3, 2022, 10:53 am IST
Updated : Sep 3, 2022, 10:53 am IST
SHARE ARTICLE
Kartarpur Gang rape case
Kartarpur Gang rape case

ਜੁਰਮਾਨਾ ਅਦਾ ਨਾ ਕਰਨ 'ਤੇ ਹਰੇਕ ਨੂੰ ਇਕ-ਇਕ ਸਾਲ ਦੀ ਹੋਰ ਸਜ਼ਾ ਹੋਵੇਗੀ।


ਕਰਤਾਰਪੁਰ: ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਤਿੰਨ ਦੋਸ਼ੀਆਂ ਮੁਹੰਮਦ ਸ਼ੋਏਬ ਉਰਫ ਸਾਹਿਲ, ਜਾਵੇਦ ਉਰਫ ਸੋਨੂੰ ਅਤੇ ਮੁਹੰਮਦ ਸ਼ੋਏਬ ਨੂੰ 20 ਸਾਲ ਦੀ ਕੈਦ ਅਤੇ 51-51 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਹਰੇਕ ਨੂੰ ਇਕ-ਇਕ ਸਾਲ ਦੀ ਹੋਰ ਸਜ਼ਾ ਹੋਵੇਗੀ।

ਦੋਸ਼ੀ ਪੀੜਤਾ ਨੂੰ ਬਾਈਕ 'ਤੇ ਲਿਫਟ ਦੇਣ ਦੇ ਬਹਾਨੇ ਕਮਰੇ 'ਚ ਲੈ ਗਏ ਸਨ। ਉਸ ਨੂੰ ਬੰਦੀ ਬਣਾ ਕੇ ਬਲਾਤਕਾਰ ਕੀਤਾ ਗਿਆ। 28 ਜੂਨ 2019 ਨੂੰ ਥਾਣਾ ਕਰਤਾਰਪੁਰ ਵਿਚ ਸਮੂਹਿਕ ਬਲਾਤਕਾਰ (376 ਡੀ) ਅਤੇ ਬੰਧਕ ਬਣਾਉਣ (342) ਤਹਿਤ ਕੇਸ ਦਰਜ ਕੀਤਾ ਗਿਆ ਸੀ। ਲੜਕੀ ਨੇ ਦੋਸ਼ ਲਾਇਆ ਕਿ ਦੋਵੇਂ ਨੌਜਵਾਨ ਉਸ ਨੂੰ ਲਿਫ਼ਟ ਦੇ ਬਹਾਨੇ ਕਮਰੇ ਵਿਚ ਲੈ ਗਏ।

ਇੱਥੇ ਪਹਿਲਾਂ ਹੀ ਇਕ ਨੌਜਵਾਨ ਸੀ। ਉਸ ਨੂੰ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਕੀਤਾ ਗਿਆ। ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਮੈਨੂੰ ਮਾਰ ਦੇਣਗੇ। ਪੀੜਤ ਪਰਿਵਾਰ ਸਮੇਤ ਥਾਣੇ ਪਹੁੰਚੀ ਸੀ। ਜਾਂਚ ਦੌਰਾਨ ਥਾਣਾ ਕਰਤਾਰਪੁਰ ਦੀ ਪੁਲਿਸ ਨੇ ਕਰਤਾਰਪੁਰ ਦੇ ਕਟਾਣੀ ਗੇਟ ਦੇ ਰਹਿਣ ਵਾਲੇ ਮੁਹੰਮਦ ਸ਼ੋਏਬ ਉਰਫ ਸਾਹਿਲ, ਉਸ ਦੇ ਸਾਥੀ ਜਾਵੇਦ ਉਰਫ ਸੋਨੂੰ ਅਤੇ ਮੁਹੰਮਦ ਸ਼ੋਏਬ ਦੋਵੇਂ ਵਾਸੀ ਪਸ਼ੂ ਮੰਡੀ ਸੁਭਾਨਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬਲਾਤਕਾਰੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement