ਮੁੰਬਈ 'ਚ ਗਣਪਤੀ ਉਤਸਵ ਦੀ ਸਮਾਪਤੀ ਤੋਂ ਬਾਅਦ 28 ਹਜ਼ਾਰ ਤੋਂ ਵੱਧ ਮੂਰਤੀਆਂ ਹੋਈਆਂ ਵਿਸਰਜਨ
Published : Sep 3, 2020, 2:06 am IST
Updated : Sep 3, 2020, 2:06 am IST
SHARE ARTICLE
image
image

ਮੁੰਬਈ 'ਚ ਗਣਪਤੀ ਉਤਸਵ ਦੀ ਸਮਾਪਤੀ ਤੋਂ ਬਾਅਦ 28 ਹਜ਼ਾਰ ਤੋਂ ਵੱਧ ਮੂਰਤੀਆਂ ਹੋਈਆਂ ਵਿਸਰਜਨ

ਮੁੰਬਈ, 2 ਸਤੰਬਰ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਸਾਲ ਗਣੇਸ਼ ਉਤਸਵ ਤਿਉਹਾਰ ਬੇਹੱਦ ਆਮ ਤਰੀਕੇ ਨਾਲ ਮਨਾਇਆ ਗਿਆ। 11 ਦਿਨਾਂ ਤਕ ਚਲਣ ਵਾਲੇ ਇਸ ਤਿਉਹਾਰ ਦਾ ਮੁੰਬਈ 'ਚ 28 ਹਜ਼ਾਰ ਤੋਂ ਵੱਧ ਮੂਰਤੀਆਂ ਦੇ ਵਿਸਰਜਨ ਨਾਲ ਸਮਾਪਨ ਹੋ ਗਿਆ।
ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ। ਮੂਰਤੀ ਵਿਸਰਜਨ ਦੀ ਸ਼ੁਰੂਆਤ ਮੰਗਲਵਾਰ ਸਵੇਰ ਤੋਂ 'ਅਨੰਤ ਚਤੁਰਦਸ਼ੀ' ਮੌਕੇ ਹੋਈ, ਜੋ ਉਤਸਵ ਦਾ ਸਮਾਪਨ ਦਿਨ ਸੀ। ਹਾਲਾਂਕਿ ਬੁੱਧਵਾਰ ਤੜਕੇ ਤਕ ਭਗਤ ਮੂਰਤੀ ਵਿਸਰਜਨ ਕਰਦੇ ਰਹੇ। ਬ੍ਰਹਿਨਮੁੰਬਈ ਮਹਾ ਨਗਰਪਾਲਿਕਾ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੁਲ 28,293 ਮੂਰਤੀਆਂ ਦਾ ਵਿਸਰਜਨ ਬੁੱਧਵਾਰ ਤੜਕੇ 3 ਵਜੇ ਤਕ ਸ਼ਹਿਰ ਦੀਆਂ ਜਲ ਇਕਾਈਆਂ 'ਚ ਹੋਇਆ। ਇਨ੍ਹਾਂ 'ਚੋਂ 3,817 ਜਨਤਕ ਮੰਡਲਾਂ 'ਚ ਜਦੋਂ ਕਿ 24,476 ਮੂਰਤੀਆਂ ਘਰ 'ਚ ਸਥਾਪਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਦਸਿਆ ਕਿ ਇਨ੍ਹਾਂ 'ਚੋਂ 13,742 ਮੂਰਤੀਆਂ ਦਾ ਵਿਸਰਜਨ ਇਸ ਉਦੇਸ਼ ਲਈ ਬਣਾਏ ਗਏ ਨਕਲੀ ਤਾਲਾਬਾਂ 'ਚ ਕੀਤਾ ਗਿਆ।
ਅਧਿਕਾਰੀ ਨੇ ਕਿਹਾ,''ਮੂਰਤੀ ਵਿਸਰਜਨ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।'' ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਾਦੇ ਤਰੀਕੇ ਨਾਲ ਗਣਪਤੀ ਉਤਸਵ ਮਨਾਉਣ। ਉਨ੍ਹਾਂ ਨੇ ਗਣੇਸ਼ ਮੰਡਲਾਂ ਤੋਂ ਇਸ ਦੌਰਾਨ ਸਮਾਜਕ ਕਲਿਆਣ ਨਾਲ ਜੁੜੇ ਕੰਮ ਕਰਨ ਦੀ ਅimageimageਪੀਲ ਕੀਤੀ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement