ਕੈਪਟਨ ਅਮਰਿੰਦਰ ਸਿੰਘ ਦੇ ਮੀਡਿਆ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਸ਼ਾਪਿੰਗ ਮਾਲ ਪਹੁੰਚੀ ਵਿਜੀਲੈਂਸ ਟੀਮ

By : KOMALJEET

Published : Jul 3, 2023, 5:35 pm IST
Updated : Jul 3, 2023, 5:35 pm IST
SHARE ARTICLE
Punjab News
Punjab News

ਕੀਤੀ ਜਾ ਰਹੀ ਪੈਮਾਇਸ਼, ਟੈਕਨੀਕਲ ਟੀਮ ਨਾਲ ਡੀ.ਐਸ.ਪੀ. ਸਤਪਾਲ ਸਿੰਘ ਮੌਕੇ 'ਤੇ ਕਰ ਰਹੇ ਜਾਂਚ 

ਮੋਹਾਲੀ : ਅੱਜ ਦੁਬਾਰਾ ਤੋਂ ਮੋਹਾਲੀ ਵਿਜੀਲੈਂਸ ਟੀਮ ਵਲੋਂ ਭਰਤਿੰਦਰ ਸਿੰਘ ਚਾਹਲ ਦੇ ਪਟਿਆਲਾ ਦੇ ਪੋਸ਼ ਇਲਾਕੇ ਫੁਲਕੀਆਂ ਇਨਕਲੇਵ ਵਿਚ ਬਣੇ ਸ਼ਾਪਿੰਗ ਮਾਲ ਦੀ ਦੁਬਾਰਾ ਤੋਂ ਪੈਮਾਇਸ਼ ਕੀਤੀ ਗਈ।

ਇਹ ਵੀ ਪੜ੍ਹੋ: ਹਿਮਾਚਲ ਨੇ ‘ਚੰਡੀਗੜ੍ਹ ’ਤੇ ਅਪਣੇ ਜਾਇਜ਼ ਹੱਕ ਦੀ ਪ੍ਰਾਪਤੀ ਲਈ’ ਕੋਸ਼ਿਸ਼ਾਂ ਤੇਜ਼ ਕੀਤੀਆਂ

ਇਸ ਤੋਂ ਪਹਿਲਾਂ ਵੀ ਵਿਜੀਲੈਂਸ ਇਸ ਮਾਲ ਦੀ ਪੈਮਾਇਸ਼ ਕਰ ਚੁੱਕੀ ਸੀ ਪਰ ਅੱਜ ਦੁਬਾਰਾ ਤੋਂ ਇਸ ਦੀ ਮਿਣਤੀ ਕੀਤੀ ਗਈ ਅਤੇ ਨਾਲ ਹੀ ਕੁਝ ਦਸਤਾਵੇਜ਼ ਭਾਰਤ ਇੰਦਰ ਸਿੰਘ ਚਾਹਲ ਤੋਂ ਮੰਗੇ ਗਏ ਸਨ ਜੋ ਉਨ੍ਹਾਂ ਦੇ ਵਕੀਲ ਅਵਨੀਤ ਸਿੰਘ ਬਿਲਿੰਗ ਵਲੋਂ ਵਿਜੀਲੈਂਸ ਟੀਮ ਨੂੰ ਮੁਹਈਆ ਕਰਵਾਏ ਗਏ। 

ਇਸ ਮੌਕੇ ਗਲਬਾਤ ਕਰਦਿਆਂ ਭਾਰਤ ਇੰਦਰ ਸਿੰਘ ਚਾਹਲ ਦੇ ਵਕੀਲ ਵਲੋਂ ਕਿਹਾ ਗਿਆ ਕਿ ਉਹ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਜੋ ਕਾਗ਼ਜ਼ਾਤ ਵਿਜੀਲੈਂਸ ਨੂੰ ਲੋੜੀਂਦੇ ਸਨ, ਉਹ ਉਨ੍ਹਾਂ ਵਲੋਂ ਮੁਹਈਆ ਕਰਵਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਲ ਦੇ ਦੋ ਫਲੋਰਾਂ ਦੀ ਪੈਮਾਇਸ਼ ਬਾਕੀ ਸੀ, ਜਿਸ ਦੇ ਚਲਦੇ ਅੱਜ ਵਿਜੀਲੈਂਸ ਅਧਿਕਾਰੀ ਆਏ ਹਨ। ਉਨ੍ਹਾਂ ਦਸਿਆ ਕਿ ਸਾਡੇ ਕੋਲ ਇਸ ਬਾਬਤ ਸਾਰੇ ਬਿੱਲ ਆਦਿ ਅਤੇ ਪੂਰੇ ਵੇਰਵੇ ਮੌਜੂਦ ਹਨ ਜੋ ਅਧਿਕਾਰੀਆਂ ਨੂੰ ਦੇ ਦਿਤੇ ਗਏ ਹਨ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement