ਕੋਰੋਨਾ ਆਫ਼ਤ ਦੌਰਾਨ ਭਾਰਤ 'ਚ 40 ਅਰਬਪਤੀ ਜੁੜੇ, ਅਡਾਨੀ ਤੇ ਅੰਬਾਨੀ ਦੀ ਜਾਇਦਾਦ ਕਈ ਗੁਣਾਂ ਵਧੀ
Published : Mar 3, 2021, 1:04 am IST
Updated : Mar 3, 2021, 1:04 am IST
SHARE ARTICLE
image
image

ਕੋਰੋਨਾ ਆਫ਼ਤ ਦੌਰਾਨ ਭਾਰਤ 'ਚ 40 ਅਰਬਪਤੀ ਜੁੜੇ, ਅਡਾਨੀ ਤੇ ਅੰਬਾਨੀ ਦੀ ਜਾਇਦਾਦ ਕਈ ਗੁਣਾਂ ਵਧੀ

ਜਦੋਂ ਲੋਕ ਆਰਥਕ ਮੰਦੀ ਦਾ ਸਾਹਮਣਾ ਕਰ ਰਹੇੇ ਸਨ, ਉਦੋਂ ਅੰਬਾਨੀ ਤੇ ਅਡਾਨੀ ਅਪਣੀ ਜਾਇਦਾਦ ਵਧਾ ਰਹੇ ਸਨ

ਮੁੰਬਈ , 2 ਮਾਰਚ :  ਕੋਰੋਨਾ ਕਾਲ ਦਰਮਿਆਨ ਸਾਲ 2020 ਵਿਚ ਭਾਰਤ ਦੇ 40 ਉੱਦਮੀ ਅਰਬਪਤੀਆਂ ਦੀ ਸੂਚੀ 'ਚ ਜੁੜ ਗਏ ਹਨ | ਇਨ੍ਹਾਂ ਨੂੰ  ਮਿਲਾ ਕੇ ਭਾਰਤ ਦੇ ਕੁਲ 177 ਲੋਕ ਅਰਬਪਤੀਆਂ ਦੀ ਸੂਚੀ 'ਚ ਸ਼ਾਮਲ ਹਨ | ਇਕ ਰੀਪੋਰਟ 'ਚ ਮੰਗਲਵਾਰ ਨੂੰ  ਇਹ ਦਸਿਆ ਗਿਆ ਹੈ | ਦੁਨੀਆ ਦੇ ਧਨੀ ਲੋਕਾਂ ਦੀ ਹਾਰੂਨ ਗਲੋਬਲ ਦੀ ਇਸ ਸੂਚੀ 'ਚ ਇਸ ਬਾਰੇ ਜਾਣਕਾਰੀ ਦਿਤੀ ਗਈ ਹੈ | ਇਸ ਸੂਚੀ ਵਿਚ ਕਿਹਾ ਗਿਆ ਹੈ ਕਿ ਸਾਲ 2020 ਵਿਚ ਜਿਥੇ ਦੁਨੀਆਂ ਭਰ ਦੇ ਲੋਕ ਮਹਾਂਮਾਰੀ ਕਾਰਨ ਆਰਥਕ ਮੰਦੀ ਦਾ ਸਾਹਮਣਾ ਕਰ ਰਹੇ ਸਨ ਉਥੇ ਭਾਰਤ ਦੇ 40 ਨਵੇਂ ਲੋਕ ਅਰਬਪਤੀਆਂ ਦੀ ਸੂਚੀ 'ਚ ਪਹੁੰਚ ਗਏ ਹਨ |
ਰਿਲਾਇੰਸ ਇੰਡਸਟ੍ਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਲਗਾਤਾਰ ਸੱਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ | ਉਨ੍ਹਾਂ ਦੀ ਜਾਇਦਾਦ 24 ਫ਼ੀ ਸਦੀ ਵਧ ਕੇ 83 ਅਰਬ ਡਾਲਰ 'ਤੇ ਪਹੁੰਚ ਗਈ ਹੈ | ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ ਉਹ ਇਕ ਸਥਾਨ ਅੱਗੇ ਵੱਧ ਕੇ ਅੱਠਵੇਂ ਨੰਬਰ 'ਤੇ ਪਹੁੰਚ ਗਏ ਹਨ | ਗੁਜਰਾਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ 'ਚ ਵੀ ਭਾਰੀ ਵਾਧਾ ਹੋਇਆ ਹੈ | ਸਾਲ 2020 'ਚ ਉਨ੍ਹਾਂ ਦੀ ਜਾਇਦਾਦ 32 ਅਰਬ ਡਾਲਰ ਤਕ ਪਹੁੰਚ ਗਈ ਅਤੇ ਦੁਨੀਆਂ ਦੇ ਅਮੀਰਾਂ ਦੀ ਸੂਚੀ 'ਚ ਉਨ੍ਹਾਂ ਦਾ ਸਥਾਨ 20 ਸਥਾਨ ਅੱਗੇ ਵੱਧ ਕੇ 48 ਨੰਬਰ 'ਤੇ ਪਹੁੰਚ ਗਿਆ | ਮੁਕੇਸ਼ ਅੰਬਾਨੀ ਦੇ ਬਾਅਦ ਉਹ ਦੂਜੇ ਸੱਭ ਤੋਂ ਅਮੀਰ ਭਾਰਤੀ ਬਣ ਗਏ ਹਨ | ਉਨ੍ਹਾਂ ਦੇ ਭਰਾ ਵਿਨੋਦ ਦੀ ਜਾਇਦਾਦ 128 ਫ਼ੀ ਸਦੀ ਵੱਧ ਕੇ 9.8 ਅਰਬ ਡਾਲਰ ਹੋ ਗਈ ਹੈ | ਆਈ.ਟੀ ਕੰਪਨੀ ਐਚਸੀਐਲ ਦੇ ਸ਼ਿਵ ਨਾਡਰ ਭਾਰਤ ਦੇ ਅਰਬਪਤੀਆਂ ਦੀ ਸੂਚੀ 'ਚ 27 ਅਰਬ ਡਾਲਰ ਦੀ ਜਾPhotoPhotoਇਦਾਦ ਨਾਲ ਤੀਜੇ ਨੰਬਰ 'ਤੇ ਰਹੇ | ਮਹਿੰਦਰਾ ਗਰੁੱਪ ਦੇ ਆਨੰਦ ਮਹਿੰਦਰਾ ਦੀ ਜਾਇਦਾਦ ਵਿਚ ਵੀ 100 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਇਹ 2.4 ਅਰਬ ਡਾਲਰ ਹੋ ਗਈ | 
ਗਲੋਬਲ ਪੱਧਰ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ ਟੇਸਲਾ ਦੇ ਏਲਨ ਮਸਕ 197 ਅਰਬ ਡਾਲਰ 197 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਉਹ ਚੋਟੀ 'ਤੇ ਹਨ |            (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement