ਭਾਰਤੀ ਅਥਲੈਟਿਕ ਟੀਮ ਦਾ ਰਾਸ਼ਟਰੀ ਕੋਚ ਬਣਿਆ ਇਹ ਪੰਜਾਬੀ
Published : Mar 3, 2019, 6:20 pm IST
Updated : Mar 3, 2019, 6:21 pm IST
SHARE ARTICLE
Harminder Pal Singh
Harminder Pal Singh

ਮਾਲੇਰਕੋਟਲਾ : ਕਈ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੋਨੇ-ਚਾਂਦੀ ਦੇ ਤਮਗਿਆਂ ਤਕ ਪਹੁੰਚਾਉਣ ਵਾਲੇ ਮਲੇਰਕੋਟਲਾ ਦੇ ਹਰਮਿੰਦਰਪਾਲ ਸਿੰਘ ਉਹਫ਼ ਹਨੀ ਘੁੰਮਣ...

ਮਾਲੇਰਕੋਟਲਾ : ਕਈ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੋਨੇ-ਚਾਂਦੀ ਦੇ ਤਮਗਿਆਂ ਤਕ ਪਹੁੰਚਾਉਣ ਵਾਲੇ ਮਲੇਰਕੋਟਲਾ ਦੇ ਹਰਮਿੰਦਰਪਾਲ ਸਿੰਘ ਉਹਫ਼ ਹਨੀ ਘੁੰਮਣ ਨੇ ਫਿਰ ਇੱਕ ਵਾਰ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਆਪਣੀਆਂ ਪਾਰਖੂ ਨਜ਼ਰਾਂ ਨਾਲ ਖਿਡਾਰੀਆਂ ਨੂੰ ਤਰਾਸ਼ਣ ਵਾਲੇ ਹਨੀ ਘੁੰਮਣ ਨੂੰ ਭਾਰਤ ਦੀ ਅਥਲੈਟਿਕ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ।
ਮਾਲੇਰਕੋਟਲਾ ਵਾਸੀ ਅਥਲੈਟਿਕਸ ਕੋਚ ਹਨੀ ਘੁੰਮਣ ਨੂੰ ਰਾਸ਼ਟਰੀ ਕੋਚ ਨਿਯੁਕਤ ਕਰ ਕੇ ਭਾਰਤੀ ਅਥਲੈਟਿਕਸ ਟੀਮ ਦੇ ਖਿਡਾਰੀਆਂ ਨੂੰ ਆਧੁਨਿਕ ਖੇਡ ਤਕਨੀਕਾਂ ਨਾਲ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਕੋਚ ਬਣਨ ਦੀ ਖ਼ਬਰ ਮਗਰੋਂ ਮਾਲੇਰਕੋਟਲਾ ਇਲਾਕੇ ਅਤੇ ਹਨੀ ਘੁੰਮਣ ਦੇ ਘਰ ਜਸ਼ਨ ਵਾਲਾ ਮਹੌਲ ਬਣ ਗਿਆ ਹੈ।
ਇਨ੍ਹਾਂ ਖਿਡਾਰੀਆਂ ਦੀ ਬਦਲ ਚੁੱਕਾ ਹੈ ਕਿਸਮਤ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੇ ਸਪੁੱਤਰ ਹਨੀ ਘੁੰਮਣ ਨੇ ਆਪਣੀ ਕੋਚਿੰਗ ਨਾਲ ਕਈ ਖਿਡਾਰੀਆਂ ਦੀ ਕਿਸਮਤ ਬਦਲੀ ਹੈ।

  1. ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜਲੀਆਂ ਝੁੱਗੀਆਂ 'ਚੋਂ ਲੱਭ ਕੇ ਪਾਰਵਤੀ ਵਰਗੀ ਐਥਲੀਟ ਨੂੰ ਕੌਮੀ ਪੱਧਰ ਤਕ ਪਹੁੰਚਾਇਆ।
  2. ਅਮਨਦੀਪ ਸਿੰਘ ਧਾਲੀਵਾਲ ਨੇ ਰਾਏਪੁਰ (ਛਤੀਸਗੜ੍ਹ) ਵਿਖੇ 19.85 ਮੀਟਰ ਗੋਲਾ ਸੁੱਟਣ ਕੇ ਰਾਸ਼ਟਰੀ ਰਿਕਾਰਡ ਬਣਾਇਆ।
  3. ਅਥਲੀਟ ਮੁਹੰਮਦ ਯਾਸਰ ਨੇ ਜਕਾਰਤਾ ਪੈਰਾ ਏਸ਼ੀਆਈ ਖੇਡਾਂ 'ਚ ਕਾਂਸੀ ਤਮਗਾ ਜਿੱਤਿਆ।
  4. ਅਮਨਦੀਪ ਸਿੰਘ ਧਾਲੀਵਾਲ ਨੇ ਕੌਮੀ ਪੱਧਰ 'ਤੇ ਕਈ ਗੋਲਾ ਸੁੱਟ ਮੁਕਾਬਲਿਆਂ 'ਚ ਸੋਨ ਤਮਗ਼ੇ ਜਿੱਤੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement