Punjab News: ਪੀ.ਐਮ. ਕਿਸਾਨ ਯੋਜਨਾ ਦੀਆਂ ਮਹਿਲਾ ਲਾਭਪਾਤਰੀਆਂ ਦੀ ਗਿਣਤੀ ਪੰਜਾਬ ’ਚ ਸੱਭ ਤੋਂ ਘੱਟ
Published : Feb 3, 2024, 4:33 pm IST
Updated : Feb 3, 2024, 4:33 pm IST
SHARE ARTICLE
Womens Farmer
Womens Farmer

2,189 ਔਰਤਾਂ ਹੀ ਲੈ ਰਹੀਆਂ ਨੇ ਯੋਜਨਾ ਦਾ ਲਾਭ 

Punjab News:  ਚੰਡੀਗੜ੍ਹ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀ.ਐੱਮ.ਕਿਸਾਨ) ਦੀ ਲਾਭਪਾਤਰੀਆਂ ਦੀ ਗਿਣਤੀ ਗੋਆ ਦੇ 825 ਤੋਂ ਬਾਅਦ ਪੰਜਾਬ ’ਚ 2,189 ਔਰਤਾਂ ਹਨ। ਇਸ ਯੋਜਨਾ ’ਚ 1.99 ਕਰੋੜ ਔਰਤਾਂ ਸ਼ਾਮਲ ਹਨ, ਜਿਨ੍ਹਾਂ ’ਚੋਂ ਗੁਆਂਢੀ ਹਰਿਆਣਾ ’ਚ 2.31 ਲੱਖ, ਹਿਮਾਚਲ ਪ੍ਰਦੇਸ਼ ’ਚ 1.21 ਲੱਖ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ’ਚ 43 ਔਰਤਾਂ ਹਨ। 

ਇਸ ਯੋਜਨਾ ’ਚ ਕੁਲ 8.7 ਕਰੋੜ ਤੋਂ ਵੱਧ ਲਾਭਪਾਤਰੀ ਹਨ, ਜਿਨ੍ਹਾਂ ’ਚੋਂ 6.4 ਲੱਖ ਪੰਜਾਬ ’ਚ, 14.7 ਲੱਖ ਹਰਿਆਣਾ ’ਚ, 7.5 ਲੱਖ ਹਿਮਾਚਲ ਪ੍ਰਦੇਸ਼ ’ਚ ਅਤੇ 333 ਚੰਡੀਗੜ੍ਹ ’ਚ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਰਜੁਨ ਮੁੰਡਾ ਨੇ ਸ਼ੁਕਰਵਾਰ ਨੂੰ ਰਾਜ ਸਭਾ ’ਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਬੇਟੇ ਨੀਰਜ ਸ਼ੇਖਰ ਦੇ ਇਕ ਸਵਾਲ ਦੇ ਜਵਾਬ ’ਚ ਇਹ ਅੰਕੜੇ ਸਾਂਝੇ ਕੀਤੇ। 

ਕੇਂਦਰੀ ਯੋਜਨਾ ਪੀ.ਐਮ. ਕਿਸਾਨ ਦੀ ਸ਼ੁਰੂਆਤ ਫਰਵਰੀ 2019 ’ਚ ਜ਼ਮੀਨ ਧਾਰਕ ਕਿਸਾਨਾਂ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤੀ ਗਈ ਸੀ। 
ਉਨ੍ਹਾਂ ਨੂੰ ਸਿੱਧੇ ਲਾਭ ਟ੍ਰਾਂਸਫਰ (ਡੀ.ਬੀ.ਟੀ.) ਰਾਹੀਂ ਹਰ ਚਾਰ ਮਹੀਨਿਆਂ ’ਚ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸਤਾਂ ’ਚ ਅਪਣੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ’ਚ ਸਾਲਾਨਾ 6,000 ਰੁਪਏ ਮਿਲਦੇ ਹਨ। ਖੇਤੀਬਾੜੀ ਮੰਤਰੀ ਮੁੰਡਾ ਨੇ ਸੰਸਦ ਦੇ ਉੱਚ ਸਦਨ ਨੂੰ ਦਸਿਆ ਕਿ ਕਿਸਾਨ ਕੇਂਦਰਿਤ ਡਿਜੀਟਲ ਬੁਨਿਆਦੀ ਢਾਂਚੇ ਨੇ ਵਿਚੋਲਿਆਂ ਦੀ ਸਹਾਇਤਾ ਤੋਂ ਬਿਨਾਂ ਸਾਰੇ ਕਿਸਾਨਾਂ ਤਕ ਇਸ ਯੋਜਨਾ ਦੀ ਪਹੁੰਚ ਵਧਾ ਦਿਤੀ ਹੈ। 

ਪੰਜਾਬ ਦੀਆਂ ਔਰਤਾਂ ਸਿਰਫ 17,000 ਜ਼ਮੀਨਾਂ ਦੀਆਂ ਮਾਲਕ
ਸਾਲ 2015-16 ਦੀ ਖੇਤੀਬਾੜੀ ਮਰਦਮਸ਼ੁਮਾਰੀ ’ਚ, ਪੰਜਾਬ ਕੋਲ ਕੁਲ 10.93 ਲੱਖ ਜ਼ਮੀਨਾਂ ’ਚੋਂ ਸਿਰਫ 17,000 ਜਾਂ 1.55٪ ਜ਼ਮੀਨ ਔਰਤਾਂ ਦੇ ਨਾਮ ’ਤੇ ਸੀ। ਸੂਬੇ ਦੇ ਕੁਲ 39.54 ਲੱਖ ਹੈਕਟੇਅਰ ਰਕਬੇ ’ਚੋਂ ਸਿਰਫ 43,000 ਹੈਕਟੇਅਰ ਜਾਂ 1.08٪ ਜ਼ਮੀਨ ਮਹਿਲਾ ਜ਼ਮੀਨ ਮਾਲਕਾਂ ਵਲੋਂ ਚਲਾਈ ਜਾਂਦੀ ਹੈ। ਇਸ ਦੇ ਉਲਟ ਗੁਆਂਢੀ ਸੂਬੇ ਹਰਿਆਣਾ ਕੋਲ 2.4 ਲੱਖ ਜਾਂ 14.74 ਫੀ ਸਦੀ ਜ਼ਮੀਨ ਔਰਤਾਂ ਕੋਲ ਹੈ। ਹਿਮਾਚਲ ਪ੍ਰਦੇਸ਼ ’ਚ 9.97 ਲੱਖ ਜ਼ਮੀਨਾਂ ’ਚੋਂ 74,000 ਜਾਂ 7.42٪ ਮਹਿਲਾ ਕਿਸਾਨਾਂ ਕੋਲ ਹਨ। ਖੇਤੀਬਾੜੀ ਮਰਦਮਸ਼ੁਮਾਰੀ 2021-22 ਦੇ ਅੰਕੜੇ ਅਜੇ ਜਾਰੀ ਕੀਤੇ ਜਾਣੇ ਬਾਕੀ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement