Mansa News : ਮਾਨਸਾ ’ਚ ਸੰਘਣੀ ਧੁੰਦ ਕਾਰਨ ਦੋ ਸਕੇ ਭਰਾ ਹੋਏ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ ਤੇ ਦੂਜਾ ਜ਼ਖ਼ਮੀ 

By : BALJINDERK

Published : Jan 3, 2025, 1:18 pm IST
Updated : Jan 3, 2025, 1:21 pm IST
SHARE ARTICLE
ਮ੍ਰਿਤਕ ਅਮਰੀਕ ਸਿੰਘ 40 ਸਾਲਾ
ਮ੍ਰਿਤਕ ਅਮਰੀਕ ਸਿੰਘ 40 ਸਾਲਾ

Mansa News : ਸਕਾਰਪੀਓ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਸੀ ਟੱਕਰ

Mansa News in Punjabi : ਸੰਘਣੀ ਧੁੰਦ ਕਾਰਨ ਮਾਨਸਾ ’ਚ ਦੋ ਸਕੇ ਭਰਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇੱਕ ਸਕਾਰਪੀਓ ਗੱਡੀ ਤੇ ਮੋਟਰਸਾਈਕਲ ‘ਚ ਭਿਆਨਕ ਟੱਕਰ ’ਚ 40 ਸਾਲਾ ਅਮਰੀਕ ਸਿੰਘ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਜਦੋਂਕਿ ਉਸ ਦਾ ਭਰਾ ਕੁਲਵੰਤ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਮਾਨਸਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ।

1

ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਮਾਨਸਾ ਦੇ ਤਿੰਨ ਕੌਣੀ 'ਤੇ ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਵਿੱਚ ਭਿਆਨਕ ਟੱਕਰ ਹੋਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਗੱਡੀ ਮੋਟਰਸਾਈਕਲ ਸਵਾਰਾਂ ਨੂੰ ਦੂਰ ਤੱਕ ਘੜੀਸਦੇ ਹੋਏ ਲੈ ਗਈ। ਹਾਦਸੇ ਵਿੱਚ ਮਾਨਸਾ ਦਾ ਅਮਰੀਕ ਸਿੰਘ ਵਾਰਡ ਨੰਬਰ. 4 ਦਾ ਰਹਿਣ ਵਾਲਾ ਸੀ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਉਸ ਦਾ ਭਰਾ ਕੁਲਵੰਤ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਮਾਨਸਾ ਦੇ ਡਾਕਟਰਾਂ ਵੱਲੋਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਸਕਾਰਪੀਓ ਸਵਾਰ ਮੌਕੇ ’ਤੇ ਫ਼ਰਾਰ ਹੋ ਗਏ। ਉਧਰ ਇਸ ਮਾਮਲੇ ’ਚ ਪੁਲਿਸ ਨੇ ਜਾਂਚ ਸ਼ੁਰ ਕਰ ਦਿੱਤੀ ਹੈ।

(For more news apart from Due tdense fog in Mansa, two brothers met with an accident, one died and one injured News in Punjabi, stay tuned to Rozana Spokesman)

Location: India, Punjab, Mansa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement