ਪ੍ਰਣਬ ਦੇ ਘਰ ਦੇ ਹਿੱਸੇ ਨੂੰ ਅਜਾਇਬ ਘਰ ਵਿਚ ਬਦਲਿਆ ਜਾਵੇਗਾ
Published : Sep 2, 2020, 6:33 am IST
Updated : Sep 2, 2020, 6:33 am IST
SHARE ARTICLE
image
image

ਪ੍ਰਣਬ ਦੇ ਘਰ ਦੇ ਹਿੱਸੇ ਨੂੰ ਅਜਾਇਬ ਘਰ ਵਿਚ ਬਦਲਿਆ ਜਾਵੇਗਾ

ਜੇ ਸਰਕਾਰ ਡਾਕ ਟਿਕਟ ਜਾਰੀ ਕਰੇ ਤਾਂ ਸਾਨੂੰ ਬਹੁਤ ਖ਼ੁਸ਼ੀ ਹੋਵੇਗੀ : ਅਭਿਜੀਤ
 

ਨਵੀਂ ਦਿੱਲੀ, 1 ਸਤੰਬਰ : ਸਾਬਕਾ ਰਾਸ਼ਟਰਤੀ ਪ੍ਰਣਬ ਮੁਖਰਜੀ ਦੇ ਬੇਟੇ ਅਤੇ ਸਾਬਕਾ ਸੰਸਦ ਮੈਂਬਰ ਅਭਿਜੀਤ ਮੁਖਰਜੀ ਨੇ ਕਿਹਾ ਕਿ ਉਨ੍ਹਾਂ ਪਛਮੀ ਬੰਗਾਲ ਦੇ ਜਾਂਗੀਪੁਰ ਵਿਚ ਪੈਂਦੇ ਅਪਣੇ ਘਰ ਦੀ ਇਕ ਮੰਜ਼ਲ ਨੂੰ ਅਪਣੇ ਪਿਤਾ ਦੀ ਯਾਦ ਵਿਚ ਅਜਾਇਬ ਘਰ ਅਤੇ ਕਿਤਾਬ ਘਰ ਵਿਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ।
ਅਭਿਜੀਤ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਪਿਤਾ ਦੇ ਸਤਿਕਾਰ ਵਜੋਂ ਡਾਕ ਟਿਕਟ ਜਾਰੀ ਕਰੇ। 84 ਸਾਲਾ ਮੁਖਰਜੀ ਦਾ ਸੋਮਵਾਰ ਨੂੰ ਫ਼ੌਜ ਦੇ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਉਹ 21 ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਸਨ। ਅਭਿਜੀਤ ਨੇ ਕਿਹਾ, 'ਜੇ ਸਰਕਾਰ ਡਾਕ ਟਿਕਟ ਜਾਰੀ ਕਰੇ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ। ਨਿਜੀ ਤੌਰ 'ਤੇ ਅਸੀਂ ਘਰ ਦੇ ਇਕ ਹਿੱਸੇ ਨੂੰ ਅਜਾਇਬ ਘਰ ਅਤੇ ਕਿਤਾਬ ਘਰ ਬਣਾਵਾਂਗੇ।' ਅਭਿਜੀਤ ਨੇ ਕਿਹਾ, 'ਮੈਂ ਅਪਣੇ ਪਿਤਾ ਦੀਆਂ ਨਿਜੀ ਵਸਤਾਂ ਖ਼ਾਸਕਰ ਉਨ੍ਹਾਂ ਦੀਆਂ ਕਿਤਾਬਾਂ ਅਤੇ ਤੋਹਫ਼ਿਆਂ ਨੂੰ ਅਜਾਇਬ ਘਰ ਵਿਚ ਰੱਖਾਂਗਾ।' ਉਂਜ ਅਭਿਜੀਤ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੇ ਪਿਤਾ ਇਸ ਘਰ ਵਿਚ ਲੰਮੇ ਸਮੇਂ ਤਕ ਨਹੀਂ ਰਹਿ ਸਕੇ। ਉਨ੍ਹਾਂ ਕਿਹਾ ਕਿ ਜਦ ਤਕ ਘਰ ਬਣ ਕੇ ਤਿਆਰ ਹੋਇਆ ਤਦ ਤਕ ਉਹ ਵੱਡੇ ਘਰ ਰਾਸ਼ਟਰਪਤੀ ਭਵਨ ਵਿਚ ਚਲੇ ਗਏ। ਅਭਿਜੀਤ ਨੇ ਕਿਹਾ ਕਿ ਉਹ ਚਾਰ ਅਗੱਸਤ ਨੂੰ ਅਪਣੇ ਪਿਤਾ ਲਈ ਜਾਂਗੀਪੁਰ ਦੇ ਫ਼ਾਰਮ ਤੋਂ ਕਟਹਲ ਲੈ ਕੇ ਆਏ ਸਨ। ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਕਟਹਲ ਦਿੱਲੀ ਵਿਚ ਮਿਲਦਾ ਹੈ ਪਰ ਫਿਰ ਵੀ ਸਿਰਦਰਦੀ ਲਈ ਕਿਉਂਕਿ ਇਹ ਸਾਡੇ ਫ਼ਾਰਮ ਦਾ ਸੀ। ਮੈਂ ਰੇਲ ਯਾਤਰਾ ਕੀਤੀ ਅਤੇ ਕਟਹਲ ਲਿਆਇਆ। ਮੇਰੇ ਪਿਤਾ ਨੇ ਕਟਹਲ ਖਾਧਾ। ਮੈਨੂੰ ਖ਼ੁਸ਼ੀ ਹੈ ਕਿ ਮੈਂ ਉਨ੍ਹਾਂ ਦੀ ਆਖ਼ਰੀ ਇੱਛਾ ਪੂਰੀ ਕਰ ਸਕਿਆ।' (ਏਜੰਸੀ)imageimage

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement