Fazilka News : 700 ਰੁਪਏ ਨੂੰ ਲੈ ਕੇ ਨੌਜਵਾਨਾਂ 'ਚ ਹੋਇਆ ਝਗੜਾ ,ਦੋ ਭਰਾ ਜ਼ਖਮੀ
Published : Jun 2, 2024, 9:56 pm IST
Updated : Jun 2, 2024, 9:56 pm IST
SHARE ARTICLE
 Fazilka
Fazilka

ਪਰਿਵਾਰ 'ਚ ਹੋਈ ਸੀ ਬਜ਼ੁਰਗ ਵਿਅਕਤੀ ਦੀ ਮੌਤ

Fazilka News : ਫਾਜ਼ਿਲਕਾ ਦੇ ਪਿੰਡ ਚੂਹੜੀਵਾਲਾ ਧੰਨਾ 'ਚ 700 ਰੁਪਏ ਨੂੰ ਲੈ ਕੇ ਝਗੜਾ ਹੋ ਗਿਆ ਹੈ, ਜਿਸ 'ਚ ਦੋ ਭਰਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਹਸਪਤਾਲ 'ਚ ਦਾਖਲ ਜ਼ਖਮੀ ਰਾਜਿੰਦਰ ਕੁਮਾਰ ਵਾਸੀ ਪਿੰਡ ਚੂਹੜੀਵਾਲਾ ਧੰਨਾ ਨੇ ਦੱਸਿਆ ਕਿ ਉਸ ਦੇ ਚਾਚੇ ਦੇ ਲੜਕੇ ਨਾਲ ਪਿੰਡ ਦੇ ਨੌਜਵਾਨ ਸੋਨੂੰ ਦਾ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ। ਉਸ ਦੇ ਘਰ ਹੋਈ ਬਜ਼ੁਰਗ ਦੀ ਮੌਤ ਦੇ ਦੌਰਾਨ ਪਰਿਵਾਰ ਬੈਠਾ ਸੀ ਕਿ ਨੇ ਆ ਕੇ ਹੰਗਾਮਾ ਕਰ ਦਿੱਤਾ ਅਤੇ ਉਸ ਦੇ ਨਾਲ ਗਲੀ 'ਚ ਝਗੜਾ ਕਰੇਕ ਉਸ ਨੂੰ ਜ਼ਖਮੀ ਕਰ ਦਿੱਤਾ।

ਨਸ਼ੇ 'ਚ ਟੱਲੀ ਨੌਜਵਾਨ ਨੇ ਕੀਤਾ ਝਗੜਾ

ਇਲਜ਼ਾਮ ਹੈ ਕਿ ਨਸ਼ੇ ਦੀ ਹਾਲਤ 'ਚ ਆਏ ਨੌਜਵਾਨ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ। ਰਾਜਿੰਦਰ ਦੇ ਚਾਚਾ ਸ਼ਿਆਮ ਲਾਲ ਦਾ ਕਹਿਣਾ ਹੈ ਕਿ ਘਰ ਉਸ ਦੇ ਭਾਈ ਦੀ ਮੌਤ ਹੋਈ ਹੈ। ਇਸ ਦੌਰਾਨ ਸਾਰਾ ਪਰਿਵਾਰ ਮਾਤਮ 'ਚ ਬੈਠਾ ਸੀ। ਓਦੋਂ ਹੀ ਸੋਨੂੰ ਆ ਗਿਆ ਜਿਸ ਨੇ ਉਸਦੇ ਲੜਕੇ ਨੂੰ ਪੈਸੇ ਦੇਣ ਲਈ ਕਿਹਾ। ਹਾਲਾਂਕਿ ਉਨ੍ਹਾਂ ਨੇ ਉਸ ਦੇ ਪੈਸੇ ਵਾਪਸ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਆਰੋਪ ਲਾਇਆ ਕਿ ਨਸ਼ੇ ਦੀ ਹਾਲਤ 'ਚ ਆਏ ਨੌਜਵਾਨ ਨੇ ਉਨ੍ਹਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਅਤੇ ਜਿਸ ਦੌਰਾਨ ਦੋ ਵਿਅਕਤੀ ਰਜਿੰਦਰ ਕੁਮਾਰ ਅਤੇ ਰਾਜ ਕੁਮਾਰ ਜ਼ਖਮੀ ਹੋ ਗਏ।

ਦੂਜੇ ਪਾਸੇ ਸੋਨੂੰ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੇ ਉਕਤ ਪਰਿਵਾਰ ਦੇ ਲੜਕੇ ਤੋਂ ਪੈਸੇ ਲੈਣੇ ਸੀ। ਉਹ ਪੈਸੇ ਲੈਣ ਗਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਦੇ ਨਾਲ ਕੁੱਟਮਾਰ ਨਹੀਂ ਕੀਤੀ , ਸਗੋਂ ਉਹ ਖੁਦ ਜ਼ਖਮੀ ਹੋ ਗਿਆ ਅਤੇ ਉਕਤ ਪਰਿਵਾਰ ਦੇ ਇਕ ਬਜ਼ੁਰਗ ਦੀ ਮੌਤ ਹੋਣ ਕਾਰਨ ਉਹ ਹਸਪਤਾਲ 'ਚ ਦਾਖਲ ਨਹੀਂ ਹੋਇਆ।  ਫਿਲਹਾਲ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement