ਜਲੰਧਰ, ਲੁਧਿਆਣਾ ਤੇ ਪਟਿਆਲਾ ਰੈੱਡ ਜ਼ੋਨ 'ਚ
Published : May 2, 2020, 8:36 am IST
Updated : May 2, 2020, 8:36 am IST
SHARE ARTICLE
File Photo
File Photo

ਕੇਂਦਰ ਸਰਕਾਰ ਦੀ ਜ਼ਿਲ੍ਹਿਆਂ ਦੀ ਨਵੀਂ ਸੂਚੀ, ਫ਼ਤਿਹਗੜ੍ਹ ਸਾਹਿਬ, ਰੋਪੜ, ਬਠਿੰਡਾ ਤੇ ਫ਼ਾਜ਼ਿਲਕਾ ਗ੍ਰੀਨ ਸ਼੍ਰੇਣੀ ਵਿਚ, ਬਾਕੀ ਜ਼ਿਲ੍ਹੇ ਔਰੇਂਜ ਜ਼ੋਨ ਵਿਚ

ਚੰਡੀਗੜ੍ਹ•, 1 ਮਈ (ਗੁਰਉਪਦੇਸ਼ ਭੁੱਲਰ) : ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੇ ਮਾਪਦੰਡਾਂ ਦਾ ਰਿਵੀਊ ਕਰਦਿਆਂ ਵਧੇਰੇ ਖ਼ਤਰੇ ਵਾਲੇ ਖੇਤਰਾਂ ਨੂੰ ਦੇਸ਼ ਭਰ ਵਿਚ 3 ਹਿੱਸਿਆਂ ਵਿਚ ਵੰਡਿਆ ਹੈ। ਇਸ ਤਹਿਤ ਰੈੱਡ, ਔਰੇਂਜ ਅਤੇ ਗ੍ਰੀਨ ਜੋਨਾਂ ਦੀ ਨਵੇਂ ਸਿਰਿਓਂ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ਵਿਚ ਹੁਣ ਪੰਜਾਬ ਦੇ 3 ਜ਼ਿਲ੍ਹਿਆਂ ਜਲੰਧਰ, ਲੁਧਿਆਣਾ ਅਤੇ ਪਟਿਆਲਾ ਨੂੰ ਰੈੱਡ ਜ਼ੋਨ ਵਿਚ ਰਖਿਆ ਗਿਆ ਹੈ ਜਦ ਕਿ ਪਹਿਲਾਂ ਜ਼ਿਲ੍ਹਾ ਮੋਹਾਲੀ ਵੀ ਅਜਿਹੇ ਖੇਤਰਾਂ ਵਿਚ ਸ਼ਾਮਲ ਸੀ।

File photoFile photo

ਮੋਹਾਲੀ ਦੇ ਸਿਰਫ਼ ਪਿੰਡ ਜਵਾਹਰਪੁਰ ਜਾਂ ਨਵਾਂ ਗਰਾਉਂ ਖੇਤਰ ਹੀ ਵੱਧ ਪ੍ਰਭਾਵਤ ਹਨ ਜਦ ਕਿ ਬਾਕੀ ਜ਼ਿਲ੍ਹੇ ਵਿਚ ਕੋਈ ਜ਼ਿਆਦਾ ਖ਼ਤਰਾ ਨਹੀਂ ਜਿਸ ਕਰ ਕੇ ਇਸ ਜ਼ਿਲ੍ਹੇ ਨੂੰ ਰੈੱਡ ਜ਼ੋਨ ਦੀ ਸ਼੍ਰੇਣੀ ਵਿਚ ਨਹੀਂ ਰਖਿਆ ਗਿਆ। ਜ਼ਿਕਰਯੋਗ ਹੈ ਕਿ ਗ੍ਰੀਨ ਜੋਨ ਵਿਚ ਹੁਣ ਚਾਰ ਜ਼ਿਲ੍ਹਿਆਂ ਫ਼ਤਿਹਗੜ੍ਹ ਸਾਹਿਬ, ਰੋਪੜ, ਬਠਿੰਡਾ ਅਤੇ ਫ਼ਾਜ਼ਿਲਕਾ ਨੂੰ ਰਖਿਆ ਗਿਆ ਹੈ ਜੋ ਪਹਿਲਾਂ ਪੂਰੀ ਤਰ੍ਹਾਂ ਕੋਰੋਨਾ ਪਾਜ਼ੇਟਿਵ ਕੇਸਾਂ ਤੋਂ ਮੁਕਤ ਰਹੇ ਹਨ ਪਰ ਪਿਛਲੇ ਦੋ ਦਿਨਾਂ ਵਿਚ ਸ਼ਰਧਾਲੂਆਂ ਦੇ ਕੁੱਝ ਮਾਮਲੇ ਜ਼ਰੂਰ ਆਏ ਹਨ। ਇਸ ਸਮੇਂ ਰੈੱਡ ਜੋਨ ਵਾਲੇ ਜ਼ਿਲ੍ਹਿਆਂ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 90 ਤੋਂ 105 ਤਕ ਹੈ ਜਦਕਿ ਗਰੀਨ ਜ਼ੋਨ ਵਾਲਿਆਂ ਵਿਚ  ਸੀਮਤ ਖੇਤਰਾਂ ਵਿਚ 2 ਤੋਂ 5 ਤਕ ਹੀ ਪਾਜ਼ੇਟਿਵ ਕੇਸ ਹਨ।

ਇਨ੍ਹਾਂ 7 ਜ਼ਿਲ੍ਹਿਆਂ ਤੋਂ ਇਲਾਵਾ ਬਾਕੀ ਸੱਭ ਜ਼ਿਲ੍ਹਿਆਂ ਨੂੰ ਔਰੇਂਜ ਜੋਨ ਵਿਚ ਰਖਿਆ ਗਿਆ ਹੈ ਪਰ ਕੇਸਾਂ ਦੇ ਅੰਕੜਿਆਂ ਦੇ ਵਧਣ-ਘਟਣ ਨਾਲ ਜ਼ਿਲ੍ਹਿਆਂ ਦੀ ਸ਼੍ਰੇਣੀ ਵਿਚ ਤਬਦੀਲੀ ਸੰਭਵ ਹੈ। ਇਹ ਵੀ ਜ਼ਿਕਰਯੋਗ ਹੈ ਕਿ ਰੈੱਡ ਜ਼ੋਨ ਵਿਚ ਪਾਬੰਦੀਆਂ ਵਿਚ ਛੋਟਾਂ ਨਾ ਮਾਤਰ ਹੀ ਮਿਲਣਗੀਆਂ ਜਦ ਕਿ ਬਾਕੀ ਜ਼ਿਲ੍ਹਿਆਂ ਵਿਚ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement