Abohar News: ਜ਼ਹਿਰੀਲੀ ਚੀਜ਼ ਖਾਣ ਨਾਲ ਪਰਿਵਾਰ ਦੇ 14 ਮੈਂਬਰ ਬੀਮਾਰ, ਇਕ ਨੌਜਵਾਨ ਦੀ ਮੌਤ
Published : Nov 1, 2023, 3:14 pm IST
Updated : Nov 1, 2023, 3:14 pm IST
SHARE ARTICLE
File Photo
File Photo

ਸਿਹਤ ਵਿਭਾਗ ਦੀਆ ਟੀਮਾਂ ਨੇ ਘਰਾਂ ਅੰਦਰ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ

 Food Poisoning News Abohar: ਅਬੋਹਰ ਵਿਚ ਕਰੀਬ ਦਸ ਦਿਨ ਪਹਿਲਾਂ ਪਿੰਡ ਤਾਜਾ ਪੱਤੀ ਵਿਚ ਇੱਕੋ ਪਰਿਵਾਰ ਦੇ ਇੱਕ ਦਰਜਨ ਤੋਂ ਵੱਧ ਲੋਕ ਦੋ ਦਿਨਾਂ ਵਿਚ ਜ਼ਹਿਰੀਲੇ ਭੋਜਨ ਕਾਰਨ ਬੇਹੋਸ਼ ਹੋ ਗਏ ਸਨ। ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿਚੋਂ ਕੁਝ ਨੂੰ ਮਿਡਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕੀਤਾ ਗਿਆ। ਇਸ ਤੋਂ ਬਾਅਦ ਉਹ ਵਾਪਿਸ ਘਰ ਆ ਗਏ ਜਿੱਥੇ ਇਕ ਨੌਜਵਾਨ ਜੈਮਲ ਰਾਮ ਦੀ ਬੀਤੀ ਰਾਤ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬੀਤੀ ਰਾਤ ਰਾਜਬਾਲਾ ਪਤਨੀ ਰਾਕੇਸ਼ ਵਾਸੀ ਪਿੰਡ ਤਾਜਾ ਪੱਤੀ, ਜੈਮਲ ਪੁੱਤਰ ਖੇਤਾ ਰਾਮ ਉਮਰ ਕਰੀਬ 50 ਸਾਲ, ਮਨਜੋਤ ਪੁੱਤਰ ਰਾਕੇਸ਼ ਉਮਰ ਕਰੀਬ 6 ਸਾਲ, ਮਨਰਾਜ ਪੁੱਤਰੀ ਰਾਕੇਸ਼ ਉਮਰ ਕਰੀਬ 4 ਸਾਲ, ਸੀਰਤ ਕਰੀਬ 4 ਸਾਲ ਦੀ ਤਬੀਅਤ ਅਚਾਨਕ ਵਿਗੜਨ ਲੱਗੀ। ਉਲਟੀਆਂ ਆਉਣ ਲੱਗੀਆਂ। ਜਿਸ ਤੋਂ ਬਾਅਦ ਰਾਤ ਨੂੰ ਹੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਅਗਲੀ ਸਵੇਰ ਫਕੀਰਾਰਾਮ ਦਾ ਪਰਿਵਾਰ ਜੈ ਰਾਮ ਦੇ ਘਰ ਪਹਿਰਾ ਦੇਣ ਲਈ ਚਲਾ ਗਿਆ। ਉੱਥੇ ਹੀ ਖਾਣ-ਪੀਣ ਕਾਰਨ ਉਨ੍ਹਾਂ ਦੀ ਹਾਲਤ ਵੀ ਵਿਗੜ ਗਈ।ਜਾਣਕਾਰੀ ਅਨੁਸਾਰ ਇੰਦਰਾ ਦੇਵੀ ਪਤਨੀ ਫਕੀਰਾ ਰਾਮ, ਵਰਿੰਦਾ ਪੁੱਤਰੀ ਮਨੋਹਰ ਲਾਲ (12 ਸਾਲ), ਸਾਰਿਆ ਪੁੱਤਰੀ ਰਾਕੇਸ਼ (ਲਗਭਗ 2 ਸਾਲ) ਅਤੇ ਪੂਨਮ ਪੁੱਤਰੀ ਫਕੀਰਾ ਰਾਮ ਦੀ ਹਾਲਤ ਵੀ ਵਿਗੜ ਗਈ। ਇਸ ਲਈ ਉਨ੍ਹਾਂ ਨੂੰ ਵੀ ਸਿਵਲ ਹਸਪਤਾਲ ਲਿਆਂਦਾ ਗਿਆ।

ਜੈਮਲ ਰਾਮ ਦੀ ਹਾਲਤ ਵਿਚ ਸੁਧਾਰ ਦੇਖ ਕੇ ਕੱਲ੍ਹ ਉਨ੍ਹਾਂ ਨੂੰ ਫਰੀਦਕੋਟ ਤੋਂ ਛੁੱਟੀ ਦੇ ਦਿੱਤੀ ਗਈ ਸੀ। ਬੀਤੀ ਰਾਤ ਅਚਾਨਕ ਉਸ ਦੀ ਤਬੀਅਤ ਮੁੜ ਖਰਾਬ ਹੋਣ 'ਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਦੇ ਇਸ ਪਰਿਵਾਰ ਦੇ ਘਰ ਨਮੂਨੇ ਅਤੇ ਹੋਰ ਟੈਸਟ ਲੈਣ ਲਈ ਪਹੁੰਚੀਆਂ ਸਨ। ਸਿਹਤ ਵਿਭਾਗ ਦੀਆ ਟੀਮਾਂ ਨੇ ਘਰਾਂ ਅੰਦਰ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ ਅਤੇ ਨੰਗੇ ਪਏ ਪੀਣ ਵਾਲੇ ਪਾਣੀ ਨੂੰ ਡੋਲ ਦਿੱਤਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement