ਸਕੂਲੀ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਨਾਉਣ ਲਈ ਨਵਾਂ ਵਿਸ਼ਾ ਲਾਗੂ
Published : Oct 1, 2020, 3:36 pm IST
Updated : Oct 1, 2020, 3:36 pm IST
SHARE ARTICLE
Students
Students

ਗਰੇਡ ਜਿਉ ਦੇ ਤਿਉ ਸਰਟੀਫਿਕੇਟ ਤੇ ਕੀਤੇ ਜਾਣਗੇ ਦਰਜ

ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਨਾਉਣ ਲਈ ‘ਸਵਾਗਤ ਜ਼ਿੰਦਗੀ’ ਨਾਂ ਦਾ ਨਵਾਂ ਵਿਸ਼ਾ ਲਾਗੂ ਕਰ ਦਿੱਤਾ ਹੈ।

Vijayinder singlaVijayinder singla

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਵਿਸ਼ਾ ਸੂਬੇ ਦੇ ਸਾਰੇ ਸਰਕਾਰੀ, ਅਫਿਲੀਏਟਿਡ, ਐਸੋਸ਼ਿਏਟਿਡ, ਏਡਿਡ ਅਤੇ ਅਣ ਏਡਿਡ ਸਕੂਲਾਂ ਵਿੱਚ ਲਾਗੂ ਕੀਤਾ ਗਿਆ ਹੈ।

Students Students

‘ਸਵਾਗਤ ਜ਼ਿੰਦਗੀ’ ਨਾਂ ਦਾ ਇਹ ਨਵਾਂ ਵਿਸ਼ਾ ਚਾਲੂ ਸੈਸ਼ਨ 2020-21 ਤੋਂ ਸ਼ੁਰੂ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਉਨਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਉਹ ਸਮਾਜ ਦੇ ਵਧੀਆ ਨਾਗਰਿਕ ਬਣ ਸਕਣ।

SchoolSchool

ਬੁਲਾਰੇ ਅਨੁਸਾਰ ਇਹ ਵਿਸ਼ਾ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੜਾਇਆ ਜਾਵੇਗਾ। ਇਸ ਵਿਸ਼ੇ ਦੇ ਕੁੱਲ 100 ਅੰਕ ਹੋਣਗੇ ਜਿਨਾਂ ਵਿੱਚ 50 ਅੰਕਾਂ ਦਾ ਲਿਖਤੀ ਅਤੇ 50 ਅੰਕ ਦਾ ਪ੍ਰੈਕਟੀਕਲ ਹੋਵੇਗਾ।  ਬੋਰਡ ਦੀਆਂ ਕਲਾਸਾਂ (ਪੰਜਾਵੀਂ, ਅੱਠਵੀਂ ਦਸਵੀਂ ਅਤੇ ਬਾਹਰਵੀਂ) ਦੇ ਵਾਸਤੇ ਪੇਪਰ ਪੰਜਾਬ ਸਕੁਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤਾ ਜਾਵੇਗਾ ਜਦਕਿ ਬਾਕੀ ਕਲਾਸਾਂ ਲਈ ਇਸ ਵਿਸ਼ੇ ਦਾ ਮੁਲਾਂਕਣ ਸਕੂਲ ਪੱਧਰ ’ਤੇ ਕੀਤਾ ਜਾਵੇਗਾ। ਸਕੂਲ ਤੋਂ ਪ੍ਰਾਪਤ ਹੋਏ ਅੰਕ ਅਤੇ ਗਰੇਡ ਸਰਟੀਫਿਕੇਟ ਵਿੱਚ ਜਿਉ ਦੇ ਤਿਉ ਦਰਜ ਕੀਤੇ ਜਾਣਗੇ।

StudentsStudents

ਬੁਲਾਰੇ ਅਨੁਸਾਰ ਇਸ ਵਿਸ਼ੇ ਲਈ ਪਾਠਕ੍ਰਮ ਐਸ.ਸੀ.ਈ.ਆਰ.ਟੀ. ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਆਧਾਰ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਪ੍ਰਕਾਸ਼ਿਤ ਕਰਵਾ ਕੇ ਵਿਦਿਆਰਥੀਆਂ ਨੂੰ ਮੁਹਈਆ ਕਰਵਾਈਆਂ ਜਾਣਗੀਆਂ। ਸਕੂਲ ਮੁਖੀਆਂ ਨੂੰ ਹਫਤੇ ਵਿੱਚ ਘੱਟੋ ਘੱਟ ਇਕ ਪੀਰੀਅਡ ਇਸ ਵਿਸ਼ੇ ਦਾ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement