ਬਾਬਰੀ ਮਸਜਿਦ ਢਾਹੁਣ ਵਾਲੇ ਬਰੀ!
Published : Oct 1, 2020, 1:33 am IST
Updated : Oct 1, 2020, 1:33 am IST
SHARE ARTICLE
image
image

ਬਾਬਰੀ ਮਸਜਿਦ ਢਾਹੁਣ ਵਾਲੇ ਬਰੀ!

ਅਣਪਛਾਤਿਆਂ ਨੇ ਢਾਹੀ ਸੀ ਬਾਬਰੀ ਮਸਜਿਦ : ਅਦਾਲਤ
 

ਨਵੀਂ ਦਿੱਲੀ, 30 ਸਤੰਬਰ : ਅਯੁੱਧਿਆ 'ਚ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦਾ ਵਿਵਾਦਿਤ ਢਾਂਚਾ ਢਾਹੇ ਜਾਣ ਦੇ ਮਾਮਲੇ 'ਤੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਫ਼ੈਸਲਾ ਸੁਣਾÀੁਂਦਿਆਂ ਅੱਜ ਇਸ ਕੇਸ 'ਚ ਨਾਮਜ਼ਦ ਸਾਰੇ ਮੁਲਜ਼ਮ ਬਰੀ ਕਰ ਦਿਤੇ ਹਨ।
ਫੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਮਸਜਿਦ ਨੂੰ ਢਾਹੁਣ ਦੀ ਯੋਜਨਾ ਪਹਿਲਾਂ ਤੋਂ ਤਿਆਰ ਨਹੀਂ ਕੀਤੀ ਗਈ ਸੀ, ਬਲਕਿ ਇਹ ਇਕ ਹਾਦਸਾ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਐਸ ਕੇ ਯਾਦਵ ਨੇ 32 ਦੋਸ਼ੀਆਂ ਦੇ ਸਾਹਮਣੇ  ਫ਼ੈਸਲਾ ਸੁਣਾਇਆ। ਇਸ ਦੌਰਾਨ ਕਈ ਦੋਸ਼ੀਆਂ ਨੇ ਵੀਡੀਉ ਕਾਨਫ਼ਰੰਸਿੰਗ ਰਾਂਹੀ ਅਪਣੀ ਹਾਜ਼ਰੀ ਦਰਜ ਕਰਵਾਈ 'ਤੇ ਕੁੱੁਝ ਨਿੱਜੀ ਤੌਰ 'ਤੇ ਅਦਾਲਤ 'ਚ ਮੌਜੂਦ ਹੋਏ। ਭਾਜਪਾ ਦੇ ਸੀਨੀਅਰ ਆਗੂ ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ, ਉਮਾ ਭਾਰਤੀ ਸਮੇਤ ਕੁੱਲ 32 ਲੋਕ ਇਸ ਕੇਸ 'ਚ ਨਾਮਜ਼ਦ ਸਨ। ਬਾਬਰੀ ਮਾਮਲੇ 'ਚ ਕੁੱਲ 49 ਲੋਕਾਂ ਵਿਰੁਧ ਮਾਮਲਾ ਦਰਜ ਹੋਇਆ ਸੀ, ਇਨ੍ਹਾਂ 'ਚੋਂ 17 ਵਿਅਕਤੀਆਂ ਦਾ ਦਿਹਾਂਤ ਹੋ ਚੁਕਾ ਸੀ। ਦੂਜੇ ਪਾਸੇ ਇਸ ਫ਼ੈਸਲੇ ਤੋਂ ਪਹਿਲਾਂ ਅਯੋਧਿਆ ਸਮੇਤ ਸਮੁੱਚੇ ਉੱਤਰ ਪ੍ਰਦੇਸ਼ 'ਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਸੀ। ਇਸ ਮੌਕੇ 'ਤੇ ਰਾਮ ਦੀ ਨਗਰੀ ਅਯੋਧਿਆ 'ਚ ਸੁਰੱਖਿਆ ਫ਼ੋਰਸ ਦੀ ਤਿੱਖੀ ਨਜ਼ਰ ਸੀ ਜਿਥੇ ਫ਼ੈਸਲੇ ਦੇ ਸਮੇਂ ਕੁਝ ਮੁਲਜ਼ਮ ਮੌਜੂਦ ਸਨ।  ਦੋਸ਼ੀਆਂ ਦੇ ਵਕੀਲਾਂ ਸਮੇਤ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਦੀ ਉਮਰ ਦਾ ਲਿਹਾਜ਼ ਕਰਦੇ ਹੋਏ ਅਦਾਲਤ 'ਚ ਨਿੱਜੀ ਤੌਰ 'ਤੇ ਹਾਜ਼ਰ ਰਹਿਣ ਦੀ ਛੋਟ ਦਿਤੀ ਗਈ ਸੀ।

ਉਨ੍ਹਾਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਅਪਣੀ ਮੌਜੂਦਗੀ ਅਦਾਲਤ 'ਚ ਦਰਜ ਕਰਵਾਈ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪੁਲਿਸ ਤਾਇਨਾਤ ਸੀ। ਇਸ ਤਰ੍ਹਾਂ ਕੋਰੋਨਾ ਇੰਫ਼ੈਕਸ਼ਨ ਤੋਂ ਪ੍ਰਭਾਵਤ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਇਲਾਵਾ ਕੋਰੋਨਾ ਤੋਂ ਉਭਰਨ ਦੇ ਬਾਵਜੂਦ ਲਗਾਤਾਰ ਆਕਸੀਜਨ 'ਤੇ ਚਲ ਰਹੇ ਸਨ ਮਹੰਤ ਗੋਪਾਲ ਦਾਸ ਅਦਾਲਤ 'ਚ ਹਾਜ਼ਰ ਨਹੀਂ ਹੋਏ। ਇਸ ਤੋਂ ਇਲਾਵਾ ਬਰੀ ਹੋਣ ਤੋਂ ਬਾਅਦ ਐਲ ਕੇ ਅਡਵਾਨੀ ਨੇ ਖੁਸ਼ੀ ਵਿਚ 'ਜੈ ਸ੍ਰੀ ਰਾਮ' ਦਾ ਨਾਹਰਾ ਲਗਾਇਆ। ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ। (ਏਜੰਸੀ)

 

28 ਸਾਲਾਂ ਬਾਅਦ ਅਡਵਾਨੀ, ਜੋਸ਼ੀ ਅਤੇ ਉਮਾ ਭਾਰਤੀ ਸਣੇ 32 ਦੋਸ਼ੀ ਹੋਏ ਬਰੀ
ਨਾਮਜ਼ਦ 49 ਦੋਸ਼ੀਆਂ 'ਚੋਂ 17 ਦੀ ਪਹਿਲਾਂ ਹੀ ਹੋ ਚੁਕੀ ਹੈ ਮੌਤ

imageimageਬਰੀ ਹੋਣ ਤੋਂ ਬਾਅਦ ਖ਼ੁਸ਼ੀ ਜ਼ਾਹਰ ਕਰਦੇ ਹੋਏ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ।                (ਪੀ.ਟੀ.ਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement