Jalandhar News : 12ਵੀਂ ਦੀ ਵਿਦਿਆਰਥਣ ਵਲੋਂ ਖ਼ੁਦਕੁਸ਼ੀ ਪਿਛੋਂ ਦੋ ਅਧਿਆਪਕਾਵਾਂ ਵਿਰੁਧ ਕੇਸ ਦਰਜ

By : BALJINDERK

Published : Sep 1, 2024, 11:27 am IST
Updated : Sep 1, 2024, 11:27 am IST
SHARE ARTICLE
ਮ੍ਰਿਤਕਾ ਦੀ ਫਾਈਲ ਫੋਟੋ
ਮ੍ਰਿਤਕਾ ਦੀ ਫਾਈਲ ਫੋਟੋ

Jalandhar News : ਫ਼ੀਸ ਨੂੰ ਲੈ ਕੇ ਕੀਤਾ ਜਾ ਰਿਹਾ ਸੀ ਤੰਗ

Jalandhar News : ਜਲੰਧਰ ਦੇ ਪੀਏਪੀ ਹੈਡਕੁਆਰਟਰਜ਼ ਲਾਗੇ ਸਥਿਤ ਇਕ ਸਕੂਲੀ ਵਿਦਿਆਰਥਣ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ  ਅਧਿਆਪਕਾਵਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਸ਼ੁਕਰਵਾਰ ਨੂੰ ਮਹਿਲਾ ਅਧਿਆਪਕਾਂ ਵਲੋਂ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ 12ਵੀਂ ਜਮਾਤ ਦੀ ਵਿਦਿਆਰਥਣ ਨੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸਕੂਲ ਦੀਆਂ ਦੋ ਅਧਿਆਪਕਾਵਾਂ ਉਰਵਸ਼ੀ ਤੇ ਨੀਤੂ ਗੁਪਤਾ ਖ਼ਿਲਾਫ਼ ਧਾਰਾ 108,3, (5) ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜੋ :Bibi Jagir Kaur News : ਸੁਖਬੀਰ ਸਿੰਘ ਬਾਦਲ ਤਾਂ ਅਜੇ ਵੀ ਗੁਨਾਹ ’ਤੇ ਗੁਨਾਹ ਕਰੀ ਜਾ ਰਹੇ ਨੇ : ਬੀਬੀ ਜਗੀਰ ਕੌਰ

ਪਤਾ ਲਗਾ ਹੈ ਕਿ ਸਕੂਲ ਦੀ ਫ਼ੀਸ ਨੂੰ ਲੈ ਕੇ ਅਧਿਆਪਕਾ ਵਲੋਂ ਵਿਦਿਆਰਥੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਲੜਕੀ ਬੀਮਾਰੀ ਕਾਰਨ ਸਕੂਲ ਨਹੀਂ ਜਾ ਰਹੀ ਸੀ, ਜਿਸ ਕਾਰਨ ਉਸ ਨੂੰ ਧਮਕੀਆਂ ਵੀ ਦਿਤੀਆਂ ਜਾ ਰਹੀਆਂ ਸਨ। ਪੁਲਿਸ ਨੇ ਵਿਦਿਆਰਥਣ ਦੀ ਮੌਤ ਤੋਂ ਪਹਿਲਾਂ ਉਸ ਦੇ ਦੋਸਤ ਨਾਲ ਹੋਈ ਗੱਲਬਾਤ ਅਤੇ ਉਸ ਦੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜੋ : Delhi News : ਸੜਕ ਹਾਦਸਿਆਂ ਤੋਂ ਬਚਾਅ ਲਈ ਲਾਗੂ ਹੋਵੇਗੀ ਨਵੀਂ ਟਰਾਂਸਪੋਰਟ ਨੀਤੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਲੱਗੇਗਾ ਜੁਰਮਾਨਾ 

ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿੱਜ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਅਧਿਆਪਕਾਂ ਨਾਲ ਖੜੀ ਹੈ ਅਤੇ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਵਿਦਿਆਰਥਣ ਬੀਮਾਰੀ ਦੇ ਬਹਾਨੇ ਕਾਫ਼ੀ ਸਮੇਂ ਤੋਂ ਸਕੂਲ ਨਹੀਂ ਆ ਰਹੀ ਸੀ, ਜਿਸ ਕਾਰਨ ਅਧਿਆਪਕ ਨੇ ਉਸ ਦੀ ਮਾਂ ਨੂੰ ਫ਼ੋਨ ਕਰ ਕੇ ਸਕੂਲ ਭੇਜਣ ਲਈ ਕਿਹਾ ਸੀ। ਉਹ ਬੀਤੀ 15 ਅਗੱਸਤ ਤੋਂ ਸਕੂਲ ਨਹੀਂ ਆ ਰਹੀ ਸੀ, ਜਿਸ ਕਰ ਕੇ ਅਧਿਆਪਕਾਂ ਨੇ ਉਸ ਨੂੰ ਸਕੂਲ ਆਉਣ ਲਈ ਕਿਹਾ ਸੀ। ਪਿਛਲੇ ਸਾਲ ਵੀ ਜਮਾਤ ਵਿਚ ਵਿਦਿਆਰਥੀ ਦੀ ਹਾਜ਼ਰੀ ਸਿਰਫ਼ 51 ਫ਼ੀ ਸਦੀ ਸੀ ਅਤੇ ਇਸ ਵਾਰ ਵੀ ਸਥਿਤੀ ਉਹੀ ਰਹੀ। ਬੋਰਡ ਪ੍ਰੀਖਿਆਵਾਂ ਕਾਰਨ ਵਿਦਿਆਰਥੀ ਡੀਪ੍ਰੈਸ਼ਨ ’ਚ ਸੀ, ਇਸ ਲਈ ਅਧਿਆਪਕਾਂ ’ਤੇ ਦੋਸ਼ ਲਗਾਉਣਾ ਗ਼ਲਤ ਹੈ।

(For more news apart from 12th student suicide after two teachers against case has been registered News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement